ਦੀਨਾਨਗਰ (ਹਰਜਿੰਦਰ ਗੋਰਾਇਆ/ਕਪੂਰ) : ਗੰਨੇ ਦਾ ਰਸ ਪੀਣ ਲਈ ਰੁਕੇ ਇਕ ਵਿਅਕਤੀ ਅਤੇ ਰੇਹੜੀ ਦੇ ਮਾਲਕ ਨੂੰ ਇਕ ਬੇਕਾਬੂ ਟਰਾਲੇ ਨੇ ਕੁਚਲ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਨੈਸ਼ਨਲ ਹਾਈਵੇ ’ਤੇ ਲੰਡਨ ਸਪਾਈਸ ਰੈਸਟੋਰੈਂਟ ਨੇੜੇ ਜੰਮੂ ਦਾ ਰਹਿਣ ਵਾਲਾ ਰਾਕੇਸ਼ ਕੁਮਾਰ ਆਪਣੇ ਪਰਿਵਾਰ ਨਾਲ ਕਾਰ ’ਚ ਸਵਾਰ ਹੋ ਕੇ ਜੰਮੂ ਵੱਲ ਜਾ ਰਿਹਾ ਸੀ, ਜਦੋਂ ਉਸ ਨੇ ਦੀਨਾਨਗਰ ਵਿਖੇ ਨੈਸ਼ਨਲ ਹਾਈਵੇ ’ਤੇ ਸੜਕ ਕਿਨਾਰੇ ਗੰਨੇ ਦੇ ਜੂਸ ਦਾ ਸਟਾਲ ਲੱਗਾ ਦੇਖਿਆ ਤਾਂ ਉਹ ਜੂਸ ਪੀਣ ਲਈ ਰੁਕਿਆ।
ਰਾਕੇਸ਼ ਕੁਮਾਰ ਕਾਰ ਤੋਂ ਉਤਰ ਕੇ ਗੰਨੇ ਦਾ ਜੂਸ ਪੀਣ ਲਈ ਸਟਾਲ ਕੋਲ ਖੜ੍ਹਾ ਸੀ ਤਾਂ ਪਠਾਨਕੋਟ ਵੱਲੋਂ ਆ ਰਿਹਾ ਇਕ ਟਰਾਲਾ ਜੋ ਕਿ ਗਟਕੇ ਨਾਲ ਭਰਿਆ ਸੀ, ਬੇਕਾਬੂ ਹੋ ਕੇ ਸੜਕ ਦੇ ਸੱਜੇ ਪਾਸੇ ਸਥਿਤ ਡਵਾਈਡਰ ਪਾਰ ਕਰਦੇ ਹੋਏ ਰਸ ਪੀ ਰਹੇ ਰਾਕੇਸ਼ ਕੁਮਾਰ ਨੂੰ ਕੁਚਲ ਕੇ ਰੇਹੜੀ ਅਤੇ ਉਸ ਦੇ ਮਾਲਕ ਨੂੰ ਕੁਚਲ ਕੇ ਲਿੰਕ ਰੋਡ 'ਤੇ ਜਾ ਪਲਟਿਆ। ਮ੍ਰਿਤਕ ਰਾਕੇਸ਼ ਨੂੰ ਪਠਾਨਕੋਟ ਦੇ ਹਸਪਤਾਲ ਲਿਜਾਇਆ ਗਿਆ, ਪਰ ਉਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਰੇਹੜੀ ਮਾਲਕ ਦਰਸ਼ਨ ਸਿੰਘ ਵਾਸੀ ਰਾਊਵਾਲ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ ਗਿਆ ਹੈ। ਹਾਦਸੇ ਦੀ ਸੂਚਨਾ ਮਿਲਣ 'ਤੇ ਥਾਣਾ ਇੰਚਾਰਜ ਮੇਜਰ ਸਿੰਘ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ ਜਦਕਿ ਟਰਾਲੀ ਚਾਲਕ ਹਾਦਸੇ ਤੋਂ ਬਾਅਦ ਫਰਾਰ ਦੱਸਿਆ ਜਾ ਰਿਹਾ ਹੈ।
ਟਰੈਕਟਰ-ਟਰਾਲੀ ਤੇ ਕਾਰ ’ਚ ਟੱਕਰ ਹੋਣ ਕਾਰਨ ਵਾਪਰਿਆ ਭਿਆਨਕ ਹਾਦਸਾ, 1 ਦੀ ਹਾਲਤ ਗੰਭੀਰ
NEXT STORY