ਪਟਿਆਲਾ (ਬਲਜਿੰਦਰ) : ਥਾਣਾ ਤ੍ਰਿਪੜੀ ਦੀ ਪੁਲਸ ਨੇ ਐੱਸ.ਐੱਚ.ਓ .ਇੰਸ: ਪ੍ਰਦੀਪ ਸਿੰਘ ਬਾਜਵਾ ਦੀ ਅਗਵਾਈ ਹੇਠ ਚਾਇਨਾ ਡੋਰ ਦੀਆਂ 80 ਚਰਖੜੀਆਂ ਸਮੇਤ ਸੋਨੂੰ ਸਿੰਗਲਾ ਪੁੱਤਰ ਉਗਰਸੈਨ ਸਿੰਗਲਾ ਵਾਸੀ ਆੰਦ ਨਗਰ ਬੀ ਪਟਿਆਲਾ ਨੂੰ ਗਿ੍ਰਫਤਾਰ ਕੀਤਾ ਹੈ। ਇਸ ਤੋਂ ਪਹਿਲਾਂ ਵੀ ਉਸ ਦੇ ਖਿਲਾਫ ਚਾਇਨਾ ਡੋਰ ਵੇਚਣ ਦਾ ਕੇਸ ਦਰਜ ਹੈ।
ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਇੰਸ: ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਏ.ਐੱਸ.ਆਈ ਚਰਨ ਸਿੰਘ ਪੁਲਸ ਪਾਰਟੀ ਸਮੇਤ ਆਨੰਦ ਨਗਰ ਬੀ ਵਿਖੇ ਮੌਜੂਦ ਸੀ, ਜਿਥੇ ਸੂਚਨਾ ਮਿਲੀ ਕਿ ਉਕਤ ਵਿਅਕਤੀ ਵਿਕਾਸ ਨਗਰ ਪਟਿਆਲਾ ਵਿਖੇ ਆਪਣੀ ਸੋਨੂੰ ਕਾਇਟਸ ਦੁਕਾਨ ਵਿਚ ਚਾਇਨਾ ਡੋਰ ਰੱਖ ਕੇ ਵੇਚ ਰਿਹਾ ਹੈ। ਜਿਸ ਨਾਲ ਕਿਸੇ ਦੀ ਵੀ ਕੀਮਤੀ ਜਾਨ ਜਾ ਸਕਦੀ ਹੈ ਅਤੇ ਆਮ ਲੋਕਾਂ ਦੀ ਜਾਨ ਨੂੰ ਖਤਰਾ ਹੈ। ਪੁਲਸ ਨੇ ਉਸ ਦੇ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਗਿ੍ਰਫਤਾਰ ਕਰ ਲਿਆ ਗਿਆ ਅਤੇ ਉਸ ਤੋਂ ਚਾਇਨਾ ਡੋਰ ਦੀਆਂ 80 ਚਰਖੀਆਂ ਵੀ ਬਰਾਮਦ ਕੀਤੀਆਂ ਗਈਆਂ। ਜਿਸ ਦੇ ਖਿਲਾਫ 109 ਅਤੇ 223 ਬੀ.ਐੱਨ.ਐਸ. ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇੰਸ: ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਸੋਨੂੰ ਸਿੰਗਲਾ ਦੇ ਖਿਲਾਫ ਪਹਿਲਾਂ ਵੀ ਚਾਇਨਾ ਡੋਰ ਵੇਚਣ ਦਾ ਕੇਸ ਦਰਜ ਹੈ ਅਤੇ ਉਸ ਮਾਮਲੇ ਵਿਚ ਉਸ ਨੂੰ ਗਿ੍ਰਫਤਾਰ ਵੀ ਕੀਤਾ ਜਾ ਚੁੱਕਿਆ ਹੈ। ਇਥੇ ਇਹ ਦੱਸਣਯੋਗ ਹੈ ਕਿ ਪਟਿਆਲਾ ਵਿਚ ਹਾਲ ਹੀ ਵਿਚ ਇੱਕ ਮਾਹਿਲਾ ਦੇ ਗਲ ਦੇ ਆਸ-ਪਾਸ ਚਾਇਨਾ ਡੋਰ ਲਿਪਟ ਗਈ ਸੀ ਜਿਸ ਦਾ ਉਸ ਦਾ ਗਲਾ ਕੱਟਿਆ ਗਿਆ ਸੀ। ਇਸ ਤੋਂ ਬਾਅਦ ਪੁਲਸ ਫੇਰ ਤੋਂ ਸਰਗਰਮ ਹੋ ਗਈ ਹੈ।
ਨਾਜਾਇਜ਼ ਅਸਲੇ ਸਣੇ ਤਿੰਨ ਗ੍ਰਿਫਤਾਰ, ਤਿੰਨ ਦੇਸ਼ੀ ਪਿਸਤੋਲ ਤੇ ਕਾਰਤੂਸ ਬਰਾਮਦ
NEXT STORY