ਗੋਰਾਇਆ (ਮੁਨੀਸ਼)- ਗੋਰਾਇਆ ਦੇ ਅੱਟਾ ਪਿੰਡ ਦੇ ਗੇਟ ਦੇ ਸਾਹਮਣੇ ਵਾਪਰੇ ਦਰਦਨਾਕ ਹਾਦਸੇ ਵਿਚ ਇਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਬਾਵਾ ਸਿੰਘ ਨੇ ਦੱਸਿਆ ਸਵੇਰੇ 7 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ ਹੈ। ਪਠਾਣਕੋਟ ਦਾ ਰਹਿਣ ਵਾਲਾ ਹਿਤੇਸ਼ ਸ਼ਰਮਾ ਪੁੱਤਰ ਰਵਿੰਦਰ ਸ਼ਰਮਾ ਵਾਸੀ ਗੁੜਗਾਓਂ ਵਿਖੇ ਨੌਕਰੀ ਕਰਦਾ ਹੈ ਅਤੇ ਉਹ ਆਪਣੀ ਗਰੈਂਡ ਵਿਟਾਰਾ ਗੱਡੀ ਵਿੱਚ ਪਰਿਵਾਰ ਸਮੇਤ ਗੁੜਗਾਓਂ ਵੱਲ ਜਾ ਰਿਹਾ ਸੀ, ਜਿਸ ਦੀ ਗੱਡੀ ਸਪਲੈਂਡਰ ਮੋਟਰਸਾਈਕਲ ਨਾਲ ਟਕਰਾ ਗਈ।
ਇਹ ਵੀ ਪੜ੍ਹੋ: ਪੰਜਾਬ 'ਚ ਡਾਕਟਰ ਦਾ ਸ਼ਰਮਨਾਕ ਕਾਰਾ! ਨਸ਼ੇ 'ਚ ਟੱਲੀ ਹੋ ਕੇ ਔਰਤ ਦੇ ਜੜ੍ਹਿਆ ਥੱਪੜ, ਵੀਡੀਓ ਵਾਇਰਲ ਹੋਣ ਮਗਰੋਂ...
ਉਨ੍ਹਾਂ ਦੱਸਿਆ ਕਿ ਮੌਕੇ 'ਤੇ ਮੌਜੂਦ ਲੋਕਾਂ ਦੇ ਦੱਸਣ ਮੁਤਾਬਕ ਮੋਟਰਸਾਈਕਲ ਗੱਡੀ ਦੇ ਵਿੱਚ ਹੀ ਫਸ ਗਿਆ ਜਦਕਿ ਮੋਟਰਸਾਈਕਲ ਸਵਾਰ ਵਿਅਕਤੀ ਹੇਠਾਂ ਡਿੱਗ ਗਿਆ ਅਤੇ ਗੱਡੀ ਮੋਟਰਸਾਈਕਲ ਨੂੰ ਕਈ ਮੀਟਰ ਤੱਕ ਅੱਗੇ ਲੈ ਆਈ। ਮ੍ਰਿਤਕ ਵਿਅਕਤੀ ਦੀ ਪਛਾਣ ਝੱਲਮਨ ਸਿੰਘ ਵਾਸੀ ਪਿੰਡ ਰੁੜਕਾ ਖ਼ੁਰਦ ਗੋਰਾਇਆ ਵਜੋਂ ਹੋਈ ਹੈ। ਪੁਲਸ ਵੱਲੋਂ ਦੋਵੇਂ ਵਾਹਨ ਕਬਜ਼ੇ ਵਿੱਚ ਲੈ ਕੇ ਅਗਲੇ ਹੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: Punjab: ਕੌਂਸਲਰ ਪਤੀ ਦੀ ਇਕ ਹੋਰ ਆਡੀਓ ਹੋਈ ਵਾਇਰਲ, ਹੁਣ ਖੁੱਲ੍ਹਣਗੇ ਵੱਡੇ ਰਾਜ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਰਕਾਰੀ ਕਾਲਜਾਂ ਨੂੰ ਛੇਤੀ ਹੀ ਮਿਲੇਗਾ ਪੱਕਾ ਸਟਾਫ, 324 ਅਸਾਮੀਆਂ 'ਤੇ ਹੋਵੇਗੀ ਰੈਗੂਲਰ ਭਰਤੀ
NEXT STORY