ਫਰੀਦਕੋਟ (ਜਗਤਾਰ) : ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਜਾਣ ’ਤੇ ਸਥਾਨਕ ਥਾਣਾ ਕੋਤਵਾਲੀ ਵਿਖੇ ਇਕ ਕਾਰ ਚਾਲਕ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਮੋਨਿਕਾ ਵਾਸੀ ਭਾਨ ਸਿੰਘ ਕਾਲੋਨੀ, ਫਰੀਦਕੋਟ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਹ ਤੇ ਉਸ ਦਾ ਪਿਤਾ ਸਵਰਨ ਸਿੰਘ ਆਪਣੀ ਗੱਡੀ ’ਤੇ ਜਦ ਘਰ ਵੱਲ ਜਾ ਰਹੇ ਸਨ ਤਾਂ ਮੈਡੀਕਲ ਹਸਪਤਾਲ ਨੇੜੇ ਫਰੂਟ ਵਾਲੀਆਂ ਦੁਕਾਨਾਂ ਕੋਲ ਗੱਡੀ ਰੋਕ ਕੇ ਉਸ ਦਾ ਪਿਤਾ ਫਰੂਟ ਖਰੀਦਣ ਲੱਗ ਪਿਆ, ਜਦਕਿ ਉਹ (ਮੋਨਿਕਾ) ਮੋਬਾਈਲ ’ਤੇ ਆਈ ਕਾਲ ਸੁਣਨ ਲਈ ਥੋੜ੍ਹਾ ਪਾਸੇ ਹੋ ਗਈ।
ਇਹ ਵੀ ਪੜ੍ਹੋ : ਮੋਬਾਈਲ ਖੋਹ ਕੇ ਭੱਜ ਰਹੇ ਸਨ ਲੁਟੇਰੇ, ਲੋਕਾਂ ਨੇ ਲਏ ਦਬੋਚ, ਸ਼ਰੇਆਮ ਕੀਤੀ ਛਿੱਤਰ ਪਰੇਡ ਤੇ ਫਿਰ...
ਇਸੇ ਦੌਰਾਨ ਇਕ ਤੇਜ਼ ਰਫ਼ਤਾਰ ਕਾਰ ਨੇ ਪਹਿਲਾਂ ਇਕ ਸਕੂਟਰੀ ਨੂੰ ਟੱਕਰ ਮਾਰ ਦਿੱਤੀ ਅਤੇ ਫਿਰ ਉਸ ਦੇ ਪਿਤਾ ਨੂੰ ਟੱਕਰ ਮਾਰ ਦਿੱਤੀ, ਜਿਸ ’ਤੇ ਉਸ ਦੇ ਪਿਤਾ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ। ਬਿਆਨ ਕਰਤਾ ਅਨੁਸਾਰ ਜਦੋਂ ਉਸ ਨੇ ਲੋਕਾਂ ਦੀ ਮਦਦ ਨਾਲ ਆਪਣੇ ਪਿਤਾ ਨੂੰ ਮੈਡੀਕਲ ਹਸਪਤਾਲ ਦਾਖਲ ਕਰਵਾਇਆ ਤਾਂ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਇਸ ਘਟਨਾ ’ਤੇ ਪੁਲਸ ਵੱਲੋਂ ਬਿਆਨ ਕਰਤਾ ਦੀ ਸ਼ਨਾਖਤ ’ਤੇ ਮੋਰਾਂਵਾਲੀ ਨਿਵਾਸੀ ਚਰਨਜੀਤ ਸਿੰਘ ’ਤੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਜਾਰੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
1984 ਦੇ ਕਾਨਪੁਰ ਸਿੱਖ ਕਤਲੇਆਮ ਦੇ ਹਰ ਦੋਸ਼ੀ ਨੂੰ ਮਿਲੇ ਸਖ਼ਤ ਸਜ਼ਾ : ਐਡਵੋਕੇਟ ਧਾਮੀ
NEXT STORY