ਚਮਿਆਰੀ (ਸੰਧੂ) : ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਦਿਆਲਪੁਰਾ ਵਿਖੇ ਸਾਬਕਾ ਸਰਪੰਚ ਜਸਬੀਰ ਸਿੰਘ ਰੰਧਾਵਾ ਦੇ ਘਰ ਅੱਜ ਇਕ ਕਬੂਤਰ ਮਿਲਣ ਨਾਲ ਸਨਸਨੀ ਫੈਲ ਗਈ। ਇਹ ਕਬੂਤਰ ਪਾਕਿਸਤਾਨ ਤੋਂ ਆਇਆ ਦੱਸਿਆ ਜਾ ਰਿਹਾ ਹੈ। ਇਸ ਕਬੂਤਰ ਦੇ ਪੈਰ ਵਿਚ ਇਕ ਲਾਲ ਰੰਗ ਦਾ ਛੱਲਾ ਹੈ, ਜਿਸ 'ਤੇ ਉਰਦੂ ਭਾਸ਼ਾ ਦੇ ਇਕ ਸ਼ਬਦ ਤੋਂ ਇਲਾਵਾ ਟੈਲੀਫੋਨ ਨੰਬਰ ਵੀ ਲਿਖਿਆ ਹੋਇਆ ਸੀ ।
![PunjabKesari](https://static.jagbani.com/multimedia/12_07_126714617dddf-ll.jpg)
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਬੀਰ ਸਿੰਘ ਰੰਧਾਵਾ ਨੇ ਦੱਸਿਆ ਕਿ ਅੱਜ ਜਦੋਂ ਸਵੇਰੇ ਉਹ ਉੱਠੇ ਤਾਂ ਉਨ੍ਹਾਂ ਵੇਖਿਆ ਕਿ ਉਨ੍ਹਾਂ ਦੇ ਬਨੇਰੇ 'ਤੇ ਇਕ ਚਿੱਟੇ-ਕਾਲੇ ਰੰਗ ਦਾ ਇਕ ਕਬੂਤਰ ਬੈਠਾ ਸੀ, ਜਿਸ ਦੇ ਪੈਰ ਵਿਚ ਇਕ ਲਾਲ ਰੰਗ ਦੀ ਝਾਂਜਰ ਪਈ ਹੋਈ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਕਬੂਤਰ ਨੂੰ ਫੜਿਆ ਤਾਂ ਵੇਖਿਆ ਕੇ ਉਸ ਦੇ ਪੈਰਾਂ 'ਚ ਪਈ ਝਾਂਜਰ ਤੇ ਉਰਦੂ ਵਿਚ ਇਕ ਸ਼ਬਦ ਅਤੇ ਟੈਲੀਫੋਨ ਨੰਬਰ ਲਿਖਿਆ ਹੋਇਆ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਜਦ ਉਨ੍ਹਾਂ ਨੇ ਇਸ ਸ਼ਬਦ ਬਾਰੇ ਕਿਸੇ ਉਰਦੂ ਦੇ ਜਾਣਕਾਰ ਨੂੰ ਪੁੱਛਿਆ ਤਾਂ ਉਸਨੇ ਦੱਸਿਆ ਕਿ ਇਹ 'ਸ਼ਕੀਲ' ਲਿਖਿਆ ਹੋਇਆ ਹੈ ।
ਉਨ੍ਹਾਂ ਇਹ ਵੀ ਦੱਸਿਆ ਕਿ ਕਬੂਤਰ ਪੁਲਸ ਚੌਕੀ ਗੱਗੋਮਾਹਲ ਨੂੰ ਸੌਂਪ ਦਿੱਤਾ ਗਿਆ ਹੈ ।ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੋਈ ਕਬੂਤਰ ਸਰਹੱਦ ਪਾਰ ਕਰਕੇ ਆਇਆ ਹੋਵੇ। ਇਸ ਤਰ੍ਹਾਂ ਦੇ ਕਬੂਤਰ ਜਿਨ੍ਹਾਂ ਦੇ ਪੈਰ ਵਿਚ ਜਾਂ ਖੰਬਾਂ 'ਤੇ ਸੰਦੇਸ਼ ਹੁੰਦੇ ਹਨ ਪਹਿਲਾਂ ਵੀ ਕਈ ਵਾਰ ਸਰਹੱਦ ਨਾਲ ਲੱਗਦੇ ਪਿੰਡਾਂ ਵਿਚੋਂ ਮਿਲਦੇ ਰਹੇ ਹਨ ।
ਹਰਬੰਸ ਕੌਰ ਦੂਲੋ ਨੇ ਕੈਪਟਨ 'ਤੇ ਬੋਲਿਆ ਵੱਡਾ ਸਿਆਸੀ ਹਮਲਾ (ਵੀਡੀਓ)
NEXT STORY