ਫਿਰੋਜ਼ਪੁਰ(ਕੁਮਾਰ)— ਫਿਰੋਜਪੁਰ ਦੇ ਪਿੰਡ ਕਮਾਲਾ ਮਿੱਠੂ ਦੇ ਏਰੀਆ ਵਿਚ ਥਾਣਾ ਆਰਿਫ ਕੇ ਦੀ ਪੁਲਸ ਨੇ ਇਕ ਵਿਅਕਤੀ ਨੂੰ ਗਸ਼ਤ ਦੌਰਾਨ 130 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਹੈ, ਜਿਸ ਦੇ ਖਿਲਾਫ ਥਾਣਾ ਸਦਰ ਫਿਰੋਜਪੁਰ ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਥਾਣਾ ਆਰਿਫ ਕੇ ਦੇ ਇੰਸਪੈਕਟਰ ਮੇਜਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਕ ਆਦਮੀ ਨੂੰ ਕਾਬੂ ਕਰਕੇ ਜਦ ਉਸ ਦੀ ਤਲਾਸ਼ੀ ਲਈ ਤਾਂ ਉਸ ਤੋਂ ਇਹ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਅਤੇ ਫੜੇ ਗਏ ਵਿਅਕਤੀ ਨੇ ਪੁੱਛਗਿੱਛ ਦੌਰਾਨ ਆਪਣਾ ਨਾਮ ਵਿਨੋਦ ਕੁਮਾਰ ਨਿਵਾਸੀ ਸੁਜਾਦ ਵਾਲਾ, ਥਾਣਾ ਬਸਤੀ ਜੋਧੇ ਵਾਲੀ, ਜਿਲਾ ਲੁਧਿਆਣਾ ਦੱਸਿਆ ਹੈ।
ਚੰਡੀਗੜ੍ਹ ਛੇੜਛਾੜ ਮਾਮਲਾ : ਵਿਕਾਸ ਬਰਾਲਾ ਦੀ ਜ਼ਮਾਨਤ ਪਟੀਸ਼ਨ ਰੱਦ
NEXT STORY