ਫਰੀਦਕੋਟ (ਰਾਜਨ) : ਥਾਣਾ ਸਦਰ ਦੀ ਪੁਲਸ ਵੱਲੋਂ ਵੱਡੀ ਕਾਰਵਾਈ ਕਰਦਿਆਂ 9mm ਦੀਆਂ ਦੋ ਪਿਸਤੌਲਾਂ ਅਤੇ ਮੈਗਜ਼ੀਨ ਸਮੇਤ ਇਕ ਨੌਜਵਾਨ ਜੋ ਫਰੀਦਕੋਟ ਜ਼ਿਲੇ ਦੇ ਏਰੀਆ ਵਿਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਫਰੀਦਕੋਟ ਪੁਲਸ ਵੱਲੋਂ ਗੈਰ-ਕਾਨੂੰਨੀ ਹਥਿਆਰਾਂ ਵਿਰੁੱਧ ਮੁਹਿੰਮ ਵਿਚ ਉਸ ਵੇਲੇ ਵੱਡੀ ਸਫਲਤਾ ਹਾਸਲ ਕੀਤੀ ਜਦ ਪੁਲਸ ਪਾਰਟੀ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਭਾਲ ਦੇ ਸਬੰਧ ਵਿਚ ਸਾਧਾਂਵਾਲਾ ਤੋਂ ਝਾੜੀਵਾਲਾ ਜਾਂਦੇ ਰਸਤੇ ‘ਤੇ ਪੁੱਜੀ ਤਾਂ ਮੁਖਬਰ ਨੇ ਹਾਜ਼ਰ ਆ ਕੇ ਇਤਲਾਹ ਦਿੱਤੀ ਕਿ ਥੋਮਸ ਵਾਸੀ ਪਿੰਡ ਸ਼ਾਹਪੁਰ ਰਿਜਾਦੇ ਥਾਣਾ ਧਾਰੀਵਾਲ ਜ਼ਿਲਾ ਗੁਰਦਾਸਪੁਰ, ਜਿਸ ਕੋਲ ਗੁਆਂਡੀ ਦੇਸ਼ ਪਾਕਿਸਤਾਨ ਤੋਂ ਆਏ ਅਸਲੇ ਦੀ ਖੇਪ ਹੈ, ਜੋ ਅਸਲੇ ਦੀ ਖੇਪ ਸਮੇਤ ਝਾੜੀਵਾਲਾ ਤੋਂ ਗੋਲੇਵਾਲਾ ਦੇ ਵਿਚਕਾਰ ਘੁੰਮ ਫਿਰ ਰਿਹਾ ਹੈ। ਜੋ ਕਿ ਇਹ ਅਸਲਾ ਜ਼ਿਲੇ ਅੰਦਰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਜਾਣਾ ਹੈ।
ਇਸ ਇਤਲਾਹ ‘ਤੇ ਚੋਂਕੀ ਇੰਚਾਰਜ ਗੋਲੇਵਾਲਾ ਸੁਖਵਿੰਦਰ ਸਿੰਘ ਵੱਲੋਂ ਉਕਤ ਮੁਲਜ਼ਮ ਨੂੰ ਦੋ 9mm ਪਿਸਤੌਲਾਂ ਅਤੇ ਮੈਗਜ਼ੀਨ ਸਮੇਤ ਕਾਬੂ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਸਦਰ ਫਰੀਦਕੋਟ ਥਾਣੇ ਵਿੱਚ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼ਰਾਬ ਦੇ ਠੇਕੇ ਤੇ ਮੀਟ ਦੀਆਂ ਦੁਕਾਨਾਂ ਰਹਿਣਗੀਆਂ ਬੰਦ! ਪੰਜਾਬ ਦੇ ਇਸ ਇਲਾਕੇ ਲਈ ਸਖ਼ਤ ਹੁਕਮ ਜਾਰੀ
NEXT STORY