ਬਠਿੰਡਾ (ਸੁਖਵਿੰਦਰ) : ਮਾਨਸਾ ਰੋਡ ਸਥਿਤ ਫੋਕਲ ਪੁਆਇੰਟ ’ਚ ਇਕ ਨੌਜਵਾਨ ਦੀ ਕੁੱਟਮਾਰ ਕਰਨ ਵਾਲੇ 8/10 ਅਣਪਛਾਤੇ ਲੋਕਾਂ ਸਮੇਤ 15 ਖ਼ਿਲਾਫ਼ ਮਾਮਲਾ ਦਰਜ ਕਰ ਕੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ ਵਾਸੀ ਮੱਲ੍ਹਣ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 13 ਦਸੰਬਰ ਨੂੰ ਮੁਲਜ਼ਮ ਸੀਤਾ ਵਾਸੀ ਕੋਟਭਾਈ, ਹਰਮਨ ਵਾਸੀ ਗੁਲਾਬਗੜ੍ਹ, ਖੁਸ਼ਪ੍ਰੀਤ ਸਿੰਘ ਵਾਸੀ ਬੀਬੀਵਾਲਾ, ਅਰਸ਼ੀ, ਰਿਤਨ ਅਤੇ 8/10 ਅਣਪਛਾਤੇ ਵਿਅਕਤੀ ਉਸ ਨੂੰ ਡੀ. ਏ. ਵੀ. ਕਾਲਜ ਦੇ ਗੇਟ ਤੋਂ ਚੁੱਕ ਕੇ 400 ਕਿਲਾ ਮਾਨਸਾ ਰੋਡ ’ਤੇ ਲੈ ਗਏ ਸਨ।
ਉਕਤ ਮੁਲਜ਼ਮਾਂ ਵੱਲੋਂ ਉਸਦੀ ਕੁੱਟਮਾਰ ਕੀਤੀ ਅਤੇ ਉੱਥੇ ਹੀ ਸੁੱਟ ਕੇ ਚਲੇ ਗਏ। ਉਨ੍ਹਾਂ ਦੱਸਿਆ ਕਿ ਮੁਲਜ਼ਮ ਅਰਸ਼ੀ ’ਤੇ ਧੱਕੇਸ਼ਾਹੀ ਕਰਨ ਦਾ ਮਾਮਲਾ ਦਰਜ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਅਤੇ ਉਸਦੇ ਦੋਸਤਾਂ ਨੂੰ ਸ਼ੱਕ ਸੀ ਕਿ ਉਸ ਵੱਲੋਂ ਪੁਲਸ ਨੂੰ ਉਨ੍ਹਾਂ ਦੇ ਨਾਂ ਦੱਸੇ ਹਨ। ਪੁਲਸ ਵੱਲੋਂ ਉਕਤ ਸਾਰੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਖੁਸ਼ਪ੍ਰੀਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਦਕਿ ਦੂਸਰੇ ਮੁਲਜ਼ਮ ਪੁਲਸ ਦੇ ਹੱਥ ਨਹੀਂ ਲੱਗ ਸਕੇ।
ਚਾਈਨਾ ਡੋਰ ’ਤੇ ਪਾਬੰਦੀ ਲਗਾਉਣ ’ਚ ਪ੍ਰਸ਼ਾਸਨ ਫੇਲ, ਇਨਸਾਨਾਂ ਤੇ ਜਾਨਵਰਾਂ ਲਈ ਬਣੀ ਘਾਤਕ
NEXT STORY