ਚੰਡੀਗੜ੍ਹ : ਪੰਜਾਬ ਦੇ ਸਿੱਖਿਆ ਮੰਤਰੀ ਓ. ਪੀ. ਸੋਨੀ ਨੇ ਹੁਣ 12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ 'ਚ ਕਥਿਤ ਗਲਤੀਆਂ ਲਈ ਜ਼ਿੰਮੇਵਾਰੀ ਤੈਅ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਤੋਂ ਇਕ ਦਿਨ ਪਹਿਲਾਂ ਮੰਤਰੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੂੰ ਜ਼ੁਬਾਨੀ ਝਾੜ ਪਾਈ ਸੀ। ਓ. ਪੀ. ਸੋਨੀ ਨੇ ਦੱਸਿਆ ਕਿ ਇਸ ਸਾਰੇ ਮਾਮਲੇ ਦੀ ਜਾਂਚ ਹੁਣ ਸਕੂਲ ਸਿੱਖਿਆ ਸਕੱਤਰ ਕਰ ਰਹੇ ਹਨ ਅਤੇ ਜੇਕਰ ਕੋਈ ਵੀ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮਾਹਿਰਾਂ ਦੀ ਉਸ ਟੀਮ ਨਾਲ ਵੀ ਗੱਲਬਾਤ ਕੀਤੀ ਸੀ, ਜਿਸ ਨੇ ਉਹ ਵਿਵਾਦ ਭਰਪੂਰ ਕਿਤਾਬ ਤਿਆਰ ਕਰਵਾਈ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਜਾਣ-ਬੁੱਝ ਕੇ ਇਸ ਮੁੱਦੇ ਦਾ ਸਿਆਸੀਕਰਨ ਕਰ ਰਿਹਾ ਹੈ ਕਿਉਂਕਿ ਹੁਣ ਉਸ ਕੋਲ ਸਰਕਾਰ ਖਿਲਾਫ ਕਹਿਣ ਲਈ ਹੋਰ ਕੁਝ ਤਾਂ ਹੈ ਨਹੀਂ। ਉਨ੍ਹਾਂ ਕਿਹਾ ਕਿ ਸਰਕਾਰ ਨੇ ਉਹ ਵਿਵਾਦ ਭਰਪੂਰ ਅਧਿਆਏ ਪਹਿਲਾਂ ਹੀ ਵਾਪਸ ਲੈ ਲਏ ਹਨ ਅਤੇ ਬੋਰਡ ਨੂੰ ਵੀ ਇਸ ਸਾਲ ਪਿਛਲੇ ਸਾਲ ਵਾਲੀ ਪੁਸਤਕ ਨਾਲ ਕੰਮ ਚਲਾਉਣ ਲਈ ਕਿਹਾ ਗਿਆ ਹੈ।
ਲੋਕ ਛਿੱਕ ਵੀ ਮਾਰਦੇ ਸਨ ਤਾਂ ਬਾਦਲ ਸਾਬ੍ਹ ਨੂੰ ਲੱਗ ਜਾਂਦਾ ਸੀ ਪਤਾ: ਸੁਖਬੀਰ (ਵੀਡੀਓ)
NEXT STORY