ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਹਰਜੀਤ ਸਿੰਘ ਐੱਸ. ਐੱਸ. ਪੀ. ਬਰਨਾਲਾ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਥਾਣੇਦਾਰ ਗੁਰਬਚਨ ਸਿੰਘ ਸੀ.ਆਈ. ਏ. ਬਰਨਾਲਾ ਨੇ ਪੁਲਸ ਪਾਰਟੀ ਸਮੇਤ ਟਰਾਂਸਫਾਰਮਰ ਚੋਰੀ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਭਰਪੂਰ ਸਿੰਘ, ਗੋਬਿੰਦਰ ਸਿੰਘ ਪੁੱਤਰ ਨਿੱਕਾ ਸਿੰਘ ਵਾਸੀ ਖਨਾਲ ਹਾਲ ਸਿਬੀਆ ਜ਼ਿਲਾ ਸੰਗਰੂਰ, ਗੁਰਪ੍ਰੀਤ ਸਿੰਘ ਪੁੱਤਰ ਬਸੰਤ ਸਿੰਘ, ਕ੍ਰਿਸ਼ਨ ਸਿੰਘ ਪੁੱਤਰ ਟੇਕ ਸਿੰਘ ਵਾਸੀ ਕਿਲਾ ਭਰੀਆ ਜ਼ਿਲਾ ਸੰਗਰੂਰ, ਮਹਿੰਗਾ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਤੋਗਾਵਾਲ, ਰਾਜਵੀਰ ਸਿੰਘ ਉਰਫ ਕਾਕਾ ਪੁੱਤਰ ਬਲਦੇਵ ਸਿੰਘ ਵਾਸੀ ਢਪਈ ਥਾਣਾ ਭੀਖੀ, ਦਵਿੰਦਰ ਸਿੰਘ ਉਰਫ ਬਿੰਦਰ ਯੋਗੀ ਭੀਖੀ ਤੇ ਰੂਪ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਸ਼ਾਹਪੁਰ ਨੂੰ ਗ੍ਰਿਫਤਾਰ ਕੀਤਾ।
273 ਕਿਲੋ ਤਾਂਬਾ ਚੋਰੀ ਕਰਨ ਦੀਆਂ ਵਾਰਦਾਤਾਂ ਮੰਨੀਆਂ : ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਬਰਨਾਲਾ ਦੇ ਪਿੰਡਾਂ ਹਰੀਗੜ੍ਹ, ਭੈਣੀ ਮਹਿਰਾਜ ਕੱਟੂ, ਰੂੜੇਕੇ ਕਲਾਂ ਆਦਿ ਦੇ ਖੇਤਾਂ 'ਚ ਲੱਗੇ ਟਰਾਂਸਫਾਰਮਰਾਂ 'ਚੋਂ ਤਾਂਬਾ ਚੋਰੀ ਕਰਨ ਦੀਆਂ ਵਾਰਦਾਤਾਂ ਮੰਨੀਆਂ ਹਨ। ਇਸ ਗਿਰੋਹ ਨੇ 273 ਕਿਲੋ ਤਾਂਬਾ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਗੱਲ ਮੰਨੀ ਹੈ।
ਚੋਰੀ ਦੇ ਤਾਂਬੇ ਸਣੇ ਮੋਟਰਸਾਈਕਲ ਤੇ ਹੋਰ ਸਾਮਾਨ ਬਰਾਮਦ : ਗਿਰੋਹ ਤੋਂ ਕੁੱਲ 273 ਕਿਲੋ ਤਾਂਬੇ ਸਣੇ 2 ਮੋਟਰਸਾਈਕਲ ਤੇ ਟਰਾਂਸਫਾਰਮਰਾਂ ਨੂੰ ਖੋਲ੍ਹਣ ਲਈ ਵਰਤਿਆ ਜਾਂਦਾ ਸਾਮਾਨ ਬਰਾਮਦ ਕੀਤਾ ਜਾ ਚੁੱਕਾ ਹੈ। ਮੁਲਜ਼ਮਾਂ ਨੇ ਜ਼ਿਲੇ ਤੋਂ ਇਲਾਵਾ ਸੰਗਰੂਰ, ਮਾਨਸਾ ਦੇ ਕਈ ਪਿੰਡਾਂ 'ਚ ਵੀ ਟਰਾਂਸਫਾਰਮਰਾਂ 'ਚੋਂ ਤਾਂਬਾ ਕੱਢ ਕੇ ਚੋਰੀ ਕਰਨ ਦੀਆਂ ਵਾਰਦਾਤਾਂ ਕਰਨੀਆਂ ਮੰਨਿਆ ਹੈ।
ਚੋਰੀ ਦਾ ਤਾਂਬਾ ਖਰੀਦਣ ਵਾਲਾ ਵੀ ਦਬੋਚਿਆ : ਇਨ੍ਹਾਂ ਤੋਂ ਚੋਰੀ ਦਾ ਤਾਂਬਾ ਖਰੀਦਣ ਵਾਲੇ ਲਾਲੀ ਨਾਥ ਉਰਫ ਯੋਗੀ ਵਾਸੀ ਬਰਨਾਲਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਅਕਾਲੀ ਦਲ ਸਵਾ ਲੱਖ ਵਰਕਰਾਂ ਦੀ 'ਫੌਜ' ਖੜ੍ਹੀ ਕਰੇਗਾ, ਹਿੰਮਤ ਹੈ ਤਾਂ ਗ੍ਰਿਫਤਾਰ ਕਰਕੇ ਦਿਖਾਉਣ
NEXT STORY