ਅੰਮ੍ਰਿਤਸਰ (ਨੀਰਜ) : ਮੰਗਲਵਾਰ ਨੂੰ ਅਟਾਰੀ ਬਾਰਡਰ ਰਸਤੇ ਪਾਕਿਸਤਾਨ ਹਾਈ ਕਮਿਸ਼ਨ ਦੇ 143 ਅਧਿਕਾਰੀ ਆਪਣੇ ਵਤਨ ਪਰਤ ਗਏ ਹਨ। ਜਾਣਕਾਰੀ ਅਨੁਸਾਰ ਸਾਰੇ ਅਧਿਕਾਰੀ ਆਪਣੇ ਪਰਿਵਾਰਾਂ ਸਮੇਤ ਪਾਕਿਸਤਾਨ ਪਰਤੇ ਅਤੇ ਇਨ੍ਹਾਂ ਨੂੰ ਪਾਕਿਸਤਾਨ ਵਿਚ ਇਕਾਂਤਵਾਸ ਵਿਚ ਰੱਖਿਆ ਜਾਵੇਗਾ। ਇਸ ਕੜੀ ਵਿਚ ਪਾਕਿਸਤਾਨ ਸਥਿਤ ਭਾਰਤੀ ਹਾਈ ਕਮਿਸ਼ਨ ਦੇ 38 ਅਧਿਕਾਰੀ ਅਟਾਰੀ-ਬਾਰਡਰ ਦੇ ਰਸਤੇ ਭਾਰਤ ਪਰਤੇ ਹਨ।
ਇਸ ਤੋਂ ਪਹਿਲਾਂ 23 ਜੂਨ ਦੇ ਦਿਨ ਭਾਰਤ ਸਰਕਾਰ ਨੇ ਪਾਕਿਸਤਾਨ ਦੀ ਸਰਕਾਰ ਨੂੰ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਵਿਚ ਤਾਇਨਾਤ ਸਟਾਫ ਵਿਚ 50 ਫ਼ੀਸਦੀ ਕਟੌਤੀ ਕਰਨ ਲਈ ਕਿਹਾ ਸੀ ਕਿਉਂਕਿ ਸਰਕਾਰ ਦਾ ਤਰਕ ਸੀ ਕਿ ਪਾਕਿਸਤਾਨ ਦੇ ਕੁੱਝ ਅਧਿਕਾਰੀ ਜਾਸੂਸੀ ਵਰਗੀਆਂ ਗਤੀਵਿਧੀਆਂ ਅਤੇ ਅੱਤਵਾਦੀ ਸੰਗਠਨਾਂ ਦੇ ਨਾਲ ਡੀਲ ਕਰਨ ਦਾ ਕੰਮ ਕਰ ਰਹੇ ਹਨ।
ਫਤਿਹਗੜ੍ਹ ਸਾਹਿਬ 'ਚ ਕੋਰੋਨਾ ਦਾ ਕਹਿਰ ਜਾਰੀ, 2 ਐੱਨ.ਆਰ. ਆਈਜ਼ ਸਣੇ 9 ਕੋਰੋਨਾ ਪਾਜ਼ੇਟਿਵ
NEXT STORY