ਮੁਕੇਰੀਆਂ (ਝਾਵਰ/ਨਾਗਲਾ,ਅਮਰੀਕ)— ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਮੰਜਾਕੋਟ ਸੈਕਟਰ ਦੇ ਤਰਕੁੰਡੀ ਇਲਾਕੇ 'ਚ ਪਾਕਿਸਤਾਨੀ ਫ਼ੌਜੀ ਵੱਲੋਂ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ ਸੀ। ਪਾਕਿਸਤਾਨੀ ਫ਼ੌਜ ਨਾਲ ਲੋਹਾ ਲੈਂਦਿਆ ਅਪਣੀ ਫ਼ੌਜ ਟੁੱਕੜੀ ਸਮੇਤ ਮੁਕੇਰੀਆਂ ਦੇ ਪਿੰਡ ਕਲੀਚਪੁਰ ਕਲੋਤਾ ਦੇ ਜੇ. ਸੀ. ਓ. ਸੂਬੇਦਾਰ ਰਾਜੇਸ਼ ਕੁਮਾਰ ਪੁੱਤਰ ਰਾਮ ਚੰਦ ਜੋ ਸ਼ਹਾਦਤ ਦਾ ਜਾਮ ਪੀ ਗਏ ਸਨ। ਉਕਤ ਜਵਾਬ 60 ਐੱਸ. ਏ. ਟੀ. ਏ. ਰੈਜ਼ੀਮੈਂਟ 'ਚ ਤਾਇਨਾਤ ਸਨ। ਸ਼ਹੀਦ ਦੀ ਮ੍ਰਿਤਕ ਦੇਹ ਰਾਜੌਰੀ ਸੈਕਟਰ ਤੋਂ ਜਹਾਜ ਰਾਂਹੀ ਨਗਰੇਟਾ ਜੰਮੂ ਵਿਖੇ ਲਿਆਂਦੀ ਜਾ ਰਹੀ ਹੈ
ਪਿਤਾ ਨੂੰ ਪੁੱਤ ਦੀ ਸ਼ਹਾਦਤ 'ਤੇ ਮਾਣ
ਸ਼ਹੀਦ ਦੇ ਪਿਤਾ ਰਾਮ ਚੰਦ ਨੂੰ ਕੁਝ ਸਮਾਂ ਪਹਿਲਾਂ ਹਾਰਟ ਅਟੈਕ ਹੋਇਆ ਸੀ ਅਤੇ ਉਹ ਵੀ ਇਸ ਫ਼ੌਜ ਦੇ ਯੂਨਿਟ 'ਚ ਹਵਾਲਦਾਰ ਸੇਵਾ ਮੁਕਤ ਹੋਏ ਸਨ। ਸ਼ਹੀਦ ਦੇ ਪਿਤਾ ਰਾਮ ਚੰਦ ਨੇ ਕਿਹਾ ਕਿ ਸਾਨੁੰ ਅਪਣੇ ਪੁੱਤਰ ਦੀ ਸ਼ਹਾਦਤ 'ਤੇ ਪੂਰਾ ਮਾਣ ਹੈ।
ਇਹ ਵੀ ਪੜ੍ਹੋ: ਦੁੱਖਭਰੀ ਖ਼ਬਰ: 10 ਦਿਨ ਪਹਿਲਾਂ ਹੋਈ ਪਿਤਾ ਦੀ ਮੌਤ ਤੇ ਹੁਣ ਸਦਮੇ 'ਚ ਪੁੱਤਰ ਨਾਲ ਵਾਪਰਿਆ ਇਹ ਭਾਣਾ
ਸ਼ਹਾਦਤ ਤੋਂ ਕੁਝ ਸਮਾਂ ਪਹਿਲਾਂ ਹੀ ਪਰਿਵਾਰ ਨਾਲ ਹੋਈ ਸੀ ਗੱਲ
ਮ੍ਰਿਤਕ ਦੀ ਮਾਤਾ ਨੇ ਕਿਹਾ ਕਿ ਸ਼ਹਾਦਤ ਤੋਂ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਪਰਿਵਾਰ ਦਾ ਹਾਲ ਚਾਲ ਪੁੱਛਿਆ ਸੀ ਅਤੇ ਅਪਣੀ ਬੇਟੀ ਰੀਆ (13) ਅਤੇ ਪੁੱਤਰ ਜਤਿਨ ਨਾਲ ਦਸੰਬਰ 'ਚ ਛੁੱਟੀ ਆਉਣ ਦਾ ਵਾਅਦਾ ਕੀਤਾ ਸੀ। ਇਸ ਦੌਰਾਨ ਪਤਨੀ ਨੂੰ ਫੋਨ 'ਤੇ ਗੱਲਬਾਤ ਕਰਦੇ ਰਾਜੇਸ਼ ਨੇ ਕਿਹਾ ਸੀ ਕਿ ਬੀਮਾਰ ਪਿਤਾ ਦਾ ਧਿਆਨ ਰੱਖਣਾ।
ਡਿਊਟੀ ਖਾਤਿਰ 350 ਕਿਲੋਮੀਟਰ ਦਾ ਸਫ਼ਰ ਮੋਟਰਸਾਈਕਲ 'ਤੇ ਤੈਅ ਕਰੇ ਰਾਜੌਰੀ ਪਹੁੰਚੇ ਸਨ ਰਾਜੇਸ਼
ਤਾਲਬੰਦੀ ਦੌਰਾਨ ਡਿਊਟੀ ਜੁਆਇਨ ਕਰਨ ਦੇ ਆਦੇਸ਼ ਮਿਲੇ ਤਾਂ 28 ਮਈ ਨੁੰ ਉਹ ਛੁੱਟੀ ਕੱਟ ਕੇ ਮੋਟਰਸਾਈਕਲ ਰਾਂਹੀ 350 ਕਿਲੋਮੀਟਰ ਦਾ ਸਫ਼ਰ ਕਰਦੇ ਹੋਏ ਹੀ ਸੈਕਟਰ ਰਾਜੌਰੀ ਪਹੁੰਚ ਗਏ ਸਨ। ਉਨ੍ਹਾਂ 'ਚ ਦੇਸ਼ ਪ੍ਰਤੀ ਪਿਆਰ ਦਾ ਜਜ਼ਬਾ ਬਹੁਤ ਸੀ। ਉਨ੍ਹਾਂ ਦਾ ਸੰਸਕਾਰ ਜੱਦੀ ਪਿੰਡ ਕਲੀਚਪੁਰ ਕਲੋਤਾ ਵਿਖੇ ਸਰਕਾਰੀ ਸਨਮਾਂਨਾਂ ਨਾਲ ਅੰਤਿਮ ਸੰਸਕਾਰ ਹੋਵੇਗਾ। ਸ਼ਹੀਦ ਸੂਬੇਦਾਰ ਰਾਜੇਸ਼ ਕੁਮਾਰ ਦੀ ਮ੍ਰਿਤਕ ਦੇਹ ਫੋਜ ਦੀ ਕਾਨਵਾਈ ਰਾਂਹੀ ਦੁਪਹਿਰ ਬਾਅਦ ਲਗਭਗ 3 ਵਜੇ ਦੇ ਕਰੀਬ ਪਹੁੰਚੇਗੀ।
ਇਹ ਵੀ ਪੜ੍ਹੋ: ਸੋਸ਼ਲ ਮੀਡੀਆ 'ਤੇ ਵੀ ਸੁਪਰ ਸਟਾਰ ਬਣੀ ਜਲੰਧਰ ਦੀ ਬਹਾਦਰ ਕੁਸੁਮ, ਹੋ ਰਹੀ ਹੈ ਚਾਰੇ-ਪਾਸੇ ਚਰਚਾ
50 ਲੱਖ ਦੀ ਬਜਾਏ ਧੀ ਵੱਲੋਂ ਗੈਸ ਏਜੰਸੀ ਦੀ ਮੰਗ
ਉਥੇ ਹੀ ਪੰਜਾਬ ਸਰਕਾਰ ਵੱਲੋਂ ਐਲਾਨ ਕੀਤੇ ਗਏ 50 ਲੱਖ ਰੁਪਏ ਦੀ ਮਦਦ ਦੇਣ ਦੇ ਐਲਾਨ ਨੂੰ ਸ਼ਹੀਦ ਦੀ ਬੇਟੀ ਰੀਆ ਨੇ ਦੱਸਿਆ ਕਿ ਪਿਤਾ ਦੀ ਸ਼ਹਾਦ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਚਾਹੀਦਾ ਹੈ ਕਿ ਉਨ੍ਹਾਂ ਨੂੰ ਪਿੰਡ 'ਚ ਗੈਸ ਏਜੰਸੀ ਦੇਵੇ ਜਾਂ ਫਿਰ ਪੈਟਰੋਲ ਪੰਪ, ਜਿਸ ਨਾਲ ਉਹ ਪੂਰੀ ਜ਼ਿੰਦਗੀ ਆਪਣਾ ਗੁਜ਼ਾਰਾ ਕਰ ਸਕੇ ਕਿਉਂਕਿ ਉਨ੍ਹਾਂ ਦੇ ਪਰਿਵਾਰ 'ਚ ਉਨ੍ਹਾਂ ਦੇ ਪਿਤਾ ਦੇ ਇਲਾਵਾ ਕੋਈ ਦੂਜਾ ਕਮਾਉਣ ਵਾਲਾ ਨਹੀਂ ਹੈ। ਰੀਆ ਨੇ ਕਿਹਾ ਕਿ ਪਿਤਾ ਰਾਜੇਸ਼ ਕੁਮਾਰ ਦੀ ਕਮੀ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ।
ਉਥੇ ਹੀ ਸੈਨਿਕ ਵੈੱਲਫੇਅਰ ਡਾਇਰੈਕਟਰ ਸਤਵੀਰ ਸਿੰਘ ਅਤੇ ਸੁਪਰਡੈਂਟ ਰਛਪਾਲ ਸਿੰਘ ਨੇ ਦੱਸਿਆ ਕਿ ਨਗਰੇਟਾਂ ਤੋਂ ਵਾਈ ਕਾਨ ਵਾਈ ਫ਼ੌਜ ਦੀ ਟੁੱਕੜੀ ਦੁਆਰਾ ਸ਼ਹੀਦ ਦੀ ਮ੍ਰਿਤਕ ਦੇਹ ਇਕ ਫੁੱਲਾਂ ਨਾਲ ਸਜਾਈ ਗੱਡੀ 'ਚ ਸੜਕ ਆਵਾਜਾਈ ਰਾਂਹੀ ਲਿਆਦੀ ਜਾ ਰਹੀ ਹੈ ਜਦੋਂਕਿ ਸ਼ਹੀਦ ਦੇ ਚਾਚਾ ਰਣਜੀਤ ਸਿੰਘ ਏ. ਐੱਸ. ਆਈ.ਅਤੇ ਨੰਬਰਦਾਰ ਪ੍ਰਸ਼ੋਤਮ ਸਿੰਘ ਸਰਪੰਚ ਅੰਜੂ ਬਾਲਾ ਨੇ ਦੱਸਿਆ ਕਿ ਕੌਮੀ ਰਾਜ ਮਾਰਗ ਤੋਂ ਲਗਭਗ 100 ਮੋਟਰਸਾਈਕਲਾਂ ਦਾ ਕਾਫਿਲ਼ਾ ਅੱਗੇ-ਅੱਗੇ ਚਲੇਗਾ। ਇਸ ਦੌਰਾਨ ਸ਼ਹੀਦ ਸੂਬੇਦਾਰ ਰਾਜੇਸ਼ ਕੁਮਾਰ ਅਮਰ ਰਹੇ ਭਾਰਤ ਮਾਤਾ ਦੀ ਜੈ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਸ਼ਹੀਦ ਦੀ ਸਵ ਯਾਤਰਾ ਅੱਗੇ-ਅੱਗੇ ਚਲੇਗਾ।
ਪਾਪਤ ਜਾਣਕਾਰੀ ਅਨੁਸਾਰ ਸ਼ਹੀਦ ਸੂਬੇਦਾਰ ਰਾਜੇਸ਼ ਕੁਮਾਰ ਦੀ ਮ੍ਰਿਤਕ ਦੇਹ ਜੋ ਇੱਕ ਤਾਬੂਜ 'ਚ ਰੱਖੀ ਗਈ ਹੈ। ਸਤਵਾਰੀ ਏਅਰਪੋਟ 'ਤੇ ਸਵੇਰੇ 11.30 ਦੇ ਕਰੀਬ ਪਹੁੰਚੀ ਅਤੇ ਏਅਰਪੋਟ ਦੇ ਹੀ ਫ਼ੌਜ ਦੇ ਅਧਿਕਾਰੀ ਨੇ ਸ਼ਹੀਦ ਨੁੰ ਸਲਾਮੀ ਦਿੱਤੀ ਅਤੇ ਇਸ ਤੋਂਬਾਅਦ ਕਾਨਵਾਈ ਰਾਂਹੀ ਮ੍ਰਿਤਕ ਸ਼ਹੀਦ ਦੇ ਪਿੰਡ ਕਲੀਚਪੁਰ ਨੂੰ ਰਵਾਨਾ ਹੋ ਗਈ ਹੈ। ਹਲਕਾ ਵਿਧਾਇਕ ਇੰਦੂ ਬਾਲਾਸ਼੍ਰੋਮਣੀ ਅਕਾਲੀ ਦਲ ਬਾਦਲ ਯੁਥ ਦੇ ਕੌਮੀ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਅਤੇ ਹੋਰ ਸ਼ਖ਼ਸੀਅਤਾਂ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਇਹ ਵੀ ਪੜ੍ਹੋ: ਪਾਕਿ ਦੀ ਗੋਲੀਬਾਰੀ ਦਾ ਜਵਾਬ ਦਿੰਦੇ ਸ਼ਹੀਦ ਹੋਇਆ ਮੁਕੇਰੀਆਂ ਦਾ ਸੂਬੇਦਾਰ ਰਾਜੇਸ਼ ਕੁਮਾਰ, ਪਿੰਡ 'ਚ ਛਾਈ ਸੋਗ ਦੀ ਲਹਿਰ
ਹਥਿਆਰਾਂ ਨਾਲ ਆਏ ਗੁੰਡਾ ਅਨਸਰਾਂ ਨੇ ਮੁਹੱਲੇ 'ਚ ਪਾਇਆ ਭੜਥੂ, ਪੁਲਸ ਮੁਲਾਜ਼ਮ ਵੀ ਨਾ ਬਖਸ਼ਿਆ
NEXT STORY