ਟਾਂਡਾ ਉੜਮੁੜ(ਪਰਮਜੀਤ ਸਿੰਘ ਮੋਮੀ)- ਇੱਕ ਵਾਰ ਫਿਰ ਤੋਂ ਗਰਜ ,ਲਿਸ਼ਕ ਤੇ ਤੇਜ਼ ਹਨੇਰੀ ਝੱਖੜ ਦੇ ਨਾਲ ਕੋਈ ਬੇਮੌਸਮੀ ਬਾਰਿਸ਼ ਨੇ ਟਾਂਡਾ ਇਲਾਕੇ ਵਿੱਚ ਕਣਕ ਦੀ ਫਸਲ ਦਾ ਨੁਕਸਾਨ ਕੀਤਾ ਹੈ। ਜਿਵੇਂ ਕਿ ਮੌਸਮ ਵਿਭਾਗ ਨੇ ਪਹਿਲਾਂ ਹੀ ਅਲਰਟ ਜਾਰੀ ਕੀਤਾ ਹੋਇਆ ਸੀ ਕਿ ਦੋ ਤਿੰਨ ਦਿਨ ਲਗਾਤਾਰ ਮੀਂਹ ਪਵੇਗਾ ਉਸ ਤੇ ਅੱਜ ਦੁਪਹਿਰ ਸਮੇਂ ਹੋਈ ਭਾਰੀ ਬਾਰਿਸ਼ ਨਾਲ ਖੇਤਾਂ ਵਿੱਚ ਖੜੀ ਹੋਈ ਕਿਸਾਨਾਂ ਦੀ ਪੱਕੀ ਕਣਕ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ- ਪੈਟਰੋਲ ਪੰਪਾਂ ਤੇ ਬੈਂਕਾਂ ਲਈ ਅਹਿਮ ਖ਼ਬਰ, ਜਾਰੀ ਕੀਤੇ ਗਏ ਇਹ ਸਖ਼ਤ ਹੁਕਮ
ਪਹਿਲਾਂ ਹੋਈ ਬਾਰਿਸ਼ ਕਾਰਨ ਜਿੱਥੇ ਕਣਕ ਦੀ ਕਟਾਈ ਦਾ ਕੰਮ ਸਹੀ ਤਰੀਕੇ ਨਾਲ ਸ਼ੁਰੂ ਨਹੀਂ ਹੋ ਸਕਿਆ ਸੀ ਉੱਥੇ ਹੀ ਹੋਣਾ ਇੱਕ ਵਾਰ ਫਿਰ ਤੋਂ ਹੋਈ ਭਾਰੀ ਬਰਸਾਤ ਨਾਲ ਕਣਕ ਦੀ ਕਟਾਈ ਦਾ ਕੰਮ ਹੋਰ ਵੀ ਜ਼ਿਆਦਾ ਲੇਟ ਹੋ ਜਾਵੇਗਾ ਜਿਸ ਨਾਲ ਕਣਕ ਦੇ ਝਾੜ ਤੇ ਬੁਰਾ ਅਸਰ ਪਵੇਗਾ। ਕਿਸਾਨਾਂ ਵੱਲੋਂ ਕਈ ਆਸਾਂ ਤੇ ਉਮੀਦਾਂ ਨਾਲ ਵੈਸਾਖੀ ਦੇ ਤਿਉਹਾਰ ਤੋਂ ਬਾਅਦ ਕਣਕ ਦੀ ਫਸਲ ਦੀ ਕਟਾਈ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਪ੍ਰੰਤੂ ਕੁਦਰਤ ਦੀ ਕਰੋਪੀ ਕਾਰਨ ਇੱਕ ਵਾਰ ਫਿਰ ਤੋਂ ਫਸਲ ਦੀ ਕਟਾਈ ਅੱਧ ਵਾਟੇ ਹੀ ਲਟਕ ਗਈ ਹੈ।
ਇਹ ਵੀ ਪੜ੍ਹੋ- ਭਲਕੇ ਜਲੰਧਰ 'ਚ ਬੰਦ ਰਹਿਣਗੀਆਂ ਇਹ ਦੁਕਾਨਾਂ, ਮੈਜਿਸਟ੍ਰੇਟ ਵੱਲੋਂ ਹੁਕਮ ਜਾਰੀ
ਤੇਜ਼ ਹਨੇਰੀ ਤੇ ਝੱਖੜ ਕਾਰਨ ਕਈ ਦੁਕਾਨਾਂ ਦੇ ਬੋਰਡ ਉਡ ਗਏ ਕਈ ਦਰਖਤ ਜੜਾਂ ਤੋਂ ਉਖੜਨ ਕਾਰਨ ਸੜਕ ਤੇ ਹੋਰਨਾਂ ਸਥਾਨਾਂ ਤੇ ਡਿੱਗ ਗਏ ਪਹਿਲਾਂ ਤੋਂ ਹੀ ਕਣਕ ਦੀ ਫ਼ਸਲ ਦੀ ਕਟਾਈ ਨੂੰ ਲੈ ਕੇ ਚਿੰਤਤ ਕਿਸਾਨ ਹੁਣ ਹੋਰ ਵਧੇਰੇ ਮੁਸ਼ਕਿਲਾਂ ਵਿੱਚ ਫਸ ਗਏ ਹਨ। ਭਾਰੀ ਬਾਰਿਸ਼ ਕਾਰਨ ਇੱਕ ਵਾਰ ਫਿਰ ਤੋਂ ਟਾਂਡਾ ਤੇ ਨਿਚਲੇ ਥਾਂ ਜਿਵੇਂ ਕਿ ਮਹਾਸ਼ਾ ਮਹੱਲਾ ਤੋਂ ਸ਼ਿਮਲਾ ਪਹਾੜੀ ਜਾਂਦੀ ਸੜਕ, ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ ਤੇ ਓਵਰ ਬ੍ਰਿਜ , ਹੇਠ ਮੇਨ ਬਾਜ਼ਾਰ ਵਿੱਚ ਪਾਣੀ ਜਮਾਂ ਹੋ ਗਿਆ ਜਿਸ ਕਾਰਨ ਰਾਹਗੀਰਾਂ ਤੇ ਦੁਕਾਨਦਾਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਹੁਣ ਕਣਕ ਦੀ ਕਟਾਈ ਦਾ ਕੰਮ ਧੀਮੀ ਗਤੀ ਨਾਲ ਸ਼ੁਰੂ ਹੋਇਆ ਸੀ ਕਿ ਅਚਾਨਕ ਹੋਈ ਇਹ ਇੱਕ ਵਾਰ ਫਿਰ ਬਾਰਿਸ਼ ਨੇ ਇਹ ਕੰਮ ਰੋਕ ਦਿੱਤਾ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੈਰੋਇਨ ਸਣੇ ਐਕਟਿਵਾ ਸਵਾਰ 2 ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰ
NEXT STORY