ਜਲੰਧਰ- ਨੋਰਥ ਏਸ਼ੀਆ ਦੇ ਸਭ ਤੋਂ ਮਾਹਿਰ ਓਰਥੋਪੇਡਿਕ ਅਤੇ ਰੋਬੋਟਿਕਸ ਜੋਇੰਟ ਰਿਪਲੇਸਮੈਂਟ ਸਰਜਨ, ਡਾਕਟਰ ਸ਼ੁਭਾਂਗ ਅਗਰਵਾਲ ਜੋ ਕਿ ਹੁਣ ਤੱਕ 15 ਹਜ਼ਾਰ ਲੋਕਾਂ ਦੇ ਬਦਲ ਚੁੱਕੇ ਹਨ ਗੋਡੇ। ਉਹ ਅਜੇ ਵੀ ਲੋਕਾਂ ਨੂੰ ਇਹੀ ਸਲਾਹ ਦਿੰਦੇ ਹਨ ਕਿ ਜੇਕਰ ਚੰਗਾ ਜੀਵਨ ਅਤੇ ਚੰਗੀ ਕਸਰਤ ਕੀਤੀ ਜਾਵੇ ਤਾਂ ਸਾਡੇ ਕੋਲ ਆਉਣ ਦੀ ਲੋੜ ਨਹੀਂ ਪਵੇਗੀ। ਬਤੋਰ ਓਰਥੋਪੇਡਿਕ ਉਨ੍ਹਾਂ ਦੱਸਿਆ ਕਿ ਗੋਡੇ ਸਿਰਫ ਉਸ ਸਟੇਜ 'ਤੇ ਬਦਲਣ ਦੀ ਲੋੜ ਹੁੰਦੀ ਹੈ ਜਦੋਂ ਕੋਈ ਦੂਜਾ ਹੱਲ ਨਾ ਦਿਸੇ।
ਉਨ੍ਹਾਂ ਨੇ ਕਿਹਾ ਕਿ ਜੋੜਾਂ ਦੇ ਦਰਦ ਦੀਆਂ ਬਹੁਤੀਆਂ ਸਮੱਸਿਆਵਾਂ ਡਿਪਰੈਸ਼ਨ ਦੀ ਵਜ੍ਹਾ ਕਾਰਨ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਲੋਕ ਆਪਣੀ ਰੋਜ਼ਾਨਾ ਦੀ ਜ਼ਿੰਦਗੀ 'ਚ ਖ਼ੁਸ਼ ਰਹਿਣ, ਕਸਰਤ ਕਰਨ ਅਤੇ ਰੈਗੁਲਰ ਕਸਰਤ ਕਰਨ ਤਾਂ ਉਹ ਹਮੇਸ਼ਾ ਤੰਦਰੁਸਤ ਰਹਿ ਸਕਦੇ ਹਨ। ਇਸ ਦੇ ਨਾਲ ਹੀ ਮੈਡੀਟੇਸ਼ਨ ਜਾਂ ਜਿਸ ਵੀ ਧਰਮ ਵਿੱਚ ਤੁਹਾਡਾ ਯਕੀਨ ਹੈ ਉਸ ਦਾ ਪਾਠ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਜੋ ਤੁਹਾਡੀ ਮਾਨਸਿਕ ਸਥਿਤੀ ਦਰੁਸਤ ਰਹੇ।
ਇਸ ਤੋਂ ਇਲਾਵਾ ਔਰਤਾਂ ਨੂੰ ਖਾਸ ਕਰਕੇ 30 ਦੀ ਉਮਰ ਤੋਂ ਬਾਅਦ ਖਾਸ ਖਿਆਲ ਰੱਖਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦੀ ਬੋਨ ਡੈਂਸਿਟੀ ਇਸ ਉਮਰ ਤੋਂ ਬਾਅਦ ਘਟਣੀ ਸ਼ੁਰੂ ਹੋ ਜਾਂਦੀ ਹੈ। ਔਰਤਾਂ ਵਿਚ ਹਾਰਮੋਨ ਤਬਦੀਲੀ ਕਾਰਨ ਵੀ ਮਾਨਸਿਕ ਸਮੱਸਿਆਵਾਂ ਜ਼ਿਆਦਾ ਗੰਭੀਰ ਹੁੰਦੀਆਂ ਹਨ। ਡਾਕਟਰ ਅਗਰਵਾਲ ਨੋਰਥ ਭਾਰਤ ਵਿਚ ਰੋਬੋਟਿਕ ਸਰਜ਼ਰੀ ਦੇ ਮੰਨੇ-ਪ੍ਰਮੰਨੇ ਮਾਹਿਰ ਹਨ। ਰੋਬੋਟਿਕ ਸਰਜ਼ਰੀ ਨਾਲ ਮਰੀਜ਼ ਦੂਜੇ ਦਿਨ ਚੱਲ-ਫਿਰ ਸਕਦਾ ਹੈ। ਇਸ ਨਾਲ ਪੂਰੀ ਬਾਡੀ ਦੀ ਅਲਾਈਨਮੈਂਟ ਵੀ ਖਰਾਬ ਨਹੀਂ ਹੁੰਦੀ। ਤੁਸੀਂ ਬਹੁਤੇ ਮਰੀਜ਼, ਜਿਨ੍ਹਾਂ ਨੇ ਨਾਨ-ਰੋਬੋਟਿਕ ਸਰਜ਼ਰੀ ਕਰਵਾਈ ਹੁੰਦੀ ਹ, ਓਨ੍ਹਾਂ ਦੀ ਚਾਲ-ਢਾਲ ਵਿਗੜ ਜਾਂਦੀ ਹੈ ਪਰ ਰੋਬੋਟਿਕ ਸਰਜ਼ਰੀ ਵਿਚ ਹਰ ਚੀਜ਼ ਪਰਫੈਕਟ ਹੁੰਦੀ ਹੈ ਕਿਉਂਕਿ ਇਹ ਏ.ਆਈ. ਦੀ ਮਦਦ ਨਾਲ ਚੱਪਣੀ ਦੀ ਬਣਤਰ ਅਤੇ ਮਿਣਤੀ ਕੀਤੀ ਜਾਂਦੀ ਹੈ। ਜਿਸ ਕਰਕੇ ਰੋਬੋਟਿਕ ਸਰਜ਼ਰੀ ਤੋਂ ਬਾਅਦ ਚਾਲ-ਢਾਲ ਨੂੰ ਕੋਈ ਫਰਕ ਨਹੀਂ ਪੈਂਦਾ। ਤੁਸੀਂ ਡਾਕਟਰ ਸ਼ੁਭਾਂਗ ਅਗਰਵਾਲ ਨਾਲ 9814709405 ਜਾਂ 0181-4633333 'ਤੇ ਸੰਪਰਕ ਕਰ ਸਕਦੇ ਹੋ।
ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼, ਚੱਲੀਆਂ ਤੇਜ਼ ਹਵਾਵਾਂ, ਮੀਂਹ ਨੇ ਦਿਵਾਈ ਅੱਤ ਦੀ ਗਰਮੀ ਤੋਂ ਰਾਹਤ
NEXT STORY