ਨਾਭਾ, (ਜਗਨਾਰ)- ਨੇਡ਼ਲੇ ਪਿੰਡ ਪਹਾਡ਼ਪੁਰ ਵਾਸੀਆਂ ਨੇ ਸੰਗਤਾਂ ਦੇ ਸਹਿਯੋਗ ਨਾਲ ਭਾਈ ਬਲਵਿੰਦਰ ਸਿੰਘ ਪਹਾਡ਼ਪੁਰ ਦੀ ਅਗਵਾਈ ਵਿਚ ਪੀ. ਜੀ. ਆਈ. ਚੰਡੀਗਡ਼੍ਹ ਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਲਈ ਲੰਗਰ ਭੇਜਿਆ। ਭਾਈ ਬਲਵਿੰਦਰ ਸਿੰਘ ਪਹਾਡ਼ਪੁਰ ਨੇ ਦੱਸਿਆ ਕਿ ਸਾਨੂੰ ਗੁਰੂਆਂ ਦੇ ਦਰਸਾਏ ਮਾਰਗ ’ਤੇ ਚੱਲਣਾ ਚਾਹੀਦਾ ਹੈ। ਆਪਣੀ ਕਿਰਤ ਕਮਾਈ ਵਿਚੋਂ ਦਸਵੰਧ ਕੱਢ ਕੇ ਅਜਿਹੇ ਕਾਰਜਾਂ ਵਿਚ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ। ਅਜਿਹੇ ਕਾਰਜ ਸੰਗਤਾਂ ਦੇ ਸਹਿਯੋਗ ਨਾਲ ਹੀ ਨੇਪਰੇ ਚਡ਼੍ਹਦੇ ਹਨ।
ਇਸ ਮੌਕੇ ਗੁਰਿੰਦਰ ਸਿੰਘ ਜ਼ੈਲਦਾਰ, ਭਰਪੂਰ ਸਿੰਘ ਪ੍ਰਧਾਨ, ਮਿਸ਼ਰਾ ਸਿੰਘ ਸਰਪੰਚ, ਬਿੱਕਰ ਸਿੰਘ ਪੰਚ, ਬੇਅੰਤ ਸਿੰਘ ਚਹਿਲ, ਬਹਾਦਰ ਸਿੰਘ ਬੋਪਾਰਾਏ, ਜਰਨੈਲ ਸਿੰਘ, ਨਾਨਕ ਸਿੰਘ, ਕੇਵਲ ਸਿੰਘ, ਚਮਕੌਰ ਸਿੰਘ, ਮਲਕੀਤ ਸਿੰਘ, ਕੁਲਵੰਤ ਸਿੰਘ, ਅਵਤਾਰ ਸਿੰਘ, ਹਰਮੇਸ਼ ਸਿੰਘ, ਹਰਜੀਤ ਸਿੰਘ ਧਾਲੀਵਾਲ ਅਤੇ ਯਾਦਵਿੰਦਰ ਸਿੰਘ ਹਾਜ਼ਰ ਸਨ।
252 ਬੋਤਲਾਂ ਸ਼ਰਾਬ ਸਮੇਤ ਇਕ ਅੜਿੱਕੇ
NEXT STORY