ਚੰਡੀਗੜ੍ਹ (ਸੰਦੀਪ) : ਸਾਈਬਰ ਸੈੱਲ ਦੀ ਟੀਮ ਨੇ ਆਨਲਾਈਨ ਐਪ ’ਤੇ ਲੋਨ ਦੇਣ ਦਾ ਝਾਂਸਾ ਦੇ ਕੇ ਲੋਕਾਂ ਤੋਂ ਪੈਸੇ ਠੱਗਣ ਦੇ ਮਾਮਲੇ 'ਚ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਸ਼ਸ਼ੀਕਾਂਤ ਯਾਦਵ, ਅਸ਼ੋਕ ਕੁਮਾਰ ਵਾਸੀ ਜੋਧਪੁਰ ਰਾਜਸਥਾਨ, ਸੁਨੀਲ ਕੁਮਾਰ ਵਾਸੀ ਗਾਜ਼ੀਆਬਾਦ ਅਤੇ ਅਭਿਸ਼ੇਕ ਕੁਮਾਰ ਵਾਸੀ ਦਿੱਲੀ ਵਜੋਂ ਹੋਈ ਹੈ। ਪੁਲਸ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਸੁਨੀਲ ਕੁਮਾਰ ਐਡਵੋਕੇਟ ਹੈ, ਜਦੋਂ ਕਿ ਅਭਿਸ਼ੇਕ ਐੱਲ. ਐੱਲ. ਬੀ. ਦਾ ਵਿਦਿਆਰਥੀ ਹੈ।
ਇਸ ਤੋਂ ਪਹਿਲਾਂ ਪੁਲਸ ਨੇ ਇਸ ਮਾਮਲੇ 'ਚ ਚੀਨ ਮੂਲ ਦੇ ਮੁੱਖ ਮੁਲਜ਼ਮ ਸਮੇਤ ਕਈ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਗਿਰੋਹ ’ਤੇ ਪਹਿਲਾਂ ਲੋਕਾਂ ਨੂੰ ਆਨਲਾਈਨ ਐਪ ਰਾਹੀਂ ਲੋਨ ਦਿਵਾਉਣ ਦਾ ਗੰਭੀਰ ਦੋਸ਼ ਹੈ ਅਤੇ ਬਾਅਦ ਵਿਚ ਇਸ ਕਰਜ਼ੇ ਦੇ ਬਦਲੇ ਉਨ੍ਹਾਂ ਤੋਂ ਡਰਾ-ਧਮਕਾ ਕੇ ਮੋਟੀ ਰਕਮ ਵਸੂਲੀ ਜਾਂਦੀ ਹੈ। ਪੁਲਸ ਅਧਿਕਾਰੀਆਂ ਅਨੁਸਾਰ ਇਸ ਮਾਮਲੇ ਦੀ ਜਾਂਚ ਤਹਿਤ ਪੁਲਸ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਲਗਾਤਾਰ ਲੱਗੀ ਹੋਈ ਹੈ।
ਦੇਰ ਰਾਤ ਤੋਂ ਹੋ ਰਹੀ ਬਰਸਾਤ ਕਾਰਨ ਭਵਾਨੀਗੜ੍ਹ ਹੋਇਆ ਜਲ-ਥਲ, ਸੜਕਾਂ ਬਣੀਆਂ ਝੀਲਾਂ
NEXT STORY