ਗੁਰਦਾਸਪੁਰ/ਪਾਕਿਸਤਾਨ (ਵਿਨੋਦ) - ਪਾਕਿਸਤਾਨ ’ਚ ਵੱਧ ਰਿਹਾ ਕੋਰੋਨਾ ਵਾਇਰਸ ਦਾ ਮਾਮਲਾ ਹੱਥਾਂ ’ਚੋਂ ਨਿਕਲਦਾ ਦਿਖਾਈ ਦੇ ਰਿਹਾ ਹੈ। ਸਿੰਧ ਸੂਬੇ ’ਚ ਸਥਿਤੀ ਜ਼ਰੂਰਤ ਤੋਂ ਜ਼ਿਆਦਾ ਖਰਾਬ ਹੁੰਦੀ ਦੇਖ ਕੇ ਚੀਨ ਤੋਂ 4 ਡਾਕਟਰਾਂ ’ਤੇ ਆਧਾਰਤ ਇਕ ਵਿਸ਼ੇਸ਼ ਟੀਮ ਨੂੰ ਕੋਰੋਨਾ ਵਾਇਰਸ ਦਾ ਇਲਾਜ ਕਰਨ ਅਤੇ ਪਾਕਿਸਤਾਨ ਦੇ ਡਾਕਟਰਾਂ ਨੂੰ ਟਰੇਂਡ ਕਰਨ ਲਈ ਬੁਲਾਇਆ ਗਿਆ ਹੈ। ਇਹ ਟੀਮ ਪਾਕਿਸਤਾਨ ਪਹੁੰਚ ਗਈ ਹੈ ਅਤੇ ਟੀਮ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਸਰਹੱਦ ਪਾਰ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪਾਕਿਸਤਾਨ ’ਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 1000 ਤੋਂ ਉਪਰ ਪਹੁੰਚ ਗਈ ਹੈ। 7 ਲੋਕਾਂ ਦੀ ਮੌਤ ਹੋਣ ਸਮੇਤ ਅੰਕੜਾ ਤੇਜ਼ੀ ਨਾਲ ਵੱਧਦਾ ਦੇਖ ਪਾਕਿ ਸਰਕਾਰ ਦਾ ਚਿੰਤਾ ’ਚ ਹੋਣਾ ਲਾਜ਼ਮੀ ਹੈ। ਸਭ ਤੋਂ ਜ਼ਿਆਦਾ ਸਥਿਤੀ ਸਿੰਧ ਸੂਬੇ ’ਚ ਖਰਾਬ ਹੈ, ਜਿਥੇ 410 ਤੋਂ ਜ਼ਿਆਦਾ ਕੋਰੋਨਾ ਵਾਇਰਸ ਪੀਡ਼ਤ ਮਰੀਜ਼ ਹਨ। ਦੂਸਰੇ ਨੰਬਰ ’ਤੇ ਪੰਜਾਬ ਜਿਥੇ 277, ਤੀਸਰੇ ਨੰਬਰ ’ਤੇ ਬਲੋਚਿਸਤਾਨ 110, ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ ’ਚ 82, ਖੈਬਰ ਪਖਤੂਨ ’ਚ 80 ਅਤੇ ਇਸਲਾਮਾਬਾਦ ’ਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ 16 ਹੈ।
ਪੜ੍ਹੋ ਇਹ ਖਬਰ ਵੀ - ਪਾਕਿ 'ਚ ਇਨਫੈਕਟਿਡ ਲੋਕਾਂ ਦੀ ਗਿਣਤੀ 900 ਦੇ ਕਰੀਬ, ਫੌਜ ਮੁਖੀ ਨੇ ਚੁੱਕਿਆ ਇਹ ਕਦਮ
ਇਹ ਟੀਮ ਲੱਗਭਗ ਇਕ ਹਫਤਾ ਪਾਕਿਸਤਾਨ ’ਚ ਰਹਿ ਕੇ ਕੰਮ ਕਰ ਕੇ ਵਾਪਸ ਚੀਨ ਜਾਵੇਗੀ ਅਤੇ ਇਸ ਟੀਮ ਨੂੰ ਹਰ ਹਾਲਤ ’ਚ ਰਾਤ ਨੂੰ ਇਸਲਾਮਾਬਾਦ ਸਖ਼ਤ ਸੁਰੱਖਿਆ ’ਚ ਪਹੁੰਚਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਚੀਨ ਤੋਂ ਆਈ ਟੀਮ ਆਪਣੇ ਨਾਲ ਸੁਰੱਖਿਆ ਕਿੱਟਾਂ ਦੀ ਵੱਡੀ ਖੇਪ ਵੀ ਲੈ ਕੇ ਆਈ ਹੈ।
ਕਰਫਿਊ ਦੌਰਾਨ ਜਲੰਧਰ ਜ਼ਿਲਾ ਪ੍ਰਸ਼ਾਸਨ ਵੱਲੋਂ 9 ਤਰ੍ਹਾਂ ਦੇ ਵਾਹਨਾਂ ਨੂੰ ਸੜਕਾਂ 'ਤੇ ਉਤਰਣ ਦੀ ਮਨਜ਼ੂਰੀ
NEXT STORY