ਗੁਰਦਾਸਪੁਰ (ਜ.ਬ.): ਪਾਕਿਸਤਾਨ ਤੋਂ ਆਏ ਇਕ ਕਬੂਤਰ ਨੇ ਸਰਹੱਦੀ ਪਿੰਡ ਖੋਜਕੀਚੱਕ 'ਚ ਲੋਕਾਂ ਨੂੰ ਚੱਕਰਾਂ 'ਚ ਪਾ ਦਿੱਤਾ।ਜਾਣਕਾਰੀ ਅਨੁਸਾਰ ਅੱਜ ਸਵੇਰੇ ਲਗਭਗ 7 ਵਜੇ ਇਕ ਪਾਕਿਸਤਾਨੀ ਕਬੂਤਰ ਪਿੰਡ ਖੋਜਕੀਚੱਕ 'ਚ ਗੌਰਵ ਕੁਮਾਰ ਨੇ ਫੜ੍ਹਿਆ। ਜਦ ਜਾਂਚ ਕੀਤੀ ਤਾਂ ਉਸ ਦੇ ਖੰਭਾਂ 'ਤੇ ਉਰਦੂ ਭਾਸ਼ਾ 'ਚ ਕੁਝ ਲਿਖਿਆ ਹੋਣ ਕਾਰਣ ਸਾਰਿਆ ਦਾ ਚਿੰਤਾ 'ਚ ਹੋਣਾ ਸ਼ੁਭਾਵਿਕ ਸੀ।
ਇਹ ਵੀ ਪੜ੍ਹੋ: ਫਿਰੋਜ਼ਪੁਰ : ਭਾਜਪਾ ਆਗੂ 'ਤੇ ਕਾਤਲਾਨਾ ਹਮਲਾ, ਵਾਲ-ਵਾਲ ਬਚੀ ਜਾਨ
ਇਸ ਸਬੰਧੀ ਖੋਜਕੀਚੱਕ ਪੁਲਸ ਚੌਂਕੀ ਸਮੇਤ ਫੌਜ ਦੇ ਅਧਿਕਾਰੀਆਂ ਨੂੰ ਵੀ ਸੂਚਨਾ ਦਿੱਤੀ ਗਈ। ਬਾਅਦ 'ਚ ਕਿਸੇ ਉਰਦੂ ਭਾਸ਼ਾ ਜਾਨਣ ਵਾਲੇ ਤੋਂ ਜਦ ਖੰਭਾਂ 'ਤੇ ਲਿਖੀ ਭਾਸ਼ਾਂ ਬਾਰੇ 'ਚ ਪੜ੍ਹਣ ਨੂੰ ਕਿਹਾ ਗਿਆ ਤਾਂ ਉਸ ਨੇ ਦੱਸਿਆ ਕਿ ਖੰਭਾਂ 'ਤੇ ਸਿਆਲਕੋਟੀਆ ਬਚਪਨ ਫਲੇਮਿੰਗ ਗਿੰਨੀ ਪੁੱਤਰ ਲਿਖਿਆ ਹੈ। ਫਿਰ ਜਾਂ ਕੇ ਲੋਕਾਂ ਸਮੇਤ ਪੁਲਸ ਅਤੇ ਫੌਜ ਦੇ ਅਧਿਕਾਰੀਆਂ ਨੇ ਸੁੱਖ ਦਾ ਸਾਹ ਲਿਆ। ਇਸ ਪ੍ਰਵਾਸੀ ਕਬੂਤਰ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਫ਼ੌਜੀ ਨੌਜਵਾਨ ਜਸਵੰਤ ਸਿੰਘ ਚੀਨ ਸਰਹੱਦ 'ਤੇ ਸ਼ਹੀਦ, ਪਿੰਡ ਦੀ ਸੋਗ ਦੀ ਲਹਿਰ
ਤੇਜ਼ ਰਫ਼ਤਾਰ ਵਾਹਨ ਨੇ ਲਈ ਕੁੜੀ ਦੀ ਜਾਨ
NEXT STORY