ਜਲੰਧਰ(ਅਮਿਤ, ਕਮਲਜੀਤ, ਹੇਮਰਾਜ, ਦਿਲਬਾਗੀ)— ਆਦਮਪੁਰ ਦੇ ਘਰੇਲੂ ਹਵਾਈ ਅੱਡੇ ਤੋਂ 26 ਸਤੰਬਰ ਨੂੰ ਫਲਾਈਟ ਸ਼ੁਰੂ ਹੋਵੇਗੀ। ਪਹਿਲੀ ਫਲਾਈਟ ਦਿੱਲੀ ਲਈ ਉਡਾਣ ਭਰੇਗੀ ਅਤੇ ਜਲੰਧਰ ਤੋਂ ਦਿੱਲੀ ਤੱਕ ਦਾ ਸਫਰ ਸਿਰਫ 45 ਮਿੰਟ 'ਚ ਸੰਭਵ ਹੋ ਸਕੇਗਾ। ਪੰਜਾਬ ਸਰਕਾਰ ਨੇ ਸ਼ਨੀਵਾਰ ਨੂੰ ਹਵਾਈ ਅੱਡੇ ਵੱਲ ਜਾਣ ਵਾਲੀ ਪਹੁੰਚ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਕਰਵਾ ਦਿੱਤਾ ਹੈ। ਇਸ ਪ੍ਰਾਜੈਕਟ ਲਈ 16.70 ਕਰੋੜ ਪਹਿਲਾਂ ਹੀ ਸੈਨਸ਼ਨ ਕੀਤੇ ਜਾ ਚੁਕੇ ਹਨ। ਇਸ ਮੌਕੇ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇ. ਪੀ, ਸਾਬਕਾ ਵਿਧਾਇਕ ਕੰਵਲਜੀਤ ਸਿੰਘ ਲਾਲੀ, ਐੱਸ. ਡੀ. ਐੱਮ. ਜਲੰਧਰ-1 ਰਾਜੀਵ ਵਰਮਾ, ਜੁਆਇੰਟ ਜਨਰਲ ਮੈਨੇਜਰ (ਸਿਵਲ) ਏਅਰਪੋਰਟ ਅਥਾਰਟੀ ਆਫ ਇੰਡੀਆ ਅਤੇ ਐੱਮ. ਐੱਸ. ਦੁਹਨ ਤੇ ਪੀ. ਡਬਲਿਊ. ਡੀ. ਦੇ ਕਾਰਜਕਾਰੀ ਇੰਜੀ. ਸਰਬਰਾਜ ਤੇ ਹੋਰ ਅਧਿਕਾਰੀ ਮੌਜੂਦ ਸਨ। 33 ਲੱਖ ਦੀ ਲਾਗਤ ਨਾਲ ਘਰੇਲੂ ਹਵਾਈ ਅੱਡੇ ਦੀ ਪਹੁੰਚ ਸੜਕ ਦੇ ਨਿਰਮਾਣ ਕਾਰਜ ਦਾ ਉਦਘਾਟਨ ਕਰਨ ਉਪਰੰਤ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਅਤੇ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਪ੍ਰਾਜੈਕਟ ਲਈ 40 ਏਕੜ ਜ਼ਮੀਨ ਨਿਰਧਾਰਿਤ ਕੀਤੀ ਗਈ ਸੀ, ਜਿਸ ਦੀ ਕੀਮਤ 16 ਕਰੋੜ ਅਦਾ ਕੀਤੀ ਗਈ। ਇਸ ਦੇ ਇਲਾਵਾ 70 ਲੱਖ ਰੁਪਏ ਸੜਕ ਦੀ ਕੁਨੈਕਟੀਵਿਟੀ, ਪੀਣ ਵਾਲਾ ਪਾਣੀ ਅਤੇ ਬਿਜਲੀ ਸਪਲਾਈ ਲਈ ਪੰਜਾਬ ਸਰਕਾਰ ਵਲੋਂ ਮੁਹੱਈਆ ਕਰਵਾਏ ਗਏ ਹਨ।
55 ਕਰੋੜ ਦੀ ਲਾਗਤ ਨਾਲ ਰੇਲਵੇ ਓਵਰਬ੍ਰਿਜ ਅਤੇ ਆਦਮਪੁਰ-ਮੇਹਟੀਆਣਾ ਬਾਈਪਾਸ ਪ੍ਰਾਜੈਕਟ ਵਿਚਾਰ ਅਧੀਨ
ਆਦਮਪੁਰ ਘਰੇਲੂ ਹਵਾਈ ਅੱਡੇ ਤੱਕ ਪਹੁੰਚ ਸੜਕ ਨੈੱਟਵਰਕ ਨੂੰ ਹੋਰ ਮਜ਼ਬੂਤ ਕਰਨ ਲਈ 55 ਕਰੋੜ ਦੀ ਲਾਗਤ ਨਾਲ ਰੇਲਵੇ ਓਵਰਬ੍ਰਿਜ ਅਤੇ ਆਦਮਪੁਰ-ਮੇਹਟੀਆਣਾ ਸੜਕ 'ਤੇ ਬਾਈਪਾਸ ਬਣਾਉਣ ਦਾ ਪ੍ਰਾਜੈਕਟ ਵੀ ਵਿਚਾਰ ਅਧੀਨ ਹੈ।
ਇਸ ਮੌਕੇ ਹਵਾਈ ਅੱਡਾ ਪ੍ਰਾਜੈਕਟ ਦੇ ਅਧੀਨ 8 ਕਰੋੜ ਦੀ ਲਾਗਤ ਨਾਲ ਯਾਤਰੀ ਵਾਹਨਾਂ ਦੇ ਲਈ ਪਾਰਕਿੰਗ ਅਤੇ ਹੋਰਨਾਂ ਸਹੂਲਤਾਂ ਲਈ ਨਿਸ਼ਚਿਤ ਕੀਤੇ ਗਏ ਥਾਵਾਂ ਦਾ ਵੀ ਜਾਇਜ਼ਾ ਲਿਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਪ੍ਰਾਜੈਕਟ ਲਈ ਪਹਿਲਾਂ ਹੀ 40 ਏਕੜ ਵਿਚੋਂ 37 ਏਕੜ ਜ਼ਮੀਨ ਏਅਰਪੋਰਟ ਅਥਾਰਟੀ ਇੰਡੀਆ ਦੇ ਸਪੁਰਦ ਕੀਤੀ ਜਾ ਚੁੱਕੀ ਹੈ ਤੇ ਬਾਕੀ ਜਲਦੀ ਹੀ ਸਪੁਰਦ ਕਰ ਦਿੱਤੀ ਜਾਵੇਗੀ।
ਪ੍ਰਸ਼ਾਸਨ ਲਗਾ ਰਿਹਾ ਅੱਡੀ ਚੋਟੀ ਦਾ ਜ਼ੋਰ: ਰਾਜੀਵ ਵਰਮਾ
ਆਦਮਪੁਰ ਹਵਾਈ ਅੱਡਾ ਪ੍ਰਾਜੈਕਟ ਦੇ ਨਾਲ ਬੇਹੱਦ ਨਜ਼ਦੀਕੀ ਤੌਰ 'ਤੇ ਜੁੜੇ ਐੱਸ. ਡੀ. ਐੱਮ. ਰਾਜੀਵ ਵਰਮਾ ਨਾਲ ਜਦੋਂ ਏਅਰਪੋਰਟ ਤੋਂ ਫਲਾਈਟ ਸ਼ੁਰੂ ਕਰਨ ਸਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਨਾ ਸਿਰਫ ਜਲੰਧਰ ਜ਼ਿਲਾ, ਸਗੋਂ ਪੂਰੇ ਦੋਆਬੇ ਦੀ ਜਨਤਾ ਨੂੰ ਸਸਤੀ ਹਵਾਈ ਸੇਵਾ ਜਲਦੀ ਤੋਂ ਜਲਦੀ ਪ੍ਰਦਾਨ ਕਰਨ ਦੇ ਉਦੇਸ਼ ਨਾਲ ਪੂਰਾ ਜ਼ਿਲਾ ਪ੍ਰਸ਼ਾਸਨ ਅੱਡੀ ਚੋਟੀ ਦਾ ਜ਼ੋਰ ਲਾ ਰਿਹਾ ਹੈ। ਰਾਜੀਵ ਵਰਮਾ ਨੇ ਦੱਸਿਆ ਕਿ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਏਅਰਪੋਰਟ ਦੇ ਕੰਮ ਵਿਚ ਨਿੱਜੀ ਦਿਲਚਸਪੀ ਲੈ ਰਹੇ ਹਨ ਤੇ ਡੇਲੀ ਸਟੇਟਸ ਰਿਪੋਰਟ ਲੈ ਕੇ ਸਾਰੇ ਵਿਭਾਗਾਂ ਦੇ ਸੰਬੰਧਤ ਅਧਿਕਾਰੀਆਂ ਨੂੰ ਆਪਣੀ-ਆਪਣੀ ਜ਼ਿੰਮੇਵਾਰੀ ਜਲਦੀ ਤੋਂ ਜਲਦੀ ਪੂਰੀ ਕਰਨ ਲਈ ਪ੍ਰੇਰਿਤ ਵੀ ਕਰ ਰਹੇ ਹਨ।
ਪੁਰਾਣੀ ਰੰਜ਼ਿਸ਼ ਦੇ ਚਲਦਿਆਂ ਕੀਤੀ ਕੁੱਟਮਾਰ, ਪੁਲਸ ਮੁਲਾਜ਼ਮਾਂ ਨੂੰ ਲਾਈ ਇਨਸਾਫ ਦੀ ਗੁਹਾਰ
NEXT STORY