ਮਾਨਸਾ (ਜੱਸਲ) - ਮਾਨਸਾ ਜ਼ਿਲੇ ਅੰਦਰ 2 ਦਿਨਾਂ ਤੋ ਪੈ ਰਹੀ ਬਾਰਸ਼ ਨੇ ਅਨਾਜ ਮੰਡੀਆਂ 'ਚ ਝੋਨੇ ਦੀ ਫਸਲ ਵਿਕਣ ਦਾ ਇੰਤਜ਼ਾਰ ਕਰ ਰਹੇ ਕਿਸਾਨਾਂ ਦੇ ਸਾਹ ਸੂੱਕ ਗਏ ਹਨ। ਜਿਸ ਕਾਰਨ ਮੰਡੀ ਦੇ ਅੰਦਰ ਖੁੱਲੇ ਮੇਦਾਨ 'ਚ ਪਈਆਂ ਝੋਨੇ ਦੀ ਫਸਲ ਦੀਆਂ ਕੁੱਝ ਢੇਰੀਆਂ ਬਾਰਸ਼ ਦੇ ਪਾਣੀ ਦੀ ਲਪੇਟ 'ਚ ਆ ਗਈਆਂ ਹਨ, ਜਿਸ ਕਾਰਨ ਝੋਨੇ ਦੀ ਸਿੱਲ ਅੱਗੇ ਨਾਲੋਂ ਹੋਰ ਵਧ ਗਈ ਹੈ। ਮਾਨਸਾ ਜ਼ਿਲੇ ਦੇ ਪਿੰਡ ਭੈਣੀਬਾਘਾ ਦੀ ਅਨਾਜ ਮੰਡੀ ਅੰਦਰ ਦਿਨਾਂ ਤੋਂ ਪੈ ਰਹੀ ਬਾਰਸ਼ ਦੇ ਕਾਰਨ ਕਿਸਾਨਾਂ ਦੀ ਚਿੰਤਾ ਵਧ ਗਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਪਿੰਡ ਇਕਾਈ ਦੇ ਆਗੂਆਂ ਲੱਖਾ ਸਿੰਘ ਭੈਣੀਬਾਘਾ, ਬਿੱਕਰ ਸਿੰਘ ਭੈਣੀਬਾਘਾ, ਬਿੰਦਰ ਸਿੰਘ, ਰੂਪ ਸਿੰਘ ਆਦਿ ਹੋਰ ਕਿਸਾਨਾਂ ਨੇ ਦੱਸਿਆ ਕਿ ਸ਼ੈਲਰ ਮਾਲਕ ਪਹਿਲਾਂ ਹੀ ਮਨਮਰਜੀ ਨਾਲ ਕਿਸਾਨਾਂ ਦੇ ਝੋਨੇ ਦੀ ਫਸਲ ਨੂੰ ਆਪਣੀ ਮਰਜੀ ਦੇ ਨਾਲ ਬੋਲੀ ਲਵਾਉਂਦੇ ਸਨ ਅਤੇ ਜਿੱਥੇ ਆੜ੍ਹਤੀਆਂ ਦੀ ਮਿਲੀਭੁਗਤ ਹੈ, ਉੱਥੇ ਖਰੀਦ ਇੰਸਪੈਕਟਰ ਆਪਣੀ ਮਰਜੀ ਨਾਲ ਬੋਲੀ ਲਾਉਂਦੇ ਹਨ। ਕਿਸਾਨਾਂ ਨੇ ਰੋਸ ਜ਼ਹਿਰ ਕਰਦਿਆ ਦੱਸਿਆ ਕਿ ਅਨਾਜ ਮੰਡੀ ਅੰਦਰ ਝੋਨੇ ਦੀਆਂ ਕੁੱਝ ਢੇਰੀਆਂ ਮੀਂਹ ਦੇ ਪਾਣੀ 'ਚ ਡੁੱਬੀਆਂ ਪਈਆਂ ਹਨ ਜਿਸ ਕਾਰਨ ਝੋਨੇ ਦੀ ਸਿੱਲ ਅੱਗੇ ਨਾਲੋਂ ਹੋਰ ਵਧ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਜਲਦੀ ਹੀ ਝੋਨੇ ਦੀ ਫਸਲ ਦੀ ਬੋਲੀ ਨਾ ਲਾਉਣ 'ਤੇ ਸੰਘਰਸ਼ ਕਰਨ ਨੂੰ ਤਿਆਰ ਹੋ ਜਾਣਗੇ।
ਕਾਰ ਤੇ ਮੋਟਰਸਾਈਕਲ ਦੀ ਹੋਈ ਜ਼ਬਰਦਸਤ ਟੱਕਰ, ਇਕ ਦੀ ਮੌਤ ਇਕ ਜ਼ਖਮੀ
NEXT STORY