ਜਲੰਧਰ (ਸੋਨੂੰ)— ਜਲੰਧਰ ਦਿਹਾਤੀ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਸ ਨੇ ਇਕ ਨੌਜਵਾਨ ਨੂੰ ਕਾਰ ਅਤੇ 500 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ। ਜਾਣਕਾਰੀ ਦਿੰਦੇ ਹੋਏ ਗੁਰਮੀਤ ਸਿੰਘ ਪੀ. ਪੀ. ਐੱਸ. ਪੁਲਸ ਕਪਤਾਨ ਸਥਾਨਕ ਜ਼ਿਲਾ ਜਲੰਧਰ ਦਿਹਾਤੀ ਨੇ ਦੱਸਿਆ ਇੰਸਪੈਕਟਰ ਹਰਿੰਦਰ ਸਿੰਘ ਇੰਚਾਰਜ ਸੀ. ਆਈ. ਏ. ਸਟਾਫ-01 ਜਲੰਧਰ ਦਿਹਾਤੀ ਦੀ ਪੁਲਸ ਟੀਮ ਥਾਣਾ ਉੱਚਾ ਪਿੰਡ ਪਤਾਰਾ ਵਿਖੇ ਗਸ਼ਤ 'ਤੇ ਸੀ, ਇਸੇ ਦੌਰਾਨ ਹੌਂਡਾ ਅਮੇਜ਼ ਕਾਰ 'ਤੇ ਇਕ ਨੌਜਵਾਨ ਨੂੰ ਆਉਂਦਾ ਦਿਖਾਈ ਦਿੱਤਾ। ਸ਼ੱਕ ਪੈਣ 'ਤੇ ਉਸ ਨੂੰ ਰੋਕਿਆ ਅਤੇ ਤਲਾਸ਼ੀ ਲੈਣ ਦੌਰਾਨ ਉਸ ਦੇ ਕੋਲੋਂ 500 ਗ੍ਰਾਮ ਦੀ ਹੈਰੋਇਨ ਬਰਾਮਦ ਕੀਤੀ ਗਈ। ਫੜੇ ਕਈ ਦੋਸ਼ੀ ਦੀ ਪਛਾਣ ਜਗਤਾਰ ਸਿੰਘ ਪੁੱਤਰ ਪਰਗਨ ਰਾਮ ਵਾਸੀ ਪਿੰਡ ਮੀਓਂਵਾਲ ਦੇ ਤੌਰ 'ਤੇ ਹੋਈ ਹੈ। ਪੁਲਸ ਨੇ ਉਸ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਦਿੱਲੀ ਤੋਂ ਲਿਆ ਕੇ ਵੇਚਦਾ ਹੈ ਹੈਰੋਇਨ
ਦੋਸ਼ੀ ਜਗਤਾਰ ਸਿੰਘ (23) ਨੇ ਦੱਸਿਆ ਕਿ ਉਸ ਨੇ 7ਵੀਂ ਤੱਕ ਪੜ੍ਹਾਈ ਕੀਤੀ ਹੋਈ ਹੈ ਅਤੇ ਉਹ ਵਿਆਹੁਤਾ ਹੈ। ਮੋਟਰ ਗੱਡੀਆ ਦੇ ਇਲੈਕਟ੍ਰੀਸ਼ਨ ਵਜੋਂ ਉਹ ਫਿਲੌਰ ਵਿਖੇ ਆਪਣੀ ਦੁਕਾਨ ਕਰਦਾ ਹੈ। ਉਸ ਨੇ ਦੱਸਿਆ ਕਿ ਉਹ ਦਿੱਲੀ ਤੋਂ ਇਕ ਨਾਈਜੀਰੀਅਨ ਵਿਅਕਤੀ ਕੋਲੋਂ ਸਸਤੇ ਭਾਅ 'ਚ ਹੈਰੋਇਨ ਖਰੀਦ ਦੇ ਜਲੰਧਰ ਦੇ ਵੱਖ-ਵੱਖ ਖੇਤਰਾਂ 'ਚ ਮਹਿੰਗੇ ਭਾਅ 'ਤੇ ਵੇਚਦਾ ਹੈ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਪਰਗਨ ਰਾਮ ਪਰਵੀ ਖਿਲਾਫ ਦਿੱਲੀ 'ਚ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਮੁਕੱਦਮਾ ਦਰਜ ਹੋਇਆ ਸੀ ਅਤੇ ਉਸ ਦਾ ਪਿਤਾ ਵੀ ਇਸ ਸਮੇਂ ਜੇਲ 'ਚ ਬੰਦ ਹੈ।
ਨਸ਼ੇ ਵਾਲੇ ਪਦਾਰਥਾਂ ਸਮੇਤ 4 ਮੁਲਜ਼ਮ ਗ੍ਰਿਫਤਾਰ
NEXT STORY