ਜਲੰਧਰ, (ਵਰੁਣ)— ਪੰਜਾਬ ਐਵੇਨਿਊ ਫੇਜ਼-1 ’ਚ ਸਥਿਤ ਪੀ. ਜੀ. ’ਚੋਂ ਲੈਪਟਾਪ ਤੇ ਮੋਬਾਇਲ ਚੋਰੀ ਕਰਨ ਵਾਲੇ 2 ਚੋਰਾਂ ਨੂੰ ਥਾਣਾ ਨੰ. 7 ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਦੋਵੇਂ ਮੁਲਜ਼ਮ ਨਸ਼ਾ ਕਰਨ ਦੇ ਆਦੀ ਸਨ ਤੇ ਨਸ਼ਿਅਾਂ ਦੀ ਪੂਰਤੀ ਲਈ ਉਹ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਪੁਲਸ ਨੇ ਮੁਲਜ਼ਮਾਂ ਕੋਲੋਂ ਚੋਰੀ ਦੇ ਲੈਪਟਾਪ ਸਮੇਤ 11 ਮੋਬਾਇਲ ਬਰਾਮਦ ਕਰ ਲਿਆ ਗਿਆ ਹੈ । ਥਾਣਾ ਨੰ. 7 ਦੇ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਐਵੇਨਿਊ ਫੇਜ਼-1 ਵਿਚ ਸਥਿਤ ਪੀ. ਜੀ. ਵਿਚ ਰਹਿਣ ਵਾਲੇ ਰਵਿੰਦਰਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ (ਮੂਲ ਵਾਸੀ ਗੁਰਦਾਸਪੁਰ) ਨੇ ਸ਼ਿਕਾਇਤ ਦਿੱਤੀ ਸੀ ਕਿ ਉਹ ਖਾਲਸਾ ਕਾਲਜ ਵਿਚ ਬੀ. ਏ. ਭਾਗ-2 ਦਾ ਵਿਦਿਆਰਥੀ ਹੈ। 21 ਜੂਨ ਨੂੰ ਉਹ ਆਪਣੇ ਦੋਸਤ ਰਣਬੀਰ, ਜਸਪ੍ਰੀਤ, ਗਗਨਦੀਪ ਤੇ ਸ਼ੰਕਰ ਨਾਲ ਖਾਣਾ ਖਾਣ ਤੋਂ ਬਾਅਦ ਪੀ. ਜੀ. ਵਿਚ ਸੌਂ ਗਿਆ। ਸਵੇਰੇ ਜਦ ਉਠਿਆ ਤਾਂ ਵੇਖਿਆ ਕਿ ਉਸਦਾ ਤੇ ਉਸਦੇ ਦੋਸਤਾਂ ਦੇ 5 ਮੋਬਾਇਲ ਗਾਇਬ ਸਨ ਤੇ ਲੈਪਟਾਪ ਵੀ ਨਹੀਂ ਸੀ। ਇਸਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਤਾਂ ਪੁਲਸ ਨੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਸ ਨੂੰ ਸੂਚਨਾ ਮਿਲੀ ਕਿ ਇਹ ਵਾਰਦਾਤ ਦੀਪਕ ਪੁੱਤਰ ਜਸਵਿੰਦਰ ਵਾਸੀ ਮੱਖਣ ਵਾਲੀ ਗਲੀ ਗੜ੍ਹਾ ਤੇ ਸੰਜੀਵ ਉਰਫ ਕਾਕਾ ਪੁੱਤਰ ਇੰਦਰਜੀਤ ਸਿੰਘ ਵਾਸੀ ਮੇਨ ਬਾਜ਼ਾਰ ਗੜ੍ਹਾ ਨੇ ਕੀਤੀ ਹੈ। ਪੁਲਸ ਨੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਕੇ ਚੋਰੀ ਦਾ ਸਾਮਾਨ ਬਰਾਮਦ ਕਰ ਲਿਆ ਹੈ।
ਹਾਦਸੇ ਦੌਰਾਨ ਗੰਭੀਰ ਜ਼ਖਮੀ ਹੋਏ 23 ਸਾਲਾ ਪੰਕਜ ਦੀ ਮੌਤ
NEXT STORY