ਗੁਰਦਾਸਪੁਰ/ਪਾਕਿਸਤਾਨ (ਜ. ਬ.) - ਪਾਕਿ ’ਚ ਆਮ ਆਦਮੀ ਲਈ ਇਨ੍ਹਾਂ ਦਿਨਾਂ ’ਚ ਕੁਝ ਵੀ ਚੰਗਾ ਨਹੀਂ ਹੋ ਰਿਹਾ ਹੈ। ਪਹਿਲੇ ਕੋਰੋਨਾ ਅਤੇ ਹੁਣ ਮਹਿੰਗਾਈ ਨੇ ਪਾਕਿਸਤਾਨ ਦੀ ਜਨਤਾ ਦੀ ਕਮਰਤੋੜ ਕੇ ਰੱਖ ਦਿੱਤੀ ਹੈ। ਸਰਹੱਦ ਪਾਰ ਸੂਤਰਾਂ ਅਨੁਸਾਰ ਰੋਜ਼ਾਨਾ ਵਰਤਣ ਵਾਲੀਆਂ ਖਾਣ ਪੀਣ ਦੀਆਂ ਚੀਜ਼ਾਂ ਨਾਲ ਜੁੜੀ ਮਹਿੰਗਾਈ ਇਸ ਸਾਲ ’ਚ ਸਭ ਤੋਂ ਜ਼ਿਆਦਾ ਹੋ ਗਈ ਹੈ। ਸਰਕਾਰੀ ਏਜੰਸੀ ਪਾਕਿ ਬਿਊਰੋ ਆਫ ਸਟੇਟਿਕਸ ਵੱਲੋਂ ਜਾਰੀ ਅੰਕੜਿਆਂ ’ਚ ਦੱਸਿਆ ਗਿਆ ਕਿ ਮਹਿੰਗਾਈ ’ਚ ਰਿਕਾਰਡ ਤੇਜ਼ੀ ਆਈ ਹੈ ਅਤੇ ਇਹ ਵੱਧ ਕੇ 11.1 ਫੀਸਦੀ ਹੋ ਗਈ ਹੈ।
ਪੜ੍ਹੋ ਇਹ ਵੀ ਖਬਰ - ਮੋਗਾ : ASI ਨੇ ਸਰਕਾਰੀ ਰਿਵਾਲਵਰ ਨਾਲ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਕੀਤਾ ਵੱਡਾ ਖ਼ੁਲਾਸਾ
ਪਾਕਿਸਤਾਨ ਦੇ ਅਰਥਸ਼ਾਸਤੀਆਂ ਅਨੁਸਾਰ ਦੇਸ਼ ਦੇ ਨਾਗਰਿਕ ਆਪਣੀ ਆਮਦਨ ਦਾ 80 ਫੀਸਦੀ ਹਿੱਸਾ ਆਪਣੇ ਖਾਣ ਪੀਣ ’ਤੇ ਖਰਚ ਕਰ ਰਹੇ ਹਨ। ਦੋ ਸਾਲ ਪਹਿਲੇ ਇਕ ਔਸਤ ਫੈਮਲੀ ਆਟੇ ’ਤੇ ਹਰ ਸਾਲ ਕਰੀਬ 27,000 ਰੁਪਏ ਖਰਚ ਕਰ ਰਹੀ ਸੀ। ਅੱਜ ਇਹ ਅੰਕੜਾ 58,000 ਰੁਪਏ ’ਤੇ ਪਹੁੰਚ ਗਿਆ ਹੈ, ਜਾਨੀ ਦੋ ਸਾਲ ’ਚ ਪੂਰੇ 100 ਫੀਸਦੀ ਦਾ ਵਾਧਾ ਹੋਇਆ ਹੈ। ਦੇਸ਼ ’ਚ ਮਹਿੰਗਾਈ ਨਾਲ ਹੀ ਬੇਰੋਜ਼ਗਾਰੀ ਵੀ ਵਧਦੀ ਜਾ ਰਹੀ ਹੈ।
ਪੜ੍ਹੋ ਇਹ ਵੀ ਖਬਰ - ਵਿਆਹ ਕਰਵਾ ਕੇ ਕੈਨੇਡਾ ਗਏ ਨੌਜਵਾਨ ਦੀ ਹਾਦਸੇ ’ਚ ਮੌਤ, ਗਰਭਵਤੀ ਪਤਨੀ ਦਾ ਰੋ-ਰੋ ਹੋਇਆ ਬੁਰਾ ਹਾਲ
ਪਾਕਿ ਸਰਕਾਰ ਵਿਦੇਸ਼ਾਂ ਤੋਂ 2100 ਰੁਪਏ ਦੀ 40 ਕਿਲੋ ਕਣਕ ਖਰੀਦ ਕਰ ਕੇ ਜਨਤਾ ਨੂੰ 2400 ’ਚ ਵੇਚੇਗੀ
ਪਾਕਿ ਨੇ ਆਪਣੀ ਕਣਕ ਦੀ ਘਾਟ ਸਬੰਧੀ ਜ਼ਰੂਰਤ ਨੂੰ ਪੂਰਾ ਕਰਨ ਲਈ 4 ਲੱਖ ਮੀਟ੍ਰਿਕ ਟਨ ਕਣਕ ਦੀ ਵਿਦੇਸ਼ਾਂ ਤੋਂ ਖਰੀਦ ਕਰੇਗਾ। ਪਾਕਿ ’ਚ ਕਣਕ ਦਾ ਸਟਾਕ ਇਸ ਸਮੇਂ ਮਾਤਰ 3 ਹਫ਼ਤੇ ਲਈ ਬਚਿਆ ਹੈ ਅਤੇ ਜਦ ਇਹ ਕਣਕ ਸਮੇਂ ’ਤੇ ਖਰੀਦ ਕਰ ਕੇ ਪਾਕਿ ਨਾ ਲਿਆਂਦੀ ਗਈ ਤਾਂ ਇਥੋਂ ਦੇ ਲਈ ਲੋਕਾਂ ਨੂੰ ਆਟਾ ਸਪਲਾਈ ਕਰਨਾ ਮੁਸ਼ਕਲ ਹੋ ਸਕਦਾ ਹੈ।
ਪੜ੍ਹੋ ਇਹ ਵੀ ਖਬਰ - ਸਾਧਾਰਨ ਪਰਿਵਾਰ ’ਚੋਂ ਉੱਠ IPL ’ਚ ਧਮਾਲਾਂ ਪਾਉਣ ਵਾਲੇ ‘ਹਰਪ੍ਰੀਤ’ ਦੇ ਘਰ ਵਿਆਹ ਵਰਗਾ ਮਾਹੌਲ, ਵੇਖੋ ਤਸਵੀਰਾਂ
ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ : ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਅੱਗ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੋਇਆ ਅਗਨ ਭੇਂਟ
ਸਰਹੱਦ ਪਾਰ ਸੂਤਰਾਂ ਅਨੁਸਾਰ ਪਾਕਿ ਸਰਕਾਰ ਆਟੇ ਦੇ ਰੇਟ ’ਤੇ ਕੰਟਰੋਲ ਪਾਉਣ ’ਚ ਪੂਰੀ ਤਰ੍ਹਾਂ ਨਾਲ ਅਸਫ਼ਲ ਹੁੰਦੀ ਜਾ ਰਹੀ ਹੈ, ਜਿਸ ਦਾ ਮੁੱਖ ਕਾਰਨ ਇਹ ਹੈ ਕਿ ਪਾਕਿ ਕੋਲ ਲੋਕਾਂ ਲਈ ਕਣਕ ਦਾ ਸਟਾਕ ਬਹੁਤ ਘੱਟ ਰਹਿ ਗਿਆ ਹੈ। ਪਾਕਿ ਸਰਕਾਰ 2 ਲੱਖ ਮੀਟ੍ਰਿਕ ਟਨ ਕਣਕ ਟ੍ਰੇਡਿੰਗ ਕਾਰਪੋਰੇਸ਼ਨ ਆਫ ਪਾਕਿ ਦੇ ਮਧਿਅਮ ਨਾਲ, 1 ਲੱਖ ਮੀਟ੍ਰਿਕ ਟਨ 2 ਕਿਸੇ ਸਰਕਾਰ ਨਾਲ ਸਮਝੌਤਾ ਕਰ ਕੇ ਅਤੇ 1 ਲੱਖ ਮੀਟ੍ਰਿਕ ਟਨ ਨਿੱਜੀ ਸੈਕਟਰ ਨੂੰ ਖਰੀਦਣ ਦੀ ਇਜਾਜ਼ਤ ਦੇਵੇਗੀ, ਜੋ ਕਣਕ ਸਰਕਾਰ ਵਿਦੇਸ਼ਾਂ ਤੋਂ ਖਰੀਦਣ ਜਾ ਰਹੀ ਹੈ। ਉਹ ਪਾਕਿ ਸਰਕਾਰ ਨੂੰ ਸਾਰੇ ਖਰਚ ਪਾ ਕੇ 2100 ਰੁਪਏ ਦੀ 40 ਕਿਲੋ ਪਵੇਗੀ ਅਤੇ ਸਰਕਾਰ ਅੱਗੇ ਲੋਕਾਂ ਨੂੰ 2400 ਰੁਪਏ ਦੀ 40 ਕਿਲੋ ਕਣਕ ਵੇਚੇਗੀ।
ਪੜ੍ਹੋ ਇਹ ਵੀ ਖਬਰ - ਪੰਜਾਬ ਦੇ ਇਸ ਪ੍ਰੋਫ਼ੈਸਰ ਜੋੜੇ ਨੇ ਡੇਢ ਏਕੜ 'ਚ ਬਣਾਇਆ ਪੁਰਾਤਨ ਮਿੰਨੀ ਪਿੰਡ, ਵੇਖ ਲੋਕ ਕਰ ਰਹੇ ਨੇ ਵਾਹ-ਵਾਹ (ਤਸਵੀਰਾਂ)
ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ ’ਚ ਗੁੰਡਾਗਰਦੀ ਦਾ ਨੰਗਾ ਨਾਚ : ਸ੍ਰੀ ਹਰਿਮੰਦਰ ਸਾਹਿਬ ਦੇ ਪਾਠੀ ਸਿੰਘ ਦੇ ਮੁੰਡੇ ਨੂੰ ਮਾਰੀਆਂ ਸ਼ਰੇਆਮ ਗੋਲੀਆਂ
ਸਮਰਾਲਾ ਦੀ 'ਅਕਾਲੀ ਸਿਆਸਤ' 'ਚ ਛਿੜਿਆ ਘਮਾਸਾਨ, ਸੁਖਬੀਰ ਦੇ ਦਰਬਾਰ ਪੁੱਜਾ ਸਾਰਾ ਮਾਮਲਾ
NEXT STORY