ਹੁਸ਼ਿਆਰਪੁਰ/ਗੜ੍ਹਸ਼ੰਕਰ (ਅਮਰੀਕ)— ਥਾਣਾ ਗੜ੍ਹਸ਼ੰਕਰ ਦੀ ਪੁਲਸ ਨੇ ਬਲਜੀਤ ਸਿੰਘ ਉਰਫ ਲਵੀ ਤੋਂ ਦੇਸੀ ਪਿਸਤੌਲ(ਕੱਟੇ) ਨਾਲ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ।
ਜਾਣਕਾਰੀ ਦਿੰਦੇ ਹੋਏ ਇਕਬਾਲ ਸਿੰਘ ਐੱਸ. ਐੱਚ. ਓ. ਥਾਣਾ ਗੜ੍ਹਸ਼ੰਕਰ ਨੇ ਦੱਸਿਆ ਕਿ ਏ. ਐੱਸ. ਆਈ. ਰਾਕੇਸ਼ ਆਪਣੀ ਪੁਲਸ ਪਾਰਟੀ ਟੀਮ ਨਾਲ ਗਸ਼ਤ 'ਤੇ ਮੌਜੂਦ ਸਨ ਤਾਂ ਰਾਬਲਪਿੰਡੀ ਰੋਡ 'ਤੇ ਆ ਰਹੇ ਨੌਜਵਾਨ ਨੂੰ ਰੋਕ ਕੇ ਪੁੱਛਗਿੱਛ ਕੀਤੀ ਗਈ।
ਜਿਸ ਦੇ ਬਾਅਦ ਬਲਜੀਤ ਸਿੰਘ ਉਰਫ ਲਵੀ ਪੁੱਤਰ ਗੁਰਨਾਮ ਸਿੰਘ ਘਾਟੀ ਮੁਹੱਲਾ ਵਾਰਡ ਨੰਬਰ-8 ਕੋਲੋਂ ਤਲਾਸ਼ੀ ਦੌਰਾਨ ਦੇਸੀ ਪਿਸਤੌਲ (ਕੱਟਾ) ਬਰਾਮਦ ਕੀਤਾ ਹੈ। ਇਕਬਾਲ ਸਿੰਘ ਐੱਸ. ਐੱਚ. ਓ. ਥਾਣਾ ਗੜ੍ਹਸ਼ੰਕਰ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਦਿੱਤਾ ਹੈ। ਮੁਲਜ਼ਮ 'ਤੇ ਪਹਿਲੇ ਵੀ ਵੱਖ-ਵੱਖ ਧਾਰਾਵਾਂ 'ਤੇ ਮਾਮਲੇ ਦਰਜ ਹਨ।
ਅੰਮ੍ਰਿਤਸਰ ਤੋਂ ਚੰਗੀ ਖਬਰ, 95 ਸ਼ਰਧਾਲੂਆਂ ਨੇ ਕੋਰੋਨਾ ਨੂੰ ਮਾਤ ਦੇ ਕੇ ਘਰਾਂ ਨੂੰ ਪਾਏ ਚਾਲੇ
NEXT STORY