ਗੈਜੇਟ ਡੈਸਕ- ਸੈਮਸੰਗ ਨੇ ਇਕ ਵੱਡੀ ਸੇਲ ਦਾ ਐਲਾਨ ਕੀਤਾ ਹੈ, ਜਿਸ ਵਿਚ ਕਈ ਪ੍ਰੀਮੀਅਮ ਰੇਂਜ ਦੇ ਪ੍ਰੋਡਕਟ ਨੂੰ ਖਰੀਦਿਆ ਜਾ ਸਕੇਗਾ। ਇਸ ਵਿਚ Samsung Vision AI TV ਮੌਜੂਦ ਹਨ। ਇਸ ਸੇਲ ਦਾ ਨਾਂ Black Friday ਹੈ, ਜੋ 25 ਨਵੰਬਰ ਤੋਂ 30 ਨਵੰਬਰ ਤਕ ਚੱਲੇਗੀ। ਕੰਪਨੀ ਨੇ ਇਕ ਪੋਸਟਰ ਸ਼ੇਅਰ ਕੀਤਾ ਹੈ, ਜਿਸ ਵਿਚ ਬਲੈਕ ਫ੍ਰਾਈਡੇ ਸੇਲ ਦੀ ਜਾਣਕਾਰੀ ਦਿੱਤੀ ਹੈ। ਕੰਪਨੀ ਨੇ ਦੱਸਿਆ ਹੈ ਕਿ ਇਸ ਸੇਲ ਦੌਰਾਨ 92,990 ਰੁਪਏ ਦਾ ਡਿਸਕਾਊਂਟ ਹਾਸਿਲ ਹੋਵੇਗਾ।
ਬਲੈਕ ਫ੍ਰਾਈਡੇ ਸੇਲ ਦੌਰਾਨ Samsung Vision AI TV ਦੀ ਰੇਂਜ ਨੂੰ ਖਰੀਦਿਆ ਜਾ ਸਕੇਗਾ। ਇਸਦੇ ਨਾਲ 92,990 ਰੁਪਏ ਦੀ ਕੀਮਤ ਵਾਲਾ ਸਾਊਂਡਬਾਰ ਮੁਫਤ ਮਿਲੇਗਾ। ਇਸ ਵਿਚ ਜ਼ੀਰੋ ਡਾਊਨ ਪੇਮੈਂਟ, 20 ਫੀਸਦੀ ਕੈਸ਼ਬੈਕ, ਨਾਲ ਹੀ ਸੈਮਸੰਗ ਐਕਸਿਸ ਬੈਂਕ ਦੇ ਕ੍ਰੈਡਿਟ ਕਾਰਡ 'ਤੇ 10 ਫੀਸਦੀ ਦਾ ਵਾਧੂ ਆਫ ਮਿਲਦਾ ਹੈ।
ਸੈਮਸੰਗ ਫੈਸਟਿਵ ਸੀਜ਼ਨ ਨੂੰ ਧਿਆਨ 'ਚ ਰੱਖਦੇ ਹੋਏ ਇਸ ਆਫਰ ਦਾ ਐਲਾਨ ਕੀਤਾ ਹੈ। ਇਸ ਨਾਲ ਗਾਹਕ ਆਪਣੇ ਘਰ ਦੇ ਐਂਟਰਟੇਮੈਂਟ ਸਿਸਟਮ ਨੂੰ ਅਪਗ੍ਰੇਡ ਕਰ ਸਕਦੇ ਹਨ।

ਸੈਮਸੰਗ ਦੇ ਵਿਜ਼ਨ ਏਆਈ ਦੇ ਨਾਲ ਆਉਣ ਵਾਲੇ ਟੀਵੀ ਬਿਹਤਰ ਪਿਕਚਰ ਕੁਆਲਿਟੀ, ਸਮਾਰਟ ਕੰਟੈਂਟ ਐਡਾਪਟੇਸ਼ਨ ਅਤੇ ਪਰਸਨਲਾਈਜ਼ਡ ਵਿਊਇੰਗ ਅਨੁਭਵ ਦਿੰਦੇ ਹਨ। ਕੰਪਨੀ ਨੇ ਦੱਸਿਆ ਹੈ ਕਿ ਉਹ 19 ਸਾਲਾਂ ਤੋਂ ਗਲੋਬਲ ਨੰਬਰ 1 ਟੀਵੀ ਬ੍ਰਾਂਡ ਰਹੀ ਹੈ ਅਤੇ ਲਗਾਤਾਰ ਇਮਰਸਿਵ ਤਕਨਾਲੋਜੀ ਅਤੇ ਪ੍ਰੀਮੀਅਮ ਡਿਜ਼ਾਈਨ 'ਤੇ ਧਿਆਨ ਦੇ ਰਹੀ ਹੈ।
ਬਲੈਕ ਫ੍ਰਾਈਡੇ ਸੇਲ ਦੌਰਾਨ ਮਿਲਣ ਵਾਲੇ ਆਫਰਜ਼ ਦਾ ਫਾਇਦਾ ਸੈਮਸੰਗ ਦੇ ਰਿਟੇਲ ਸਟੋਰਾਂ, ਪ੍ਰਮੁੱਖ ਈ-ਕਾਮਰਸ ਪਲੇਟਫਾਰਮਾਂ ਅਤੇ ਸੈਮਸੰਗ ਡਾਟ ਕਾਮ 'ਤੇ ਉਪਲੱਬਧ ਰਹਿਣਗੇ। ਇਹ ਆਫਰਜ਼ ਉਨ੍ਹਾਂ ਗਾਹਕਾਂ ਲਈ ਬਿਹਤਰੀਨ ਮੌਕਾ ਹੈ, ਜੋ ਐਂਟਰਟੇਨਮੈਂਟ ਸਿਸਟਮ ਨੂੰ ਨਵੇਂ ਪੱਧਰ 'ਤੇ ਲੈ ਕੇ ਜਾਣਾ ਚਾਹੁੰਦ ਹਨ।
WhatsApp ਯੂਜ਼ਰ ਲਈ ਵੱਡੀ ਖ਼ਬਰ : ਇਸ ਗਲਤ ਕੰਮ ਨਾਲ ਬੈਨ ਹੋ ਸਕਦਾ ਹੈ ਤੁਹਾਡਾ ਖਾਤਾ
NEXT STORY