ਚੰਡੀਗੜ੍ਹ : ਕੋਰੋਨਾ ਵਾਇਰਸ ਦੇ ਕਾਰਨ ਚੰਡੀਗੜ੍ਹ ਸ਼ਹਿਰ 'ਚ ਜਿੱਥੇ ਲੋਕਾਂ ਨੂੰ ਘਰ-ਘਰ ਰਾਸ਼ਨ ਤੇ ਜ਼ਰੂਰੀ ਵਸਤਾਂ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉੱਥੇ ਹੀ ਅੱਜ ਪ੍ਰਸ਼ਾਸਨ ਵਲੋਂ ਲੋਕਾਂ ਦੀ ਸਹੂਲਤ ਲਈ ਉਨ੍ਹਾਂ ਤੱਕ ਆਲੂ-ਪਿਆਜ ਪਹੁੰਚਾਏ ਗਏ। ਪ੍ਰਸ਼ਾਸਨ ਵਲੋਂ ਸੀ. ਟੀ. ਯੂ. ਦੀਆਂ ਬੱਸਾਂ 'ਚ ਆਲੂ-ਪਿਆਜ ਭਰ ਕੇ ਲੋਕਾਂ ਨੂੰ ਵੰਡੇ ਗਏ। ਲੋਕਾਂ ਵਲੋਂ ਵੀ ਪੂਰੀ ਸਾਵਧਾਨੀ ਵਰਤਦੇ ਹੋਏ ਸਮਾਨ ਲਿਆ ਗਿਆ ਅਤੇ ਸਭ ਨੇ ਇਕ-ਦੂਜੇ ਤੋਂ ਦੂਰੀ ਬਣਾਈ ਰੱਖੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਰਾਹਤ, ਇਨ੍ਹਾਂ ਨੰਬਰਾਂ 'ਤੇ ਘੰਟੀ ਵਜਾ ਕੇ ਵੇਚੋ ਫਸਲ
ਇਹ ਵੀ ਪੜ੍ਹੋ : ਮਜ਼ਦੂਰਾਂ ਤੇ ਦਿਹਾੜੀਦਾਰਾਂ ਲਈ ਮਜੀਠੀਆ ਦੀ ਮੁੱਖ ਮੰਤਰੀ ਕੈਪਟਨ ਨੂੰ ਅਪੀਲ (ਵੀਡੀਓ)
ਸੈਕਟਰ-16 ਸਟੇਡੀਅਮ ਅੰਦਰ ਲਾਕਡਾਊਨ ਕੀਤੇ ਲੋਕ
ਕੋਰੋਨਾ ਵਾਇਰਸ ਦੇ ਚੱਲਦਿਆਂ ਚੰਡੀਗੜ੍ਹ ਅੰਦਰ ਕਰਫਿਊ ਦੌਰਾਨ ਨਿਯਮਾਂ ਨੂੰ ਤੋੜਨ ਵਾਲੇ ਲੋਕਾਂ ਨੂੰ ਸੈਕਟਰ-16 ਦੇ ਕ੍ਰਿਕਟ ਸਟੇਡੀਅਮ 'ਚ ਲਾਕਡਾਊਨ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਇਸ ਸਟੇਡੀਅਮ ਨੂੰ ਆਰਜ਼ੀ ਤੌਰ 'ਤੇ ਅਸਥਾਈ ਜੇਲ ਬਣਾ ਦਿੱਤਾ ਗਿਆ ਹੈ। 15.32 ਏਕੜ 'ਚ ਫੈਲੇ ਇਸ ਸਟੇਡੀਅਮ 'ਚ 20,000 ਤੋਂ ਜ਼ਿਆਦਾ ਲੋਕਾਂ ਨੂੰ ਰੱਖਣ ਦੀ ਸਮਰੱਥਾ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ 'ਕੋਰੋਨਾ ਵਾਇਰਸ' ਦੇ ਪਹਿਲੇ ਕੇਸ ਦੀ ਪੁਸ਼ਟੀ, 43 ਲੋਕਾਂ ਦੀ ਰਿਪੋਰਟ ਨੈਗੇਟਿਵ
ਜਲੰਧਰ ਪੁੱਜਿਆ ਕੋਰੋਨਾ ਵਾਇਰਸ, 70 ਸਾਲਾ ਔਰਤ ਦਾ ਟੈਸਟ ਪਾਜ਼ੇਟਿਵ
NEXT STORY