ਸੁਲਤਾਨਪੁਰ ਲੋਧੀ, (ਧੀਰ)- ਮੁੱਖ ਸੜਕਾਂ 'ਤੇ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਚਲ ਰਹੇ ਵਾਹਨ ਨਾ ਸਿਰਫ ਆਵਾਜਾਈ 'ਚ ਵਿਘਨ ਪਾਉਂਦੇ ਹਨ ਬਲਕਿ ਇਹ ਵਾਹਨ ਸਵਾਰਾਂ ਲਈ ਵੀ ਜਾਨਲੇਵਾ ਸਿੱਧ ਹੁੰਦੇ ਹਨ। ਜਿਸ ਪਾਸੇ ਨਾ ਤਾਂ ਸਾਡੇ ਪ੍ਰਸ਼ਾਸਨ ਤੇ ਨਾ ਹੀ ਟ੍ਰੈਫਿਕ ਪੁਲਸ ਦਾ ਕੋਈ ਧਿਆਨ ਹੈ।
ਸੜਕਾਂ 'ਤੇ ਘੁੰਮ ਰਹੇ ਓਵਰ ਲੋਡ ਵਾਹਨ ਤੂੜੀ ਤੇ ਫੂਸ ਦੇ ਭਰੇ ਹੋਏ ਟਰੱਕ ਤੇ ਟਰਾਲੀਆਂ ਜਦੋਂ ਸੜਕਾਂ 'ਤੇ ਆਪਣੀ ਮੰਜ਼ਿਲ ਵੱਲ ਨੂੰ ਵਧਦੇ ਹਨ ਤਾਂ ਇਨ੍ਹਾਂ ਦੇ ਦੋਵੇਂ ਪਾਸੇ ਵਧੇ ਹੋਏ ਤਰਪਾਲਾਂ ਨਾਲ ਇਨ੍ਹਾਂ ਨੂੰ ਅੱਗੇ ਪਿਛੇ ਦਾ ਕੁਝ ਵੀ ਦਿਖਾਈ ਨਹੀਂ ਦਿੰਦਾ ਤੇ ਇਹ ਵਾਹਨ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ, ਜਿਸ ਕਾਰਨ ਵਾਰ ਅੰਜਾਈਂ ਮਨੁੱਖੀ ਜਾਨਾਂ ਚਲੀਆਂ ਜਾਂਦੀਆਂ ਹਨ। ਸੜਕ ਹਾਦਸਿਆਂ 'ਤੇ ਵੱਧ ਰਹੀਆਂ ਮੌਤਾਂ ਦੀ ਚਿੰਤਾ ਕਰਦਿਆਂ ਸਮਾਜ ਸੇਵੀ ਤੇ ਵਾਤਾਵਰਣ ਪ੍ਰੇਮੀਆਂ ਡਾ. ਗੁਰਮੀਤ ਸਿੰਘ ਵਿਰਦੀ, ਨਵਦੀਪ ਟੰਡਨ, ਲੱਕੀ ਧੀਰ ਸੁਰੇਸ਼ ਧੀਰ ਆਦਿ ਨੇ ਕਿਹਾ ਕਿ ਸਾਡੇ ਦੇਸ਼ ਤੇ ਸੂਬਿਆ 'ਚ ਚਹੁੰ ਮਾਰਗੀ ਸੜਕਾਂ ਹਾਈਵੇ ਬਣਨ ਦੇ ਬਾਵਜੂਦ ਰੋਜ਼ਾਨਾ ਸੜਕ ਹਾਦਸੇ ਹੋ ਰਹੇ ਹਨ। ਜਿਨ੍ਹਾਂ ਨੂੰ ਰੋਕਣ ਲਈ ਸਰਕਾਰ ਕਦੇ ਵੀ ਗੰਭੀਰ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਹਰ ਸਾਲ ਟ੍ਰੈਫਿਕ ਹਫਤਾ ਮਨਾਉਂਦੇ ਹਾਂ ਪਰ ਖਾਨਾਪੂਰਤੀ ਕਰ ਕੇ ਤੇ ਮੀਡੀਆ 'ਚ ਖਬਰ ਛਪਵਾ ਕੇ ਆਪਣੀ ਜ਼ਿੰਮੇਵਾਰੀ ਪੂਰੀ ਕਰ ਲੈਂਦੇ ਹਨ। ਟ੍ਰੈਫਿਕ ਪੁਲਸ ਨੂੰ ਸਿਰਫ ਚਲਾਨ ਕੱਟ ਕੇ ਆਪਣਾ ਟਾਰਗੇਟ ਪੂਰਾ ਕਰਨ ਦੀ ਚਿੰਤਾ ਹੈ। ਜਿਸ ਕਾਰਨ ਜਿਥੇ ਇਹ ਵਾਹਨ ਸ਼ਰੇਆਮ ਕਾਨੂੰਨ ਨੂੰ ਛਿੱਕੇ ਨੰਗ ਕੇ ਰੋਜ਼ਾਨਾ ਮੌਤ ਦਾ ਖੇਡ ਖੇਡਦੇ ਹਨ ਉਥੇ ਇਹ ਸਾਡੇ ਦੇਸ਼ 'ਚ ਕਾਨੂੰਨ ਦੀ ਪਾਲਣਾ 'ਤੇ ਵੀ ਸਵਾਲੀਆ ਨਿਸ਼ਾਨ ਲਗਾਉਂਦੇ ਹਨ।
ਨੈਸ਼ਨਲ ਹਾਈਵੇ 'ਤੇ ਬਣੇ 'ਟਰੱਕ ਲੇਅ ਬਾਈ' ਦੇ ਉਦਘਾਟਨ ਦੀ ਉਡੀਕ ਵਿਚ ਹਨ ਮੁਸਾਫਰ
NEXT STORY