ਅੰਮ੍ਰਿਤਸਰ (ਨੀਰਜ)- ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਦੇ ਇਸ਼ਾਰੇ ’ਤੇ ਪਾਕਿਸਤਾਨ ਅਤੇ ਭਾਰਤ ਵਿਚ ਬੈਠੇ ਅੱਤਵਾਦੀਆਂ, ਹੈਰੋਇਨ ਸਮੱਗਲਰਾਂ ਅਤੇ ਗੈਂਗਸਟਰਾਂ ਦਾ ਆਪਸੀ ਗਠਜੋੜ ਕਾਫ਼ੀ ਖ਼ਤਰਨਾਕ ਸਾਬਤ ਹੋ ਸਕਦਾ ਹੈ, ਜਿਸ ਕਾਰਨ ਕੇਂਦਰੀ ਖੁਫ਼ੀਆ ਏਜੰਸੀਆਂ ਦੇ ਨਾਲ-ਨਾਲ ਸੂਬਾਈ ਖੁਫ਼ੀਆ ਏਜੰਸੀਆਂ ਦੀ ਨੀਂਦ ਉੱਡ ਗਈ ਹੈ। ਕੇਂਦਰੀ ਏਜੰਸੀਆਂ ਨੂੰ ਇਨਪੁਟ ਮਿਲੇ ਹਨ ਕਿ ਸਰਹੱਦੀ ਖੇਤਰਾਂ ਵਿਚ ਬੰਬ ਧਮਾਕਿਆਂ ਅਤੇ ਟਾਰਗੇਟ ਕਿਲਿੰਗ ਵਰਗੀਆਂ ਗਤੀਵਿਧੀਆਂ ਦੇ ਨਾਲ-ਨਾਲ ਹੈਰੋਇਨ ਵਰਗੀਆਂ ਖ਼ਤਰਨਾਕ ਚੀਜ਼ਾਂ ਨੂੰ ਅੰਜਾਮ ਦੇਣ ਲਈ ਇਹ ਖ਼ਤਰਨਾਕ ਤਿਕੋਣਾ ਗਠਜੋੜ ਬਣਾਇਆ ਗਿਆ ਹੈ। ਨੌਜਵਾਨਾਂ ਨੂੰ ਨਸ਼ਿਆਂ ਦਾ ਸ਼ਿਕਾਰ ਬਣਾਉਣ ਲਈ ਅਜਿਹਾ ਕੀਤਾ ਜਾ ਰਿਹਾ ਹੈ। ਇਸੇ ਲਈ ਸੋਮਵਾਰ ਨੂੰ ਦੇਸ਼ ਦੀ ਸਭ ਤੋਂ ਵੱਡੀ ਏਜੰਸੀ ਵਲੋਂ ਪੰਜਾਬ, ਰਾਜਸਥਾਨ, ਹਰਿਆਣਾ, ਦਿੱਲੀ-ਐੱਨ. ਸੀ. ਆਰ. ਦੇ 75 ਵੱਖ-ਵੱਖ ਟਿਕਾਣਿਆਂ ’ਤੇ ਇੱਕੇ ਵਾਰ ਛਾਪੇਮਾਰੀ ਕੀਤੀ ਗਈ। ਇਹ ਵੀ ਇਨਪੁਟ ਸੀ ਕਿ ਕੁਝ ਪੁਰਾਣੇ ਗੈਂਗਸਟਰ ਅੱਤਵਾਦੀਆਂ ਅਤੇ ਨਿਸ਼ਾਨੇਬਾਜ਼ਾਂ ਨੂੰ ਪਨਾਹ ਦੇਣ ਅਤੇ ਉਨ੍ਹਾਂ ਨੂੰ ਪਾਕਿਸਤਾਨ ਦੁਆਰਾ ਭੇਜੇ ਗਏ ਹਥਿਆਰ ਮੁਹੱਈਆ ਕਰਾਉਣ ਲਈ ਆਪਣੇ ਨੈਟਵਰਕ ਦੀ ਵਰਤੋਂ ਕਰ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ : ਗੈਂਗਸਟਰਾਂ ਤੇ ਸਿਆਸੀ ਆਗੂਆਂ ਦੇ ਗਠਜੋੜ ਦੀਆਂ ਫਾਈਲਾਂ ਬਣਨੀਆਂ ਸ਼ੁਰੂ, ਜਲਦ ਹੋ ਸਕਦੀ ਹੈ ਕਾਰਵਾਈ
ਹਾਲ ਹੀ ’ਚ ਬੀ. ਐੱਸ. ਐੱਫ. ਫੜ ਚੁੱਕੀ ਹੈ ਏ. ਕੇ.-47 ਵਰਗੇ ਖ਼ਤਰਨਾਕ ਹਥਿਆਰ
ਦੱਸ ਦੇਈਏ ਕਿ ਅੱਤਵਾਦੀਆਂ ਨੂੰ ਹੀ ਨਹੀਂ ਸਗੋਂ ਗੈਂਗਸਟਰਾਂ ਨੂੰ ਵੀ ਆਧੁਨਿਕ ਹਥਿਆਰ ਮੁਹੱਈਆ ਕਰਵਾਏ ਜਾ ਰਹੇ ਹਨ। ਹਾਲ ਹੀ ਵਿਚ ਬੀ. ਐੱਸ. ਐੈੱਫ. ਨੇ ਇਕ ਸੰਵੇਦਨਸ਼ੀਲ ਬੀ. ਓ. ਪੀ. ’ਤੇ ਏ. ਕੇ.-47 ਅਤੇ ਆਟੋਮੈਟਿਕ ਹਥਿਆਰ ਜ਼ਬਤ ਕੀਤੇ ਹਨ, ਜਿਸ ਤੋਂ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਹਥਿਆਰਾਂ ਦੀ ਵਰਤੋਂ ਕਿਸੇ ਨਾ ਕਿਸੇ ਰੂਪ ਵਿਚ ਗੈਂਗਸਟਰ ਜਾਂ ਫਿਰ ਅੱਤਵਾਦੀ ਗਤੀਵਿਧੀਆਂ ਲਈ ਵਰਤੇ ਜਾਣੇ ਸਨ।
ਪੜ੍ਹੋ ਇਹ ਵੀ ਖ਼ਬਰ: SGPC ਚੋਣਾਂ ਨਾ ਹੋਣ ਪਿੱਛੇ ਭਾਜਪਾ ਅਤੇ RSS ਦਾ ਹੱਥ : ਸਿਮਰਨਜੀਤ ਮਾਨ
ਮੂਸੇਵਾਲਾ ਕਤਲੇਆਮ ਤੋਂ ਬਾਅਦ ਵੱਡੇ ਗੈਂਗਵਾਰ ਦਾ ਅਲਰਟ
ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲੇਆਮ ਤੋਂ ਬਾਅਦ ਪੰਜਾਬ ਵਿਚ ਵੱਡੀ ਗੈਂਗਵਾਰ ਦੀ ਚਿਤਾਵਨੀ ਨਾ ਸਿਰਫ਼ ਕੇਂਦਰੀ ਖੁਫ਼ੀਆ ਏਜੰਸੀਆਂ ਵਲੋਂ ਦਿੱਤੀ ਗਈ ਹੈ। ਬਲਕਿ ਸੂਬਾਈ ਏਜੰਸੀਆਂ ਵੀ ਇਸ ਨੂੰ ਸਵੀਕਾਰ ਕਰ ਰਹੀਆਂ ਹਨ, ਜਿਸ ਤਰ੍ਹਾਂ ਲਾਰੈਂਸ ਬਿਸ਼ਨੋਈ ਗੈਂਗ ਵਲੋਂ ਮੂਸੇਵਾਲਾ ਦਾ ਕਤਲ ਕੀਤਾ ਗਿਆ, ਉਸ ਨਾਲ ਬੰਬੀਹਾ ਗੈਂਗ ਦੀ ਹੋਂਦ ਦਾਅ ’ਤੇ ਲੱਗੀ ਹੋਈ ਹੈ। ਆਪਣੀ ਹੋਂਦ ਨੂੰ ਬਚਾਉਣ ਲਈ ਬੰਬੀਹਾ ਗੈਂਗ ਕੁਝ ਵੀ ਕਰਨ ਲਈ ਉਤਾਵਲਾ ਹੈ ਅਤੇ ਮੌਕਾ ਲੱਭ ਰਿਹਾ ਹੈ। ਹਾਲ ਹੀ ਵਿਚ ਸ਼ੂਟਰ ਸੰਨੀ ਲੈਫਟੀ ਨੂੰ ਵੀ ਬੰਬੀਹਾ ਗੈਂਗ ਵਲੋਂ ਪੁਲਸ ਹਿਰਾਸਤ ਤੋਂ ਛੁਡਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਇਹ ਕੋਸ਼ਿਸ਼ ਸਫਲ ਨਹੀਂ ਸਕੀ।
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੀ ਚੇਤਾ ਚੁੱਕੇ ਹਨ ਕਿ ਹੈਰੋਇਨ ਸਮੱਗਲਰਾਂ ਅਤੇ ਪੁਲਸ ਵਿਚਕਾਰ ਕਿਤੇ ਨਾ ਕਿਤੇ ਗਠਜੋੜ ਹੈ, ਜਿਸ ਨੂੰ ਤੋੜਨ ਦੀ ਲੋੜ ਹੈ। ਇਸ ਗੱਲ ਦਾ ਇਸ਼ਾਰਾ ਖੁਦ ਡੀ. ਜੀ .ਪੀ. ਪੰਜਾਬ ਪੁਲਸ ਗੌਰਵ ਯਾਦਵ ਨੇ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਸਮੱਗਲਰਾਂ ਅਤੇ ਪੁਲਸ ਦਾ ਕਾਲੀਆਂ ਭੇਡਾਂ ਦਾ ਗਠਜੋੜ ਤੋੜ ਦਿੱਤਾ ਜਾਵੇਗਾ। ਇਸ ਤੋਂ ਵੱਡਾ ਸਬੂਤ ਕੀ ਹੋ ਸਕਦਾ ਹੈ ਕਿ ਹਰ ਰੋਜ਼ 100 ਗ੍ਰਾਮ ਜਾਂ ਕਈ ਵਾਰ 200 ਗ੍ਰਾਮ ਹੈਰੋਇਨ ਦੇ ਪਰਚੇ ਪੁਲਸ ਵਲੋਂ ਦਰਜ ਕੀਤੇ ਜਾ ਰਹੇ ਹਨ ਪਰ ਹੈਰੋਇਨ ਵੇਚਣ ਵਾਲੇ ਨੂੰ ਫੜਿਆ ਨਹੀਂ ਜਾ ਰਿਹਾ।
ਪੜ੍ਹੋ ਇਹ ਵੀ ਖ਼ਬਰ: ਮਹਾਰਾਣੀ ਐਲਿਜ਼ਾਬੈਥ II ਨੇ 1997 'ਚ ਭਾਰਤ ਦੌਰੇ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਸੀ ਮੱਥਾ, ਵੇਖੋ ਵੀਡੀਓ
ਜੇਲ੍ਹਾ ਵਿਚੋਂ ਨੈਟਵਰਕ ਚਲਾ ਰਹੇ ਵੱਡੇ ਸਮੱਗਲਰ ਅਤੇ ਗੈਂਗਸਟਰ
ਸੂਬੇ ਦੀਆਂ ਲਗਭਗ ਸਾਰੀਆਂ ਜੇਲ੍ਹਾਂ ਵਿਚ ਕੈਦੀਆਂ ਕੋਲੋਂ ਮੋਬਾਇਲ ਫੋਨ, ਸਿਮ ਅਤੇ ਹੋਰ ਇਲੈਕਟ੍ਰਾਨਿਕ ਯੰਤਰ ਫੜੇ ਜਾ ਰਹੇ ਹਨ। ਜੇਲ੍ਹਾਂ ਅੰਦਰੋਂ ਹੈਰੋਇਨ ਦੇ ਸਮੱਗਲਰ ਅਤੇ ਗੈਂਗਸਟਰ ਆਪਣਾ ਨੈਟਵਰਕ ਚਲਾ ਰਹੇ ਹਨ, ਜਿਸ ਨੂੰ ਤੋੜਨ ਦੀ ਲੋੜ ਹੈ। ਰਾਜਪਾਲ ਪੰਜਾਬ ਨੇ ਖੁਦ ਵੀ ਸਾਰੀਆਂ ਕੇਂਦਰੀ ਅਤੇ ਸੂਬਾਈ ਖੁਫ਼ੀਆ ਏਜੰਸੀਆਂ ਨੂੰ ਇਕਜੁੱਟ ਹੋ ਕੇ ਕੰਮ ਕਰਨ ਦੇ ਨਿਰਦੇਸ਼ ਦਿੱਤੇ ਹਨ।
ਨੋਟ- ਇਸ ਖ਼ਬਰ ਦੇ ਸਬੰਧ ’ਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਪ੍ਰੇਮ ਵਿਆਹ ਕਰਾਉਣ ਵਾਲੇ ਸ਼ਖ਼ਸ ਨੇ ਪਤਨੀ ਨਾਲ ਲੜ ਕੇ ਜੋ ਕਾਰਾ ਕੀਤਾ, ਜਾਣ ਤੁਹਾਡੇ ਵੀ ਖੜ੍ਹੇ ਹੋ ਜਾਣਗੇ ਰੌਂਗਟੇ
NEXT STORY