ਲੁਧਿਆਣਾ (ਸੰਨੀ)- ਲੁਧਿਆਣਾ ’ਚ ਬਿਨਾਂ ਹੈਲਮੇਟ ਦੋਪਹੀਆ ਵਾਹਨ ਚਾਲਕ ਹੁਣ ਤੀਜੀ ਅੱਖ ਤੋਂ ਨਹੀਂ ਬਚ ਪਾ ਰਹੇ। ਬੀਤੇ ਮਈ ਮਹੀਨੇ ’ਚ ਹੀ ਕੈਮਰਿਆਂ ਦੀ ਸਹਾਇਤਾ ਨਾਲ ਬਿਨਾਂ ਹੈਲਮੇਟ ਦੋਪਹੀਆ ਵਾਹਨ ਚਾਲਕਾਂ ਦੇ 10346 ਈ-ਚਲਾਨ ਕੀਤੇ ਗਏ ਹਨ, ਜਦਕਿ ਕੁੱਲ ਚਲਾਨਾਂ ਦੀ ਗਿਣਤੀ 23036 ਹੈ। ਇਹ ਗਿਣਤੀ ਸਿਰਫ਼ ਵੱਖ-ਵੱਖ ਥਾਵਾਂ ’ਤੇ ਲੱਗੇ ਕੈਮਰਿਆਂ ਰਾਹੀਂ ਕੀਤੇ ਗਏ ਈ-ਚਲਾਨਾਂ ਦੀ ਹੈ, ਜਦਕਿ ਇਸ ਤੋਂ ਵੀ ਵੱਧ ਗਿਣਤੀ ’ਚ ਟ੍ਰੈਫਿਕ ਪੁਲਸ ਦੇ ਮੁਲਾਜ਼ਮ ਮਸ਼ੀਨਾਂ ਦੀ ਸਹਾਇਤਾ ਨਾਲ ਚਲਾਨ ਕਰਦੇ ਹਨ।
ਦੱਸ ਦੇਈਏ ਕਿ ਟ੍ਰੈਫਿਕ ਪੁਲਸ ਵੱਲੋਂ ਲੁਧਿਆਣਾ ਵਿਚ 46 ਥਾਵਾਂ ’ਤੇ ਕੈਮਰਿਆਂ ਦੀ ਸਹਾਇਤਾ ਨਾਲ ਈ-ਚਲਾਨ ਕੀਤੇ ਜਾ ਰਹੇ ਹਨ। ਮਈ ਮਹੀਨੇ ਦੇ ਆਰੰਭ ’ਚ ਡੀ. ਜੀ. ਪੀ. ਗੌਰਵ ਯਾਦਵ ਵੱਲੋਂ ਇਸ ਦਾ ਉਦਘਾਟਨ ਕਰਕੇ ਇਸ ਯੋਜਨਾ ਨੂੰ ਵਿਧੀਵਤ ਰੂਪ ’ਚ ਸ਼ੁਰੂ ਕਰ ਦਿੱਤਾ ਗਿਆ ਸੀ, ਜਦਕਿ ਇਸ ਦੇ ਟ੍ਰਾਇਲ ਪਿਛਲੇ ਕਈ ਮਹੀਨਿਆਂ ਤੋਂ ਜਾਰੀ ਸਨ। 46 ਥਾਵਾਂ ’ਤੇ ਏ. ਆਈ. ਆਧਾਰਿਤ ਵਿਸ਼ੇਸ਼ ਕੈਮਰਿਆਂ ਦੀ ਸਹਾਇਤਾ ਨਾਲ ਸ਼ੁਰੂ ਕੀਤੇ ਗਏ ਈ-ਚਲਾਨਾਂ ’ਚ ਵਿਸ਼ੇਸ਼ ਤੌਰ ’ਤੇ ਜੋ ਟ੍ਰੈਫਿਕ ਜ਼ੁਰਮ ਸ਼ਾਮਲ ਕੀਤੇ ਗਏ ਹਨ, ਉਨ੍ਹਾਂ ’ਚ ਓਵਰ ਸਪੀਡ, ਬਿਨਾਂ ਹੈਲਮੇਟ, ਬਿਨਾਂ ਹੈਲਮੇਟ ਪਿਛਲੀ ਸਵਾਰੀ, ਰੌਂਗ ਸਾਈਡ ਡਰਾਈਵਿੰਗ, ਰੈੱਡ ਲਾਈਟ ਜੰਪ, ਜ਼ੈਬਰਾ ਕ੍ਰਾਸਿੰਗ ਦੀ ਉਲੰਘਣਾ, ਸਟਾਪ ਲਾਈਨ ਦੀ ਉਲੰਘਣਾ, ਟ੍ਰਿੱਪਲ ਰਾਈਡਿੰਗ ਅਤੇ ਰੌਂਗ ਪਾਰਕਿੰਗ ਸ਼ਾਮਲ ਹਨ। ਟ੍ਰੈਫਿਕ ਪੁਲਸ ਵੱਲੋਂ ਇਨ੍ਹਾਂ ਟ੍ਰੈਫਿਕ ਜੁਰਮਾਂ ’ਚ ਰੋਜ਼ਾਨਾ 800 ਦੇ ਕਰੀਬ ਈ-ਚਲਾਨ ਕੀਤੇ ਜਾ ਰਹੇ ਹਨ।
ਮਈ ਮਹੀਨੇ ’ਚ ਹੋਏ ਈ-ਚਲਾਨਾਂ ਦੇ ਅੰਕੜੇ
ਬਿਨਾਂ ਹੈਲਮੇਟ: 10346
ਰੌਂਗ ਸਾਈਡ ਡਰਾਈਵਿੰਗ: 5573
ਰੈੱਡ ਲਾਈਟ ਜੰਪ : 2841
ਜ਼ੈਬਰਾ ਕਰਾਸਿੰਗ ਦੀ ਉਲੰਘਣਾ : 2813
ਟ੍ਰਿੱਪਲ ਰਾਈਡਿੰਗ : 1463
ਕੁੱਲ: 23036
ਹਾਦਸਿਆਂ ’ਚ ਮੌਤ ਦਰ ਘਟਾਉਣ ਲਈ ਜ਼ਰੂਰੀ ਹੋਈ ਸਖ਼ਤੀ
ਲੁਧਿਆਣਾ ’ਚ ਸੜਕ ਹਾਦਸਿਆਂ ਦੌਰਾਨ ਸਭ ਤੋਂ ਵੱਧ ਦੋਪਹੀਆ ਵਾਹਨ ਚਾਲਕ ਮੌਤ ਦਾ ਸ਼ਿਕਾਰ ਬਣ ਰਹੇ ਹਨ। 2024 ’ਚ ਦੋਪਹੀਆ ਵਾਹਨਾਂ ਦੇ ਹੋਏ 124 ਸੜਕ ਹਾਦਸਿਆਂ ’ਚ 190 ਲੋਕ ਆਪਣੀ ਜਾਨ ਗੁਆ ਬੈਠੇ। ਇਸ ਦੇ ਬਾਵਜੂਦ ਸ਼ਹਿਰ ਦੇ ਜ਼ਿਆਦਾਤਰ ਲੋਕ ਦੋਪਹੀਆ ਵਾਹਨ ਚਲਾਉਂਦੇ ਸਮੇਂ ਹੈਲਮੇਟ ਦੀ ਵਰਤੋਂ ਨਹੀਂ ਕਰਦੇ। ਹਾਦਸਿਆਂ ’ਚ ਮੌਤ ਦਰ ਘਟਾਉਣ ਲਈ ਪੁਲਸ ਵਿਭਾਗ ਦੀ ਸਖ਼ਤੀ ਹੁਣ ਜ਼ਰੂਰੀ ਹੋ ਚੁੱਕੀ ਹੈ।
ਇਹ ਹੈ ਸਾਰੇ 46 ਪੁਆਇੰਟਾਂ ਦੀ ਸੂਚੀ
200 ਫੁੱਟ ਰੋਡ, ਆਲਮਗੀਰ ਕੱਟ, ਏ. ਟੀ. ਆਈ. ਕੱਟ, ਆਤਮ ਪਾਰਕ, ਜਲੰਧਰ ਬਾਈਪਾਸ, ਛਤਰੀ ਚੌਕ ਮਾਲ ਰੋਡ, ਦੰਡੀ ਸੁਆਮੀ ਚੌਕ, ਢੰਡਾਰੀ ਪੁਲ, ਢੰਡਾਰੀ ਰੋਡ ਐੱਸ. ਵੀ. ਐੱਮ. ਸਕੂਲ, ਦੁੱਗਰੀ, ਦੁਰਗਾ ਮਾਤਾ ਮੰਦਰ ਚੌਕ, ਢੋਲੇਵਾਲ ਚੌਕ, ਫਿਰੋਜ਼ ਗਾਂਧੀ ਮਾਰਕੀਟ, ਫਾਊਂਟੇਨ ਚੌਕ, ਗਿੱਲ ਨਹਿਰ, ਹੰਬੜਾਂ, ਹਾਰਡੀਜ਼ ਵਰਲਡ, ਹੀਰੋ ਬੇਕਰੀ, ਈਸ਼ਰ ਨਗਰ, ਜਗਰਾਓਂ ਪੁਲ, ਜਮਾਲਪੁਰ ਚੌਕ, ਲਾਡੋਵਾਲ ਟੀ-ਪੁਆਇੰਟ, ਲੇਅਰ ਵੈਲੀ, ਐੱਮ. ਬੀ. ਡੀ. ਮਾਲ, ਪੈਵੇਲੀਅਨ ਮਾਲ, ਪੁਲਸ ਕਾਲੋਨੀ ਚੌਕ, ਰਾਜਪੁਰਾ ਚੌਕ, ਰੋਜ਼ ਗਾਰਡਨ, ਸਮਰਾਲਾ ਚੌਕ, ਸ਼ਿਵਪੁਰੀ ਚੌਕ, ਸਰਾਭਾ ਨਗਰ, ਸ਼ੇਰਪੁਰ ਚੌਕ ਸਾਊਥ ਸਿਟੀ, ਟੀ-ਪੁਆਇੰਟ 22 ਫੁੱਟ ਰੋਡ, ਟੋਲ ਪਲਾਜ਼ਾ, ਵਰਧਮਾਨ ਚੌਕ, ਵੀਰ ਪੈਲੇਸ, ਵੈਸਟਐਂਡ ਮਾਲ, ਬਹਾਦਰਕੇ ਰੋਡ ਦਾ ਜਲੇਬੀ ਚੌਕ, ਪੀ. ਏ. ਯੂ. ਮਲਹਾਰ ਕੱਟ, ਭਾਈ ਬਾਲਾ ਚੌਕ, ਭਾਰਤ ਨਗਰ ਚੌਕ, ਬਚਨ ਸਿੰਘ ਮਾਰਗ, ਡੀ. ਸੀ. ਆਫ਼ਿਸ ਕੱਟ, ਸੁਨੇਤ 2, ਸੁਨੇਤ 3।
ਲੋਕ ਨਿਯਮਾਂ ਦੀ ਪਾਲਣਾ ਕਰਨ : ਐੱਸ. ਸੀ. ਪੀ.
ਐੱਸ. ਸੀ. ਪੀ. ਟ੍ਰੈਫਿਕ ਜਤਿਨ ਬਾਂਸਲ ਦਾ ਕਹਿਣਾ ਹੈ ਕਿ ਪੁਲਸ ਦਾ ਮਕਸਦ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਜ਼ਿੰਮੇਵਾਰ ਬਣਾਉਣਾ ਹੈ। ਲੋਕ ਖੁਦ ਹੀ ਸਮਝਦਾਰੀ ਦਿਖਾਉਂਦੇ ਹੋਏ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਤਾਂ ਜੋ ਸੜਕਾਂ ਦੇ ਸਫ਼ਰ ਨੂੰ ਸੁਰੱਖਿਅਤ ਬਣਾਇਆ ਜਾ ਸਕੇ।
ਪੰਜਾਬ 'ਚ ਬਦਲਿਆ ਮੌਸਮ! ਵਾਵਰੋਲੇ ਦੀ ਐਂਟਰੀ, ਮਾਛੀਵਾੜਾ 'ਚ 30 ਸਕਿੰਟਾਂ ਦੌਰਾਨ ਮਚਾਈ ਤਬਾਹੀ
NEXT STORY