ਪਠਾਨਕੋਟ, (ਸ਼ਾਰਦਾ)- ਅੱਜ ਸਵੇਰੇ ਉਸ ਸਮੇਂ ਇਕ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਵਾਪਰ ਗਈ ਜਦੋਂ ਜੰਮੂ ਤੋਂ ਸਵਿਫ਼ਟ ਕਾਰ ਵਿਚ ਸਵਾਰ ਹੋ ਕੇ ਮਨਾਲੀ ਤੋਂ ਵਾਪਸ ਆ ਰਹੇ ਸਵਾਰ ਸਥਾਨਕ ਡਲਹੌਜ਼ੀ ਰੋਡ 'ਤੇ ਉਨ੍ਹਾਂ ਦੀ ਕਾਰ ਨੰਬਰ (ਜੇ. ਕੇ.02 ਬੀ. ਵੀ.-4240) ਬੇਕਾਬੂ ਹੋ ਕੇ ਪਲਟਣ ਉਪਰੰਤ ਦਰੱਖਤ ਨਾਲ ਜਾ ਟਕਰਾਈ, ਜਿਸ ਨਾਲ ਕਾਰ ਵਿਚ ਸਵਾਰ ਇਕ ਨਵ-ਵਿਆਹੁਤਾ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਾਹਪੁਰਕੰਢੀ ਥਾਣੇ ਵਿਚ ਤਾਇਨਾਤ ਏ. ਐੱਸ. ਆਈ. ਇੰਦਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ ਦੀ ਪਛਾਣ ਹਰਸ਼ਾ ਸ਼ਰਮਾ ਪਤਨੀ ਵਿਪੁਲ ਸ਼ਰਮਾ ਵਾਸੀ ਸਾਰੇ ਜਾਨੀਪੁਰ (ਜੰਮੂ) ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦਾ ਪਤੀ ਵਿਪੁਲ ਅਤੇ ਕੁਣਾਲ ਸ਼ਰਮਾ ਤੇ ਉਸ ਦੀ ਪਤਨੀ ਪੂਜਾ ਸ਼ਰਮਾ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
ਏ. ਐੱਸ. ਆਈ. ਨੇ ਦੱਸਿਆ ਕਿ ਜ਼ਖ਼ਮੀ ਵਿਪੁਲ ਸ਼ਰਮਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਆਪਣੇ ਦੋਸਤ ਦੀ ਫੈਮਲੀ ਸਮੇਤ 7 ਦਸੰਬਰ ਨੂੰ ਮਨਾਲੀ ਘੁੰਮਣ ਲਈ ਗਏ ਸੀ ਕਿ ਅੱਜ ਵਾਪਸ ਆਉਂਦੇ ਸਮੇਂ ਉਕਤ ਘਟਨਾ ਵਾਪਰ ਗਈ। ਪੁਲਸ ਨੇ ਮ੍ਰਿਤਕਾ ਦੇ ਪਤੀ ਵਿਪੁਲ ਸ਼ਰਮਾ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰ ਦਿੱਤੀ ਹੈ। ਵਰਣਨਯੋਗ ਹੈ ਕਿ ਦੋਵੇਂ ਨਵ-ਵਿਆਹੇ ਜੋੜਿਆਂ ਦਾ ਵਿਆਹ ਕਰੀਬ 1 ਮਹੀਨਾ ਪਹਿਲਾਂ ਹੋਇਆ ਸੀ।
ਟਰਾਂਸਫਾਰਮਰ ਚੋਰ ਗਿਰੋਹ ਕਾਬੂ
NEXT STORY