ਬਠਿੰਡਾ(ਪਾਇਲ)— ਪਤੀ ਦੀ ਮੌਤ ਹੋਣ ਤੋਂ ਬਾਅਦ ਆਪਣਿਆਂ ਦੀ ਠੁਕਰਾਈ ਅਤੇ ਦਰ-ਦਰ ਦੀਆਂ ਠੋਕਰਾਂ ਖਾਣ ਵਾਲੀ ਇਕ ਪੀੜਤ ਮਹਿਲਾ ਸਣੇ ਉਸ ਦੇ ਬੱਚੇ ਨੂੰ 'ਸਖੀ' ਅਰਥਾਤ ਜ਼ਿਲਾ ਪ੍ਰਸ਼ਾਸਨ ਵੱਲੋਂ ਸਥਾਪਤ 'ਵਨ ਸਟਾਪ ਸਖੀ ਸੈਂਟਰ' ਨੇ ਸਹਾਰਾ ਦਿੱਤਾ ਹੈ। ਪੀੜਤਾ ਰਜਨੀ (30) ਵਿਧਵਾ ਵਿਜੇ ਕੁਮਾਰ ਵਾਸੀ ਸਿਰਸਾ ਰਾਤ ਦੇ ਕਰੀਬ 8 ਵਜੇ ਆਪਣੇ 6 ਸਾਲਾ ਬੇਟੇ ਦੇ ਨਾਲ ਬਠਿੰਡਾ ਪਹੁੰਚੀ ਸੀ। ਕੁਝ ਨੌਜਵਾਨਾਂ ਨੇ ਉਸ ਨੂੰ ਕੰਮ ਦਿਵਾਉਣ ਦੇ ਬਹਾਨੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਜਾਣਕਾਰੀ ਮਿਲਣ 'ਤੇ ਸਹਾਰਾ ਜਨ ਸੇਵਾ ਦੇ ਪ੍ਰਧਾਨ ਵਿਜੇ ਗੋਇਲ ਨੇ ਮੌਕੇ 'ਤੇ ਪਹੁੰਚ ਕੇ ਪੀੜਤਾ ਅਤੇ ਉਸ ਦੇ ਬੱਚੇ ਨੂੰ ਆਪਣੀ ਸਰਪ੍ਰਸਤੀ 'ਚ ਲਿਆ। ਉਨ੍ਹਾਂ ਨੇ ਇਸ ਦੀ ਜਾਣਕਾਰੀ ਐੱਸ. ਡੀ. ਐੱਮ. ਸਾਕਸ਼ੀ ਸਾਹਨੀ ਨੂੰ ਦਿੱਤੀ, ਜਿਨ੍ਹਾਂ ਨੇ ਜ਼ਿਲਾ ਰੈੱਡ ਕ੍ਰਾਸ ਸੁਸਾਇਟੀ ਸਕੱਤਰ ਕਰਨਲ (ਸੇਵਾ ਮੁਕਤ) ਵਰਿੰਦਰ ਕੁਮਾਰ ਨੂੰ ਨਿਰਦੇਸ਼ ਦੇ ਕੇ ਪੀੜਤਾ ਨੂੰ 'ਸਖੀ' ਸੈਂਟਰ ਪਹੁੰਚਾਇਆ।
ਰਜਨੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਹੁਣ ਨਾ ਤਾਂ ਉਸ ਦੇ ਸਹੁਰੇ ਵਾਲੇ ਰੱਖਣ ਨੂੰ ਤਿਆਰ ਹਨ ਅਤੇ ਨਾ ਹੀ ਪੇਕੇ ਵਾਲੇ। ਇਸ ਲਈ ਉਹ ਘਰ ਛੱਡ ਕੇ ਬਠਿੰਡਾ ਆਈ ਅਤੇ ਇਥੇ ਹੀ ਕੰਮ ਕਰਕੇ ਆਪਣੇ ਬੱਚੇ ਦਾ ਪਾਲਣ-ਪੋਸ਼ਣ ਕਰਨਾ ਚਾਹੁੰਦੀ ਹੈ। ਡਾ. ਮਿੱਤਲ ਨੇ ਡਾਇਮੰਡ ਵੈੱਲਫੇਅਰ ਸੁਸਾਇਟੀ ਰਾਹੀਂ ਪੀੜਤਾ ਨੂੰ ਸਿਲਾਈ-ਕਢਾਈ ਦੀ ਟ੍ਰੇਨਿੰਗ ਦਿਵਾ ਕੇ ਆਤਮ-ਨਿਰਭਰ ਬਣਾਉਣ ਦਾ ਭਰੋਸਾ ਦਿਵਾਇਆ, ਜਿਸ 'ਤੇ ਪੀੜਤਾ ਤੁਰੰਤ ਤਿਆਰ ਹੋ ਗਈ ਅਤੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸੈਂਟਰ ਅਧਿਕਾਰੀ ਸਵੀਟੀ ਮਹਿਰਾ ਅਤੇ ਜਤਿੰਦਰ ਸਿੰਘ ਢਿੱਲੋਂ ਵੀ ਮੌਜੂਦ ਸਨ।
ਗੁਰਦਾਸਪੁਰ ਸੀਟ 'ਤੇ ਗਰਮਾਈ ਸਿਆਸਤ, ਕਾਂਗਰਸ ਨੇ ਪੇਸ਼ ਕੀਤੀ ਦਾਅਵੇਦਾਰੀ (ਵੀਡੀਓ)
NEXT STORY