ਜਲੰਧਰ(ਸੋਨੂੰ)— ਇਥੋਂ ਦੇ ਥਾਣਾ ਨੰਬਰ-1 ਪੁਲਸ ਵੱਲੋਂ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਨੌਜਵਾਨ ਨੂੰ ਕਾਬੂ ਕੀਤਾ ਗਿਆ ਹੈ। ਥਾਣਾ ਇਕ ਦੇ ਇੰਚਾਰਜ ਨਵਦੀਪ ਸਿੰਘ ਨੇ ਦੱਸਿਆ ਕਿ ਗਾਜੀਗੁਲਾ ਚੌਂਕ ਨੇੜੇ ਪੁਲਸ ਨੇ ਚੈਕਿੰਗ ਦੌਰਾਨ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਦੋਸ਼ੀ ਦੀ ਪਛਾਣ ਸੋਨਾ ਪੁੱਤਰ ਬਲਜੀਤ ਸਿੰਘ ਵਾਸੀ ਤੋਬੜੀ ਮੁਹੱਲਾ ਦੇ ਰੂਪ 'ਚ ਹੋਈ ਹੈ। ਪੁਲਸ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਸ 'ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਅਤੇ 5 ਦੇ ਕਰੀਬ ਵਾਰਦਾਤਾਂ ਆਪਣੇ ਸਾਥੀ ਖੁਸ਼ਵੰਤ ਕੁਮਾਰ ਉਰਫ ਚਾਂਦ ਪੁੱਤਰ ਸੁਨੀਲ ਕੁਮਾਰ ਵਾਸੀ ਥਾਪਰਾ ਮੁਹੱਲਾ ਦੇ ਨਾਲ ਮਿਲ ਕੇ ਕੀਤੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਇਹ ਸਾਰੀਆਂ ਵਾਰਦਾਤਾਂ ਗੁਰਮੇਲ ਸਿੰਘ ਨੇ ਆਪਣੇ ਸਾਥੀ ਖੁਸ਼ਵੰਤ ਦੇ ਨਾਲ ਮਿਲ ਕੇ ਚੋਰੀ ਦੇ ਵਾਹਨਾਂ 'ਤੇ ਸਵਾਰ ਹੋ ਕੇ ਕੀਤੀਆਂ ਹਨ। ਕਾਬੂ ਕੀਤੇ ਗਏ ਵਿਅਕਤੀ ਦੇ ਕੋਲੋਂ ਪੁਲਸ ਨੇ ਤਿੰਨ ਚੋਰੀ ਦੇ ਦੁਪਹੀਆ ਵਾਹਨ ਅਤੇ ਤਿੰਨ ਲੁੱਟੇ ਹੋਏ ਮੋਬਾਈਲ ਬਰਾਮਦ ਕੀਤੇ ਹਨ। ਪੁਲਸ ਨੇ ਫੜੇ ਗਏ ਵਿਅਕਤੀ 'ਤੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਝੂਠ ਨਿਕਲਿਆ ਅੱਖ 'ਚੋਂ ਧਾਗੇ ਨਿਕਲਣ ਦਾ ਦਾਅਵਾ, ਡਾਕਟਰਾਂ ਦੀ ਟੀਮ ਸਾਹਮਣੇ ਨਹੀਂ ਨਿਕਲਿਆ ਧਾਗਾ (ਵੀਡੀਓ)
NEXT STORY