ਗੁਰਦਾਸਪੁਰ (ਵਿਨੋਦ)- ਬਲਾਕ ਦੋਰਾਂਗਲਾ ’ਚ ਪੈਂਦੇ ਆਯੁਸ਼ਮਾਨ ਅਰੋਗਿਆ ਕੇਂਦਰ ਉੱਚਾ ਧਕਾਲਾ ਵਿਖੇ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਟੀਕਾਕਰਨ ਕਰਵਾਉਣ ਸਮੇਂ ਭਾਰੀ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। ਜਾਣਕਾਰੀ ਅਨੁਸਾਰ ਗੁਰਦਾਸਪੁਰ ਤੋਂ ਬਹਿਰਾਮਪੁਰ ਨੂੰ ਜਾਂਦੇ ਸਮੇਂ ਮਿਆਣੀ ਸੂਏ ਤੋਂ ਖੱਬੇ ਪਾਸੇ ਕਰੀਬ ਤਿੰਨ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਪਿੰਡ ਉੱਚਾ ਧਕਾਲਾ ਵਿਖੇ ਆਯੁਸ਼ਮਾਨ ਅਰੋਗਿਆ ਕੇਂਦਰ ਨਾਲ ਜੁੜੇ ਪਿੰਡਾਂ ਦੇ ਲੋਕਾਂ ਨੂੰ ਆਪਣੇ ਬੱਚਿਆਂ ਅਤੇ ਔਰਤਾਂ ਨੂੰ ਟੀਕਾਕਰਨ ਕਰਵਾਉਣ ਸਮੇਂ ਕਾਫੀ ਮੁਸ਼ਕਿਲ ਪੇਸ਼ ਆਉਂਦੀ ਹੈ ਕਿਉਂਕਿ ਇਸ ਕੇਂਦਰ ’ਤੇ ਜਾਣ ਲਈ ਇਲਾਕੇ ਦੇ ਕਈ ਪਿੰਡਾਂ ਤੋਂ ਲੋਕਾਂ ਨੂੰ ਕੋਈ ਸਾਧਨ ਵਗੈਰਾ ਨਹੀਂ ਮਿਲਦਾ।
ਇਹ ਵੀ ਪੜ੍ਹੋ- ਪੰਜਾਬ 'ਚ ਫੜੇ ਗਏ 5 ਟਰੱਕ, ਹੋਇਆ ਹੈਰਾਨੀਜਨਕ ਖੁਲਾਸਾ, ਪੜ੍ਹੋ ਪੂਰਾ ਮਾਮਲਾ
ਇਸ ਸਬੰਧੀ ਪਿੰਡ ਡਾਲਾ ਦੀ ਇਕ ਔਰਤ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਬੱਚੇ ਨੂੰ ਟੀਕਾਕਰਨ ਕਰਨ ਸਬੰਧੀ ਪਿੰਡ ਤੋਂ ਦੂਰ ਕਰੀਬ 5 ਕਿਲੋਮੀਟਰ ਦੂਰ ਉੱਚਾ ਧਕਾਲਾ ਜਾਣਾ ਪੈਂਦਾ ਹੈ, ਜਿਸ ਨਾਲ ਲੱਗਭਗ 11 ਪਿੰਡ ਜੁੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਉੱਚਾ ਧਕਾਲਾ ਆਯੁਸ਼ਮਾਨ ਆਰੋਗਿਆ ਕੇਂਦਰ ਵਿਚ ਰੋਜ਼ਾਨਾ ਕੋਈ ਵੀ ਟੀਕਾ ਲਾਉਣ ਵਾਲੀ ਏ. ਐੱਨ. ਐੱਮ. ਨਹੀਂ ਮਿਲਦੀ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਖੱਜਲ-ਖੁਆਰ ਹੋਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਮਹੀਨੇ ’ਚ ਕੁਝ ਦਿਨ ਹੀ ਇਕ ਮੈਡਮ ਆਉਂਦੀ ਹੈ ਜੋ ਬੱਚਿਆਂ ਨੂੰ ਟੀਕਾ ਲਾਉਂਦੀ ਹੈ। ਇਸ ਨਾਲ ਟੀਕੇ ਵਾਲੇ ਦਿਨ ਕਾਫੀ ਭੀੜ-ਭੜੱਕਾ ਸੈਂਟਰ ਵਿਚ ਹੋ ਜਾਂਦਾ ਹੈ।
ਇਹ ਵੀ ਪੜ੍ਹੋ-ਅੰਮ੍ਰਿਤਸਰ: ਇਕ ਗੋਲੀ ਨਾਲ ਵਿੰਨ੍ਹੇ ਦੋ, ਨੌਜਵਾਨ ਦੇ ਢਿੱਡ 'ਚੋਂ ਆਰ-ਪਾਰ ਹੋਈ ਗੋਲੀ ਔਰਤ ਨੂੰ ਜਾ ਲੱਗੀ
ਲੋਕਾਂ ਨੇ ਦੱਸਿਆ ਕਿ ਪਹਿਲਾਂ ਸਾਡੇ ਪਿੰਡਾਂ ਵਿਚ ਹੀ ਏ. ਐੱਨ. ਐੱਮ. ਆ ਕੇ ਟੀਕੇ ਲਾਉਂਦੀਆਂ ਸਨ ਪਰ ਹੁਣ ਉਨ੍ਹਾਂ ਨੂੰ ਉੱਚਾ ਧਕਾਲਾ ਜਾਣਾ ਪੈਂਦਾ ਹੈ, ਜਿੱਥੇ ਕੋਈ ਵੀ ਬੱਸ ਵਗੈਰਾ ਨਹੀਂ ਜਾਂਦੀ। ਇਸ ਦੇ ਨਾਲ ਸਮੇਂ ਦੀ ਵੀ ਕਾਫ਼ੀ ਬਰਬਾਦੀ ਹੁੰਦੀ ਹੈ। ਇਸ ਤੋਂ ਇਲਾਵਾ ਇਸ ਕੇਂਦਰ ਵਿਚ ਸਾਫ਼-ਸਫ਼ਾਈ ਦਾ ਵੀ ਬੁਰਾ ਹਾਲ ਅਤੇ ਇਸ ਕੇਂਦਰ ਦੇ ਬਾਹਰਲੇ ਪਾਸੇ ਕਾਫ਼ੀ ਜੜ੍ਹੀ ਬੂਟੀ ਉੱਗੀ ਪਈ ਹੈ, ਜਿਸ ਕਾਰਨ ਕਾਰਨ ਕੋਈ ਵੀ ਜ਼ਹਿਰੀਲਾ ਕੀੜਾ ਮਕੌੜਾ ਆਯੁਸ਼ਮਾਨ ਅਰੋਗਿਆ ਕੇਂਦਰ ਦੇ ਅੰਦਰ ਆ ਸਕਦਾ ਹੈ, ਜਿਸ ਨਾਲ ਇੱਥੇ ਮੌਜੂਦ ਸਟਾਫ਼ ਅਤੇ ਬਾਕੀ ਲੋਕਾਂ ਲਈ ਖਤਰਾ ਦਾ ਕਾਰਨ ਹੋ ਸਕਦਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ 10 ਜ਼ਿਲ੍ਹਿਆਂ 'ਚ ਮੌਸਮ ਨੂੰ ਲੈ ਕੇ ਚਿਤਾਵਨੀ, ਪੜ੍ਹੋ ਅਗਲੇ 5 ਦਿਨਾਂ ਦੀ Weather Update
ਜਦੋਂ ਇਸ ਮਾਮਲੇ ਸਬੰਧੀ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਭਾਵਨਾ ਸ਼ਰਮਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਲਾਕਾ ਵਾਸੀਆਂ ਨੂੰ ਆ ਰਹੀ ਇਸ ਮੁਸ਼ਕਲ ਸਬੰਧੀ ਉਨ੍ਹਾਂ ਨੂੰ ਜ਼ਿਆਦਾ ਜਾਣਕਾਰੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਉੱਚਾ ਧਕਾਲਾ ਡਿਸਪੈਂਸਰੀ ਵਿਚ ਪਿਛਲੇ ਕੁਝ ਸਮੇਂ ਤੋਂ ਟੀਕਾ ਲਾਉਣ ਵਾਲੀ ਕਰਮਚਾਰੀ ਦੀ ਅਸਾਮੀ ਖਾਲੀ ਹੈ, ਜਿਸ ਕਾਰਨ ਪਿੰਡ ਪਨਿਆੜ ਤੋਂ ਟੀਕੇ ਲਾਉਣ ਵਾਲੀ ਕਰਮਚਾਰੀ ਇਸ ਡਿਸਪੈਂਸਰੀ ਵਿਚ ਟੀਕੇ ਲਾਉਣ ਆਉਂਦੀ ਹੈ ਕਿਉਂਕਿ ਉਸ ਕੋਲ ਇਸ ਦਾ ਵਾਧੂ ਚਾਰਜ ਹੈ। ਉਨ੍ਹਾਂ ਦੱਸਿਆ ਕਿ ਉਹ ਫਿਰ ਵੀ ਲੋਕਾਂ ਦੀ ਮੁਸ਼ਕਿਲ ਨੂੰ ਮੁੱਖ ਰੱਖਦੇ ਹੋਏ ਜਲਦ ਕੋਈ ਉਚਿਤ ਪ੍ਰਬੰਧ ਕਰਨਗੇ ਤਾਂ ਜੋ ਇਸ ਡਿਸਪੈਂਸਰੀ ਨਾਲ ਜੁੜੇ 11 ਪਿੰਡਾਂ ਵਾਸੀਆਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।
ਇਹ ਵੀ ਪੜ੍ਹੋ- ਅੰਮ੍ਰਿਤਪਾਲ ਨੂੰ ਅਲੋਪ ਹੋ ਰਹੇ ਪਸ਼ੂ-ਪੰਛੀਆਂ ਨੂੰ ਰੱਖਣਾ ਦਾ ਹੈ ਸ਼ੌਕ, ਰੱਖੇ ਦੋ ਬਾਜ ਤੇ ਇਕ ਵਿਦੇਸ਼ੀ ਕਿਰਲਾ
ਓਵਰਸਪੀਡ ਕਾਰ ਨੇ ਲਈ ਪੈਦਲ ਜਾ ਰਹੇ ਵਿਅਕਤੀ ਦੀ ਜਾਨ! ਪੁਲਸ ਨੇ ਫ਼ਰਾਰ ਡਰਾਈਵਰ ਦੀ ਕੀਤੀ ਪਛਾਣ
NEXT STORY