ਫਰੀਦਕੋਟ (ਬਾਂਸਲ) : ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆ ਵਿਚ ਝੋਨੇ ਦੀ ਖਰੀਦ ਦਾ ਕੰਮ ਲਗਾਤਾਰ ਜਾਰੀ ਹੈ ਜ਼ਿਲ੍ਹੇ ਦੀਆਂ 68 ਮੰਡੀਆਂ ਅਤੇ 20 ਆਰਜੀ ਖਰੀਦ ਕੇਂਦਰਾਂ ਵਿਚ ਬੀਤੀ ਸ਼ਾਮ ਤੱਕ ਲਗਭਗ 86131 ਟਨ ਝੋਨੇ ਦੀ ਆਮਦ ਹੋਈ ਹੈ, ਜਿਸ ਵਿਚੋਂ 62877 ਟਨ ਝੋਨੇ ਦੀ ਵੱਖ-2 ਸਰਕਾਰੀ ਏਜੰਸੀਆਂ ਵੱਲੋਂ ਖਰੀਦ ਕੀਤੀ ਜਾ ਚੁੱਕੀ ਹੈ। ਇਨ੍ਹਾਂ ਖਰੀਦ ਕੇਂਦਰਾਂ ਵਿਚ ਲਗਭਗ 5100 ਟਨ ਝੋਨੇ ਦੀ ਲਿਫਟਿੰਗ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 4953 ਕਿਸਾਨਾਂ ਨੂੰ ਬਣਦੀ 64.18 ਕਰੋੜ ਵਿਚੋਂ 62.35 ਕਰੋੜ ਦੀ ਅਦਾਇਗੀ ਕਰ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਬਿਲਕੁਲ ਸੁੱਕਾ ਝੋਨਾ ਹੀ ਮੰਡੀ ਵਿਚ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਵਾਤਾਵਰਨ ਦੀ ਸੰਭਾਲ ਲਈ ਪਰਾਲੀ ਨੂੰ ਅੱਗ ਨਾ ਲਗਾ ਕੇ ਆਪਣਾ ਯੋਗਦਾਨ ਪਾਉਣ।
ਇਹ ਵੀ ਪੜ੍ਹੋ : ਮੁਲਾਜ਼ਮਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਜਾਰੀ ਕੀਤੇ ਨਵੇਂ ਨਿਰਦੇਸ਼
ਰਾਜ ਰਿਸ਼ੀ ਮਹਿਰਾ, ਡੀ.ਐੱਫ.ਐੱਸ.ਸੀ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿਚ 70 ਰਾਈਸ ਮਿੱਲਾਂ ਨੇ ਆਨਲਾਈਨ ਅਲਾਟਮੈਂਟ ਲਈ ਅਪਲਾਈ ਕੀਤਾ ਹੈ, ਜਿਸ ਵਿਚੋਂ 63 ਰਾਈਸ ਮਿੱਲਾਂ ਵੱਖ-ਵੱਖ ਏਜੰਸੀਆਂ ਨੂੰ ਅਲਾਟ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਰਾਈਸ ਮਿੱਲਾਂ ਵਿਚੋਂ 33 ਮਿੱਲਾਂ ਨੇ ਏਜੰਸੀਆਂ ਨਾਲ ਐਗਰੀਮੈਂਟ ਕਰ ਲਏ ਹਨ। ਸਾਰੀਆਂ ਰਾਈਸ ਮਿੱਲਾਂ ਨੂੰ ਜ਼ਿਲ੍ਹੇ ਦੇ ਵੱਖ-ਵੱਖ ਖਰੀਦ ਕੇਂਦਰਾਂ/ਆਰਜੀ ਫੜਾਂ ਨਾਲ ਲਿੰਕ ਕਰ ਦਿੱਤਾ ਗਿਆ ਹੈ ਤਾਂ ਜੋ ਲਿਫਟਿੰਗ ਦੇ ਕੰਮ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ। ਇਸ ਤੋਂ ਇਲਾਵਾ ਸਰਕਾਰ ਵੱਲੋਂ ਝੋਨੇ ਦੀ ਖਰੀਦ ਅਤੇ ਲਿਫਟਿੰਗ ਵਿਚ ਤੇਜ਼ੀ ਲਿਆਉਣ ਲਈ ਵੱਖ-ਵੱਖ ਉਪਰਾਲੇ ਕੀਤੇ ਗਏ ਹਨ।
ਇਹ ਵੀ ਪੜ੍ਹੋ : PRTC ਬੱਸ ਕਾਰਨ ਕਾਲਜ 'ਚੋਂ ਨਿਕਲੇ ਕੁੜੀ-ਮੁੰਡੇ ਨਾਲ ਵੱਡਾ ਹਾਦਸਾ, ਖੇਰੂੰ-ਖੇਰੂੰ ਹੋਈ ਕਾਰ
ਉਨ੍ਹਾਂ ਦੱਸਿਆ ਕਿ ਨਵੀਆਂ ਰਾਈਸ ਮਿੱਲਾਂ ਲਈ ਮਿੱਥੀ ਝੋਨੇ ਦੀ ਮਿਕਦਾਰ ਨੂੰ ਪਹਿਲਾਂ ਤੋਂ ਸਥਾਪਤ ਰਾਈਸ ਮਿੱਲਾਂ ਦੇ ਬਰਾਬਰ ਕਰ ਦਿੱਤਾ ਗਿਆ ਹੈ। ਰਾਈਸ ਮਿੱਲਾਂ ਦੀਆਂ ਰਜਿਸਟਰੇਸ਼ਨਾਂ ਸਬੰਧੀ ਵਿਭਾਗੀ ਪੋਰਟਲ ਮੁੜ ਖੋਲ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਆਰ.ਓ. ਦੀ ਫੀਸ 75 ਰੁ. ਪ੍ਰਤੀ ਟਨ ਤੋਂ ਘਟਾ ਕੇ 15 ਰੁ. ਪ੍ਰਤੀ ਟਨ ਅਤੇ 50 ਰੁ. ਪ੍ਰਤੀ ਟਨ ਵਾਲੀ ਫੀਸ ਘਟਾ ਕੇ 10 ਰੁ. ਪ੍ਰਤੀ ਟਨ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਰਾਈਸ ਮਿੱਲ ਮਿਤੀ 21-10-2024 ਰਾਤ 10 ਵਜੇ ਤੱਕ ਆਰ.ਓ. ਅਪਲਾਈ ਕਰ ਦੇਣਗੇ ਅਤੇ ਮਿਤੀ 22-10-24 ਦੇ ਰਾਤ 12 ਵਜੇ ਤੱਕ ਪੈਡੀ ਲਿਫਟ ਕਰਨੀ ਸ਼ੁਰੂ ਕਰ ਦੇਣਗੇ, ਉਨ੍ਹਾਂ ਦੀ ਉਕਤ ਆਰ.ਓ. ਫੀਸ ਵੀ ਰੀਫੰਡ ਕਰ ਦਿੱਤੀ ਜਾਵੇਗੀ। ਮਿਲਿੰਗ ਕੇਦਰਾਂ ਨੂੰ ਲਿਕਿੰਗ ਪੱਖੋਂ ਯੂਨਿਟ ਮੰਨਣ ਦੀ ਬਜਾਏ ਜ਼ਿਲ੍ਹੇ ਨੂੰ ਹੀ ਇਕ ਮਿਲਿੰਗ ਕੇਂਦਰ ਮੰਨਿਆ ਜਾਵੇਗਾ।
ਇਹ ਵੀ ਪੜ੍ਹੋ : ਮੋਗਾ 'ਚ ਟਲੀ ਵੱਡੀ ਵਾਰਦਾਤ, ਡੀਜੀਪੀ ਨੇ ਖੁਦ ਕੀਤਾ ਟਵੀਟ
ਰਾਈਸ ਮਿਲਰ ਉਸਨੂੰ ਅਲਾਟਡ (ਵੱਧ ਤੋਂ ਵੱਧ) ਫਰੀ ਪੈਡੀ ਜਾਂ ਕੇਂਦਰ ਕੱਟ ਉਪਰੰਤ ਲਿੰਕ ਕੀਤੀ ਪੈਡੀ ਦੀ ਮਿਕਦਾਰ ਤੋਂ ਘੱਟ ਪੈਡੀ ਸਟੋਰ ਕਰਨਾ ਚਾਹੁੰਦੇ ਹਨ ਤਾਂ ਇਹ ਆਪਸ਼ਨ ਦਿੱਤੀ ਗਈ ਹੈ, ਭਾਵ ਮਿੱਲਰ ਆਪਣੀ ਮਰਜ਼ੀ ਮੁਤਾਬਕ ਅਲਾਟਡ ਲਿੰਕਡ ਪੈਡੀ ਸਟੋਰ ਕਰਨ ਤੋਂ ਬਾਅਦ ਬਾਕੀ ਬਚਦੀ ਅਲਾਟਡ ਪੈਡੀ ਨੂੰ ਰੀਲੀਜ ਆਰਡਰ ਪੈਡੀ ਦੇ ਰੂਪ ਵਿਚ ਬਦਲ ਸਕਦਾ ਹੈ। ਆੜ੍ਹਤੀਏ ਆਪਣੀ ਆੜ੍ਹਤ ਦਾ ਝੋਨਾ ਆਪਣੇ ਖੁਦ ਦੇ ਅਲਾਟਡ ਰਾਈਸ ਮਿਲ ਵਿਚ ਲਗਾ ਸਕਦਾ ਹੈ। ਉਨ੍ਹਾਂ ਸਮੂਹ ਮਿੱਲਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਰਾਈਸ ਮਿੱਲਾਂ ਨੂੰ ਜਲਦ ਵਿਭਾਗ ਨਾਲ ਅਲਾਟ ਕਰਵਾਉਣ ਤਾਂ ਜੋ ਝੋਨੇ ਦੀ ਖਰੀਦ ਅਤੇ ਲਿਫਟਿੰਗ ਵਿਚ ਤੇਜ਼ਡੀ ਲਿਆਈ ਜਾ ਸਕੇ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਦੀਵਾਲੀ ਤੋਂ ਪਹਿਲਾਂ ਸਿਹਤ ਮੰਤਰੀ ਦਾ ਵੱਡਾ ਬਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਕਾਲੀ ਦਲ ਨੇ ਅੱਜ ਸੱਦੀ ਅਹਿਮ ਮੀਟਿੰਗ, ਜ਼ਿਮਨੀ ਚੋਣਾਂ ਬਾਰੇ ਹੋ ਸਕਦੀ ਹੈ ਚਰਚਾ
NEXT STORY