ਨਵੀਂ ਦਿੱਲੀ (ਇੰਟ.) - ਦੇਸ਼ ’ਚ ਵਧਦੇ ਸਾਈਬਰ ਅਪਰਾਧ ਨੂੰ ਰੋਕਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਹਾਲ ਦੇ ਦਿਨਾਂ ’ਚ ਆਨਲਾਈਨ ਧੋਖਾਦੇਹੀ ਕਰਨ ਵਾਲਿਆਂ ਨੇ ਵੱਖ-ਵੱਖ ਤਰੀਕੇ ਅਜ਼ਮਾ ਕੇ ਬਹੁਤ ਸਾਰੇ ਲੋਕਾਂ ਨਾਲ ਠੱਗੀ ਮਾਰੀ ਹੈ। ਇਨ੍ਹਾਂ ’ਚੋਂ ਇਕ ਤਰੀਕਾ ਹੈ ਐੱਸ. ਐੱਮ. ਐੱਸ. ਸਕੈਮ ਦਾ। ਇਸ ’ਚ ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੇ ਇਨਾਮਾਂ, ਆਫਰਾਂ ਅਤੇ ਸਕੀਮਾਂ ਦਾ ਲਾਲਚ ਦੇ ਕੇ ਫਸਾਇਆ ਜਾਂਦਾ ਹੈ। ਹੁਣ ਸਰਕਾਰ ਨੇ ਇਸ ਧੋਖਾਦੇਹੀ ਨੂੰ ਰੋਕਣ ਲਈ ਕਈ ਕਦਮ ਚੁੱਕੇ ਹਨ।
ਇਹ ਵੀ ਪੜ੍ਹੋ : 1 ਜੂਨ ਤੋਂ ਪਹਿਲਾਂ ਕਰ ਲਓ ਇਹ ਕੰਮ, ਨਹੀਂ ਤਾਂ ਬੰਦ ਹੋ ਜਾਵੇਗਾ ਗੈਸ ਕੁਨੈਕਸ਼ਨ ਤੇ ਨਹੀਂ ਮਿਲੇਗੀ ਸਬਸਿਡੀ
ਦੂਰਸੰਚਾਰ ਵਿਭਾਗ (ਡੀ. ਓ. ਟੀ.) ਅਤੇ ਗ੍ਰਹਿ ਮੰਤਰਾਲਾ ਨੇ ਮਿਲ ਕੇ ਨਾਗਰਿਕਾਂ ਨੂੰ ਐੱਸ. ਐੱਮ. ਐੱਸ. ਫਰਾਡ ਤੋਂ ਬਚਾਉਣ ਲਈ ਸੰਚਾਰ ਸਾਥੀ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਤਹਿਤ ਕਈ ਕੰਪਨੀਆਂ ਨੂੰ ਬਲੈਕਲਿਸਟ ਕਰਨ ਦੇ ਨਾਲ ਹੀ ਹੋਰ ਕਾਰਵਾਈਆਂ ਵੀ ਕੀਤੀਆਂ ਗਈਆਂ ਹਨ।
ਐੱਸ. ਐੱਮ. ਐੱਸ. ਹੈਡਰ ਅਤੇ ਟੈਂਪਲੇਟ ਕੀਤੇ ਗਏ ਬਲੈਕਲਿਸਟ
ਗ੍ਰਹਿ ਮੰਤਰਾਲਾ ਦੇ ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਨੇ ਆਨਲਾਈਨ ਧੋਖਾਦੇਹੀ ’ਚ ਸਭ ਤੋਂ ਵੱਧ ਵਰਤੇ ਗਏ 8 ਤਰੀਕਿਆਂ ਦੇ ਐੱਸ. ਐੱਮ. ਐੱਸ. ਦੀ ਪਛਾਣ ਕੀਤੀ ਹੈ। ਪਿਛਲੇ 3 ਮਹੀਨਿਆਂ ’ਚ ਹੀ ਇਨ੍ਹਾਂ ਹੈਡਰ (ਸਿਰਲੇਖ) ਦੀ ਵਰਤੋਂ ਕਰ ਕੇ 10,000 ਤੋਂ ਵੱਧ ਮੈਸੇਜ ਭੇਜੇ ਗਏ ਹਨ। ਇਨ੍ਹਾਂ ਹੈਡਰ ਦੀ ਵਰਤੋਂ ਕਰਨ ਵਾਲੀਆਂ ਕੰਪਨੀਆਂ ਨੂੰ ਬਲੈਕਲਿਸਟ ’ਚ ਪਾ ਦਿੱਤਾ ਗਿਆ ਹੈ, ਨਾਲ ਹੀ, ਬਲੈਕਲਿਸਟ ਕੀਤੀਆਂ ਗਈਆਂ ਕੰਪਨੀਆਂ ਵੱਲੋਂ ਵਰਤੇ ਗਏ 73 ਐੱਸ. ਐੱਮ. ਐੱਸ. ਹੈਡਰ ਅਤੇ 1522 ਐੱਸ. ਐੱਮ. ਐੱਸ. ਟੈਂਪਲੇਟਸ ਨੂੰ ਵੀ ਬਲਾਕ ਕੀਤਾ ਗਿਆ ਹੈ। ਹੁਣ ਕੋਈ ਵੀ ਟੈਲੀਕਾਮ ਆਪ੍ਰੇਟਰ ਇਨ੍ਹਾਂ ’ਚੋਂ ਕਿਸੇ ਵੀ ਹੈਡਰ ਅਤੇ ਐੱਸ. ਐੱਮ. ਐੱਸ. ਟੈਂਪਲੇਟ ਦੀ ਵਰਤੋਂ ਕਰਨ ਨਹੀਂ ਕਰ ਸਕੇਗਾ।
ਇਹ ਵੀ ਪੜ੍ਹੋ : ਪੁੱਤਰ ਹੈ ਜਾਂ ਧੀ ਇਹ ਦੇਖਣ ਲਈ ਵਿਅਕਤੀ ਨੇ ਵੱਢ ਦਿੱਤਾ ਗਰਭਵਤੀ ਘਰਵਾਲੀ ਦਾ ਢਿੱਡ
ਸੰਚਾਰ ਸਾਥੀ ’ਤੇ ਮੁਹੱਈਆ ‘ਚਕਸ਼ੂ’ ਸਹੂਲਤ ਦੀ ਵਰਤੋਂ ਕਰਨ ਲੋਕ
ਦੂਰਸੰਚਾਰ ਵਿਭਾਗ ਮੁਤਾਬਕ ਦੇਸ਼ ਦੇ ਨਾਗਰਿਕਾਂ ਨੂੰ ਸਾਈਬਰ ਅਪਰਾਧ ਤੋਂ ਬਚਾਉਣ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। ਜਿਨ੍ਹਾਂ ਕੰਪਨੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ, ਉਹ ਲੰਬੇ ਸਮੇਂ ਤੋਂ ਧੋਖਾਦੇਹੀ ’ਚ ਸ਼ਾਮਲ ਸਨ। ਮੰਤਰਾਲਾ ਅਨੁਸਾਰ, ਜੇ ਕਿਸੇ ਨੂੰ ਵੀ ਕੋਈ ਸ਼ੱਕੀ ਸੰਦੇਸ਼ ਮਿਲਦਾ ਹੈ, ਤਾਂ ਉਸ ਨੂੰ ਤੁਰੰਤ ਸੰਚਾਰ ਸਾਥੀ ’ਤੇ ਮੁਹੱਈਆ ‘ਚਕਸ਼ੂ’ ਸਹੂਲਤ ਦੀ ਵਰਤੋਂ ਕਰ ਕੇ ਇਸ ਦੀ ਸੂਚਨਾ ਦੇਣੀ ਚਾਹੀਦੀ ਹੈ। ਇਸ ਨਾਲ ਸਾਈਬਰ ਕ੍ਰਾਈਮ ’ਚ ਸ਼ਾਮਲ ਲੋਕਾਂ ਅਤੇ ਕੰਪਨੀਆਂ ਖਿਲਾਫ ਕਾਰਵਾਈ ਕਰਨਾ ਆਸਾਨ ਹੋਵੇਗਾ।
ਇਹ ਵੀ ਪੜ੍ਹੋ : ਲਗਜ਼ਰੀ ਸਹੂਲਤਾਂ ਨਾਲ ਲੈਸ ਹੋਵੇਗਾ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦਾ ਪਾਰਟੀ ਕਰੂਜ਼
ਟੈਲੀਮਾਰਕੀਟਿੰਗ ਲਈ ਮੋਬਾਈਲ ਨੰਬਰ ਦੀ ਵਰਤੋਂ ’ਤੇ ਰੋਕ
ਇਸ ਤੋਂ ਇਲਾਵਾ ਸਰਕਾਰ ਨੇ ਟੈਲੀਮਾਰਕੀਟਿੰਗ ਲਈ ਮੋਬਾਈਲ ਨੰਬਰ ਦੀ ਵਰਤੋਂ ’ਤੇ ਰੋਕ ਲਾ ਦਿੱਤੀ ਹੈ। ਜੇ ਕੋਈ ਵਿਅਕਤੀ ਆਪਣੇ ਮੋਬਾਈਲ ਫੋਨ ਦੀ ਵਰਤੋਂ ਪ੍ਰਮੋਸ਼ਨਲ ਮੈਸੇਜ ਭੇਜਣ ਲਈ ਕਰਦਾ ਹੈ, ਤਾਂ ਉਸ ਨੂੰ ਡਿਸਕੁਨੈਕਸ਼ਨ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਉਸ ਦਾ ਨਾਂ ਅਤੇ ਪਤਾ ਵੀ ਦੋ ਸਾਲਾਂ ਲਈ ਬਲੈਕਲਿਸਟ ’ਚ ਪਾ ਦਿੱਤਾ ਜਾਵੇਗਾ। ਟੈਲੀਮਾਰਕੀਟਿੰਗ ਕਾਲ ਲਈ ਸਿਰਫ਼ 180 ਅਤੇ 140 ਸੀਰੀਜ਼ ਦੇ ਨੰਬਰ ਹੀ ਵਰਤੇ ਜਾ ਸਕਦੇ ਹਨ। 10 ਅੰਕਾਂ ਦੇ ਮੋਬਾਈਲ ਨੰਬਰਾਂ ’ਤੇ ਮਾਰਕੀਟਿੰਗ ਲਈ ਪਾਬੰਦੀ ਹੈ। ਜੇ ਤੁਹਾਨੂੰ ਕਿਸੇ ਧੋਖਾਦੇਹੀ ਦੀ ਸੂਚਨਾ ਦੇਣੀ ਹੈ, ਤਾਂ ਤੁਸੀਂ 1909 ’ਤੇ ਡਾਇਲ ਕਰ ਸਕਦੇ ਹੋ। ਨਾਲ ਹੀ, ਡੂ ਨਾਟ ਡਿਸਟਰਬ (ਡੀ. ਐੱਨ. ਡੀ.) ਸੇਵਾ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : US : ਸੜਕ ਹਾਦਸੇ 'ਚ 25 ਸਾਲਾ ਲੜਕੀ ਦੀ ਮੌਤ, 11 ਨੂੰ ਮਨਾਇਆ ਸੀ ਆਖ਼ਰੀ ਜਨਮਦਿਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੋਲਡਮੈਨ ਸਾਕਸ ਨੇ 2024 ਲਈ ਵਧਾਇਆ ਜੀ. ਡੀ. ਪੀ. ਵਾਧਾ ਦਰ ਦਾ ਅੰਦਾਜ਼ਾ
NEXT STORY