ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਇਕ ਤੇਜ਼ ਰਫਤਾਰ ਕਾਰ ਵੱਲੋਂ ਸਾਈਕਲ ਨੂੰ ਫੇਟ ਮਾਰ ਦੇਣ ਕਾਰਨ ਸਾਈਕਲ ਸਵਾਰ ਦੀ ਮੌਤ ਹੋ ਗਈ। ਥਾਣਾ ਖਨੌਰੀ ਦੇ ਸਹਾਇਕ ਥਾਣੇਦਾਰ ਸੁਤੰਤਰਪਾਲ ਸਿੰਘ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਪੁੱਤਰ ਸਵ. ਟਹਿਲ ਸਿੰਘ ਵਾਸੀ ਨਵਾਂਗਾਓਂ ਥਾਣਾ ਖਨੌਰੀ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਸਦੇ ਪਿਤਾ ਟਹਿਲ ਸਿੰਘ 5 ਫਰਵਰੀ ਨੂੰ ਕੰਮਕਾਰ ਲਈ ਪਿੰਡ ਹੋਤੀਪੁਰ ਗਏ ਹੋਏ ਸਨ। ਜਦੋਂ ਉਹ ਆਪਣੇ ਪਿਤਾ ਨੂੰ 10.30 ਵਜੇ ਰਾਤ ਨੂੰ ਪਿੰਡ ਹੋਤੀਪੁਰ ਤੋਂ ਲੈਣ ਗਿਆ ਤਾਂ ਉਹ ਉਥੋਂ ਆਪਣੇ ਸਾਈਕਲ 'ਤੇ ਚੱਲ ਪਿਆ। ਉਹ ਆਪਣੇ ਪਿਤਾ ਦੇ ਪਿੱਛੇ-ਪਿੱਛੇ ਮੋਟਰਸਾਈਕਲ 'ਤੇ ਜਾ ਰਿਹਾ ਸੀ ਕਿ ਪਿੰਡ ਹੋਤੀਪੁਰ ਵੱਲੋਂ ਆ ਰਹੀ ਇਕ ਤੇਜ਼ ਰਫਤਾਰ ਕਾਰ ਉਸ ਦੇ ਪਿਤਾ ਦੇ ਸਾਈਕਲ 'ਚ ਫੇਟ ਮਾਰ ਕੇ ਮੌਕੇ ਤੋਂ ਭੱਜ ਗਈ। ਜ਼ਖਮੀ ਹਾਲਤ 'ਚ ਟਹਿਲ ਸਿੰਘ ਨੂੰ ਸਰਕਾਰੀ ਹਸਪਤਾਲ ਮੂਨਕ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਅਣਪਛਾਤੇ ਡਰਾਈਵਰ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸ਼ਾਤਰ ਨੌਜਵਾਨ ਕਾਰ 'ਚ ਰੱਖਿਆ ਰੁਪਏ ਵਾਲਾ ਬੈਗ ਲੈ ਕੇ ਫਰਾਰ
NEXT STORY