ਚੰਡੀਗੜ੍ਹ/ਜਲੰਧਰ : ਪੰਜਾਬ ਪੁਲਸ ਵਲੋਂ ਸੂਬੇ ਅੰਦਰ ਵੱਡੀ ਅੱਤਵਾਦੀ ਘਟਨਾ ਦੀ ਸਾਜਿਸ਼ ਦਾ ਪਰਦਾਫਾਸ਼ ਕੀਤਾ ਹੈ। ਜਲੰਧਰ ਕਾਊਂਟਰ ਇੰਟੈਲੀਜੈਂਸ ਟੀਮ ਨੇ ਬੀ. ਕੇ. ਆਈ. ਮਾਡਿਊਲ ਦੇ ਗ੍ਰਿਫ਼ਤਾਰ ਕੀਤੇ ਕਾਰਕੁੰਨਾਂ ਤੋਂ ਪੁੱਛਗਿੱਛ ਮਗਰੋਂ ਇਕ ਵੱਡੀ ਅੱਤਵਾਦੀ ਘਟਨਾ ਨੂੰ ਟਾਲ ਦਿੱਤਾ ਹੈ। ਜਾਣਕਾਰੀ ਮੁਤਾਬਕ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਕੁੱਝ ਦਿਨ ਪਹਿਲਾਂ ਬੀ. ਕੇ. ਆਈ. ਦੇ 2 ਕਾਰਕੁੰਨਾਂ ਰਿਤਿਕ ਨਰੋਲੀਆ ਅਤੇ ਇਕ ਨਾਬਾਲਗ ਨੂੰ ਰਾਜਸਥਾਨ ਤੋਂ ਗ੍ਰਿਫ਼ਤਾਰ ਕੀਤਾ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਪਿੰਡਾਂ 'ਚ ਹਾਈ ਅਲਰਟ, ਵਿਗੜ ਗਏ ਹਾਲਾਤ, ਲੋਕਾਂ ਲਈ ਵੱਡੀ ਚਿਤਾਵਨੀ ਜਾਰੀ
ਉਨ੍ਹਾਂ ਦੇ ਅਗਲੇ-ਪਿਛਲੇ ਸਬੰਧਾਂ ਦੀ ਜਾਂਚ 'ਤੇ ਕਾਰਵਾਈ ਕਰਦਿਆਂ ਇਕ 86ਪੀ ਹੈਂਡ ਗ੍ਰਨੇਡ ਬਰਾਮਦ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਦੇ ਸਾਥੀ ਵਿਸ਼ਵਜੀਤ ਨੂੰ ਕੋਲਕਾਤਾ ਤੋਂ ਅਤੇ ਜੈਕਸਨ ਨੂੰ ਨਕੋਦਰ ਤੋਂ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਤੋਂ ਇਹ ਗ੍ਰਨੇਡ ਬਰਾਮਦ ਹੋਇਆ।
ਇਹ ਵੀ ਪੜ੍ਹੋ : ਜਿੰਮਾਂ 'ਚ ਵਰਤੇ ਜਾਂਦੇ ਸਪਲੀਮੈਂਟਾਂ ਨੂੰ ਲੈ ਕੇ ਵੱਡੀ ਖ਼ਬਰ, ਪੰਜਾਬ ਸਰਕਾਰ ਨੇ ਲਿਆ ਸਖ਼ਤ ਫ਼ੈਸਲਾ
ਸਾਰੇ ਮੁਲਜ਼ਮ ਕੈਨੇਡਾ ਸਥਿਤ ਬੀ. ਕੇ. ਆਈ. ਮਾਸਟਰਮਾਈਂਡ ਜੀਸ਼ਾਨ ਅਖਤਰ ਅਤੇ ਅਜੇ ਗਿੱਲ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਸਨ। ਵਿਸ਼ਵਜੀਤ ਅਤੇ ਜੈਕਸਨ ਨੇ ਜੁਲਾਈ ਦੇ ਅਖ਼ੀਰ 'ਚ ਆਪਣੇ ਸਾਥੀਆਂ ਰਾਹੀਂ ਬਿਆਸ ਤੋਂ 2 ਹੈਂਡ ਗ੍ਰਨੇਡ ਲਏ ਸਨ, ਜਿਨ੍ਹਾਂ 'ਚੋਂ ਇਕ 10 ਦਿਨ ਪਹਿਲਾਂ ਐੱਸ. ਬੀ. ਐੱਸ. ਨਗਰ 'ਚ ਸ਼ਰਾਬ ਦੇ ਠੇਕੇ 'ਤੇ ਧਮਾਕੇ ਲਈ ਵਰਤਿਆ ਗਿਆ। ਫਿਲਹਾਲ ਇਸ ਸਬੰਧੀ ਐੱਫ. ਆਈ. ਆਰ. ਦਰਜ ਕਰ ਲਈ ਗਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ! ਨੋਟੀਫਿਕੇਸ਼ਨ ਹੋ ਗਈ ਜਾਰੀ
NEXT STORY