ਚੰਡੀਗੜ੍ਹ (ਪ੍ਰੀਕਸ਼ਿਤ): ਠੱਗਾਂ ਵੱਲੋਂ ਆਏ ਦਿਨ ਠੱਗੀ ਮਾਰਨ ਦੇ ਨਵੇਂ-ਨਵੇਂ ਤਰੀਕੇ ਅਪਣਾਏ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਚੰਡੀਗੜ੍ਹ ਤੋਂ ਸਾਹਮਣੇ ਆਇਆ ਹੈ, ਜਿੱਥੇ ਆਨਲਾਈਨ ਧੋਖੇਬਾਜ਼ਾਂ ਨੇ ਮੋਬਾਈਲ 'ਤੇ ਟ੍ਰੈਫਿਕ ਚਲਾਨ ਦਾ ਮੈਸੇਜ ਭੇਜ ਕੇ ਇਕ ਵਿਅਕਤੀ ਨਾਲ 60 ਹਜ਼ਾਰ ਰੁਪਏ ਦੀ ਠੱਗੀ ਮਾਰ ਲਈ ਹੈ। ਮੁੱਢਲੀ ਜਾਂਚ ਤੋਂ ਬਾਅਦ ਸਾਈਬਰ ਸੈੱਲ ਨੇ ਅਣਪਛਾਤੇ ਖ਼ਿਲਾਫ਼ ਧੋਖਾਧੜੀ, ਅਪਰਾਧਿਕ ਸਾਜ਼ਿਸ਼ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਸੈਕਟਰ-47ਬੀ ਦੇ ਵਸਨੀਕ ਜਗਦੀਸ਼ਵਰ ਰਾਓ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਕਿ 31 ਜਨਵਰੀ ਨੂੰ ਡਰਾਈਵਿੰਗ ਸਬੰਧੀ ਇੱਕ ਮੈਸੇਜ ਆਇਆ ਸੀ ਜਿਸ ਵਿਚ ਵਾਹਨ ਪਰਿਵਹਨ ਦੀ ਏ.ਪੀ.ਕੇ. ਫਾਰਮੈਟ ਫਾਈਲ ਨੱਥੀ ਕੀਤੀ ਗਈ ਸੀ। ਜਦੋਂ ਉਕਤ ਫਾਈਲ ਖੋਲ੍ਹੀ ਗਈ ਤਾਂ ਜਿਸ ਵਾਹਨ ਦਾ ਚਲਾਨ ਭੇਜਿਆ ਗਿਆ ਸੀ, ਉਹ ਉਸ ਦਾ ਨਹੀਂ ਸੀ।
ਇਹ ਵੀ ਪੜ੍ਹੋ- ਇਨਸਾਨੀਅਤ ਦੀ ਮਿਸਾਲ: ਦੁਬਈ ਦੀ ਜੇਲ੍ਹ 'ਚ ਸਜ਼ਾ ਕੱਟ ਰਹੇ ਨੌਜਵਾਨ ਨੂੰ ਪਿੰਡ ਵਾਸੀਆਂ ਨੇ 50 ਲੱਖ ਦੇ ਕੇ ਛੁਡਵਾਇਆ
ਇਸ ਤੋਂ ਬਾਅਦ ਮੋਬਾਈਲ 'ਚ ਸਮੱਸਿਆ ਆਉਣ ਲੱਗੀ। ਸ਼ਿਕਾਇਤਕਰਤਾ ਅਨੁਸਾਰ ਸਾਈਬਰ ਠੱਗਾਂ ਨੇ ਉਸ ਦਾ ਫੋਨ-ਪੇ ਖਾਤਾ ਹੈਕ ਕਰ ਲਿਆ, ਜਿਸ ਦੀ ਵਰਤੋਂ ਕਰਦਿਆਂ ਉਨ੍ਹਾਂ ਨੇ 10-10 ਹਜ਼ਾਰ ਰੁਪਏ ਦੀਆਂ 6 ਟ੍ਰਾਂਜੈਕਸ਼ਨਾਂ ’ਚ 60 ਹਜ਼ਾਰ ਰੁਪਏ ਕਢਵਾ ਲਏ। ਇਸ ਤੋਂ ਬਾਅਦ ਉਸ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਲਿਵ-ਇਨ ’ਚ ਰਹਿਣ ਵਾਲੇ ਜੋੜੇ ਨੂੰ ਸੁਰੱਖਿਆ ਦੇਵੇ ਪੰਜਾਬ ਪੁਲਸ, ਹਾਈ ਕੋਰਟ ਨੇ ਕਿਹਾ– ‘ਜ਼ਿੰਦਗੀ ਜਿਊਣ ਦਾ ਅਧਿਕਾਰ...’
NEXT STORY