ਹੁਸ਼ਿਆਰਪੁਰ (ਅਮਰੀਕ)— ਪੋਸ਼ਣ ਮਾਹ ਮੁਹਿੰਮ ਦੌਰਾਨ ਆਂਗਨਵਾੜੀ ਕੇਂਦਰ 'ਚ ਪੜ੍ਹਨ ਵਾਲੇ ਬੱਚਿਆਂ ਦੇ ਆਨਲਾਈਨ ਐਕਟੀਵੀਟੀ ਰਾਹੀਂ ਕਰਵਾਏ ਗਏ ਟੈਸਟਾਂ ਦੇ 'ਚੋਂ ਗੜ੍ਹਸ਼ੰਕਰ ਦੇ ਪਿੰਡ ਪਾਹਲੇਵਾਲ ਦੀ ਧੀ ਹਰਸ਼ਿਤਾ ਪੁੱਤਰੀ ਹਰਜਾਪ ਸਿੰਘ ਨੇ ਪੂਰੇ ਪੰਜਾਬ 'ਚ ਪਹਿਲਾਂ ਅਸਥਾਨ ਹਾਸਲ ਕੀਤਾ ਹੈ। ਇਸੇ ਕਾਰਨ ਇਲਾਕੇ 'ਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: 14 ਸਾਲਾ ਕੁੜੀ ਦੀ ਫੇਸਬੁੱਕ 'ਤੇ ਭੇਜੇ ਅਸ਼ਲੀਲ ਮੈਸੇਜ, ਹੋਇਆ ਉਹ ਜੋ ਸੋਚਿਆ ਵੀ ਨਾ ਸੀ

ਹਰਸ਼ਿਤਾ ਨੂੰ ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ ਮਹਿਕਮਾ ਚੰਡੀਗੜ੍ਹ ਵੱਲੋਂ ਪੰਜਾਬ ਭਰ 'ਚ ਪਹਿਲਾ ਅਸਥਾਨ ਹਾਸਲ ਕਰਨ 'ਤੇ ਆਂਗਨਵਾੜੀ ਵਰਕਰ ਸਪਿੰਦਰ ਜੀਤ ਕੌਰ ਅਤੇ ਬੇਟੀ ਦੇ ਪਰਿਵਾਰ ਨੂੰ ਵਧਾਈ ਦਿੱਤੀ ਗਈ।
ਇਹ ਵੀ ਪੜ੍ਹੋ: ਜਿਗਰੀ ਦੋਸਤ ਹੀ ਨਿਕਲੇ ਦੁਸ਼ਮਣ, ਨੌਜਵਾਨ ਦਾ ਕਤਲ ਕਰਕੇ ਸਕੂਟਰੀ ਸਣੇ ਵੇਈਂ 'ਚ ਸੁੱਟੀ ਲਾਸ਼

ਆਂਗਨਵਾੜੀ ਮੁਲਾਜਮ ਵੱਲੋਂ ਹਰਸ਼ਿਤਾ ਨੂੰ ਸਨਮਾਨਤ ਕਰਨ ਲਈ ਪਿੰਡ ਪਾਹਲੇਵਾਲ 'ਚ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ 'ਚ ਆਂਗਨਵਾੜੀ ਮੁਲਾਜ਼ਮਾਂ ਦੇ ਨਾਲ ਪਿੰਡ ਦੇ ਮੋਹਤਵਾਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਹਰਸ਼ਿਤਾ ਦਾ ਆਨਲਾਈਨ ਐਕਟੀਵੀਟੀ ਰਾਹੀਂ ਕਰਵਾਏ ਗਏ ਟੈਸਟਾਂ 'ਚ ਪੰਜਾਬ ਭਰ 'ਚ ਪਹਿਲਾ ਅਸਥਾਨ ਹਾਸਲ ਕਰਨ 'ਤੇ ਪਰਿਵਾਰ ਦੇ ਮੈਂਬਰਾਂ ਨੂੰ ਇਲਾਕੇ ਭਰ ਤੋਂ ਵਧਾਈਆਂ ਦੇਣ ਦਾ ਤਾਂਤਾ ਲਗਿਆ ਹੋਇਆ ਹੈ।
ਇਹ ਵੀ ਪੜ੍ਹੋ: ਅਕਾਲੀ-ਭਾਜਪਾ ਗਠਜੋੜ ਟੁੱਟਣ 'ਤੇ ਭਗਵੰਤ ਮਾਨ ਦਾ ਵੱਡਾ ਬਿਆਨ

ਇਸ ਮੌਕੇ ਗੱਲਬਾਤ ਕਰਦੇ ਹੋਏ ਹਰਪਾਲ ਕੌਰ ਸੂਬਾ ਪ੍ਰਧਾਨ ਆਂਗਨਵਾੜੀ ਵਰਕਰ ਨੇ ਕਿਹਾ ਕਿ ਸਾਡੇ ਇਲਾਕੇ ਲਈ ਮਾਨ ਦੀ ਗੱਲ ਹੈ ਕਿ ਗੜ੍ਹਸ਼ੰਕਰ ਦੇ ਪਿੰਡ ਪਾਹਲੇਵਾਲ ਦੀ ਬੇਟੀ ਆਪਣੇ ਇਲਾਕੇ ਨਾਂ ਦੇਸ਼ ਵਿਦੇਸ਼ 'ਚ ਮਸ਼ਹੂਰ ਕੀਤਾ ਹੈ ਅਤੇ ਕਿਹਾ ਕਿ ਸਾਡੀ ਲੜਾਈ ਸਰਕਾਰ ਨਾਲ ਹੈ ਨਾਂ ਕਿ ਆਂਗਨਵਾੜੀ ਕੇਂਦਰ 'ਚ ਪੜਨ ਵਾਲੇ ਬੱਚਿਆਂ ਨਾਲ ਹੈ।
ਇਹ ਵੀ ਪੜ੍ਹੋ: ਜਿਸ ਨਾਲ ਜਿਊਣ-ਮਰਨ ਦੀਆਂ ਖਾਧੀਆਂ ਸਨ ਕਸਮਾਂ, ਉਸੇ ਨੇ ਕੀਤਾ ਖ਼ੌਫ਼ਨਾਕ ਕਦਮ ਚੁੱਕਣ ਨੂੰ ਮਜਬੂਰ

ਯੂਥ ਅਕਾਲੀ ਦਲ ਵੱਲੋਂ ਸ਼ਹੀਦ ਭਗਤ ਸਿੰਘ ਨੂੰ 'ਸ਼ਹੀਦ' ਦਾ ਦਰਜਾ ਦੇਣ ਦੀ ਮੰਗ
NEXT STORY