ਲੁਧਿਆਣਾ (ਰਾਜ)- ਨਸ਼ਾ ਸਮੱਗਲਿੰਗ ’ਤੇ ਕਮਿਸ਼ਨਰੇਟ ਪੁਲਸ ਨੇ ਇਕ ਵਾਰ ਫਿਰ ਵੱਡਾ ਹਮਲਾ ਕੀਤਾ ਹੈ। ਕਮਿਸ਼ਨਰੇਟ ਪੁਲਸ ਵਲੋਂ ਵੀਰਵਾਰ ਨੂੰ ਚਲਾਏ ਗਏ ਆਪ੍ਰੇਸ਼ਨ ‘ਕਾਸੋ’ ਤਹਿਤ ਕਈ ਇਲਾਕਿਆਂ ’ਚ ਇਕੋ ਸਮੇਂ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਪੁਲਸ ਨੇ ਕਈ ਨਸ਼ਾ ਸਮੱਗਲਰਾਂ ਨੂੰ ਕਾਬੂ ਕਰਦੇ ਹੋਏ ਉਨ੍ਹਾਂ ਕੋਲੋਂ ਹੈਰੋਇਨ ਅਤੇ ਸੈਂਕੜੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ।
ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੇ ਹੁਕਮਾਂ ’ਤੇ ਇਹ ਵਿਸ਼ੇਸ਼ ਸਰਚ ਆਪ੍ਰੇਸ਼ਨ ਦੁੱਗਰੀ, ਸਾਹਨੇਵਾਲ, ਡੇਹਲੋਂ, ਸਦਰ, ਸ਼ਿਮਲਾਪੁਰੀ ਅਤੇ ਡਾਬਾ ਥਾਣੇ ਸਮੇਤ ਡਵੀਜ਼ਨ ਨੰ. 6 ਦੇ ਇਲਾਕਿਆਂ ’ਚ ਚਲਾਇਆ ਗਿਆ। ਇਸ ਦੌਰਾਨ ਪੁਲਸ ਨੇ ਘਰ-ਘਰ ਜਾ ਕੇ ਤਲਾਸ਼ੀ ਲਈ ਅਤੇ ਸ਼ੱਕੀ ਵਾਹਨਾਂ ਦੀ ਚੈਕਿੰਗ ਵੀ ਕੀਤੀ। ਅਾਪ੍ਰੇਸ਼ਨ ਦੀ ਅਗਵਾਈ ਡੀ. ਸੀ. ਪੀ. ਕ੍ਰਾਈਮ ਹਰਪਾਲ ਸਿੰਘ ਗਰੇਵਾਲ, ਏ. ਡੀ. ਸੀ. ਪੀ.-2 ਕਰਣਵੀਰ ਸਿੰਘ, ਏ. ਸੀ. ਪੀ. ਹਰਜਿੰਦਰ ਸਿੰਘ ਅਤੇ ਏ. ਸੀ. ਪੀ. ਸਤਵਿੰਦਰ ਸਿੰਘ ਨੇ ਕੀਤੀ।
ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਕਾਰਵਾਈ ਦੌਰਾਨ ਥਾਣਾ ਡੇਹਲੋਂ ’ਚ ਇਕ ਵਿਅਕਤੀ ਤੋਂ 55 ਨਸ਼ੀਲੀਆਂ ਗੋਲੀਆਂ, ਸਾਹਨੇਵਾਲ ’ਚ 10 ਗ੍ਰਾਮ ਹੈਰੋਇਨ, 20 ਨਸ਼ੀਲੀਆਂ ਗੋਲੀਆਂ, ਡਵੀਜ਼ਨ ਨੰ. 6 ਤੋਂ 5 ਗ੍ਰਾਮ ਹੈਰੋਇਨ, ਡਾਬਾ ਥਾਣਾ ਇਲਾਕੇ ਤੋਂ 30 ਨਸ਼ੀਲੀਆਂ ਗੋਲੀਆਂ ਅਤੇ ਸ਼ਿਮਲਾਪੁਰੀ ਥਾਣੇ ਤੋਂ 3 ਗ੍ਰਾਮ ਹੈਰੋਇਨ ਜ਼ਬਤ ਕਰ ਕੇ ਫੜੇ ਗਏ ਸਾਰੇ ਮੁਲਜ਼ਮਾਂ ਖਿਲਾਫ ਨਸ਼ਾ ਸਮੱਗਲਿੰਗ ਤਹਿਤ ਕੇਸ ਦਰਜ ਕਰ ਲਏ ਗਏ ਹਨ ਅਤੇ ਉਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ।
ਨਸ਼ੇ ਦੇ ਕਾਰੋਬਾਰੀਆਂ ਨੂੰ ਕਿਸੇ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ : ਸੀ. ਪੀ.
ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਨਸ਼ਾ ਮਾਫੀਆ ਖਿਲਾਫ ਇਹ ਜੰਗ ਜਾਰੀ ਰਹੇਗੀ। ਆਉਣ ਵਾਲੇ ਦਿਨਾਂ ’ਚ ਇਸ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਤਾਂ ਕਿ ਲੁਧਿਆਣਾ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਸ਼ਹਿਰ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਨਸ਼ੇ ਦੇ ਕਾਰੋਬਾਰੀਆਂ ਨੂੰ ਕਿਸੇ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਪੁਲਸ ਹਰ ਗਲੀ ਮੁਹੱਲੇ ’ਚ ਨਸ਼ਾ ਸਮੱਗਲਰਾਂ ਖਿਲਾਫ ਕਾਰਵਾਈ ਲਗਾਤਾਰ ਜਾਰੀ ਰੱਖੇਗੀ।
'ਮੈਂ ਪਹਿਲਾਂ ਵੀ ਬੜੇ ਪਟਵਾਰੀ ਵਿਜੀਲੈਂਸ ਨੂੰ ਫੜਾਏ ਆ, ਹੁਣ ਤੈਨੂੰ ਫਸਾਵਾਂਗਾ...'; ਪਟਵਾਰੀ ਨੂੰ ਮਿਲੀ ਧਮਕੀ
NEXT STORY