ਮੋਗਾ, (ਸੰਦੀਪ)- ਜ਼ਿਲਾ ਤੇ ਐਡੀਸ਼ਨਲ ਸੈਸ਼ਨ ਜੱਜ ਚਰਨਜੀਤ ਸਿੰਘ ਅਰੋੜਾ ਦੀ ਅਦਾਲਤ ਨੇ ਭੁੱਕੀ ਸਮੱਗਲਿੰਗ ਦੇ ਮਾਮਲੇ 'ਚ ਸ਼ਾਮਲ ਇਕ ਸਮੱਗਲਰ ਨੂੰ ਸਬੂਤਾਂ ਅਤੇ ਗਵਾਹਾਂ ਦੇ ਆਧਾਰ 'ਤੇ ਇਕ ਸਾਲ ਦੀ ਸਜ਼ਾ ਅਤੇ ਪੰਜ ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਥਾਣਾ ਕੋਟ ਈਸੇ ਖਾਂ ਪੁਲਸ ਵੱਲੋਂ 16 ਨਵੰਬਰ 2013 ਨੂੰ ਗਸ਼ਤ ਦੌਰਾਨ ਪਿੰਡ ਤਲਵੰਡੀ ਨੌਂ ਬਹਾਰ ਦੇ ਨੇੜੇ ਗੁਰਜੰਟ ਸਿੰਘ ਜੰਟਾ ਨਿਵਾਸੀ ਪਿੰਡ ਦੋਲੇਵਾਲਾ ਨੂੰ 10 ਕਿਲੋ ਭੁੱਕੀ ਨਾਲ ਕਾਬੂ ਕੀਤਾ ਸੀ, ਜਿਸ ਖਿਲਾਫ ਥਾਣਾ ਕੋਟ ਈਸੇ ਖਾਂ 'ਚ ਮਾਮਲਾ ਦਰਜ ਕੀਤਾ ਸੀ।
ਪੈਸਟੀਸਾਈਡਜ਼ ਦੀ ਦੁਕਾਨ 'ਚ ਚੋਰਾਂ ਬੋਲਿਆ ਹੱਲਾ
NEXT STORY