ਅੰਮ੍ਰਿਤਸਰ (ਨੀਰਜ) - ਜ਼ਿਲਾ ਪ੍ਰਸ਼ਾਸਨ ਵੱਲੋਂ ਸਥਾਨਕ ਰੈੱਡ ਕਰਾਸ ਦਫਤਰ 'ਚ ਸਥਾਪਤ ਕੀਤੇ ਗਏ ਪੰਘੂੜੇ ਨੇ ਅੱਜ ਇਕ ਹੋਰ ਛੋਟੀ ਬੱਚੀ ਦੀ ਜਾਨ ਨੂੰ ਬਚਾਈ ਹੈ। ਇਸ ਬੱਚੀ ਦੇ ਆਉਣ ਨਾਲ ਪੰਘੂੜੇ 'ਚ ਆਉਣ ਵਾਲੇ ਬੱਚਿਆਂ ਦੀ ਗਿਣਤੀ 155 ਤੱਕ ਪਹੁੰਚ ਗਈ ਹੈ, ਜਿਸ ਵਿਚ 22 ਮੁੰਡੇ ਵੀ ਸ਼ਾਮਲ ਹਨ।
ਜਾਣਕਾਰੀ ਅਨੁਸਾਰ ਕੋਈ ਵਿਅਕਤੀ ਕੁਝ ਦਿਨਾਂ ਦੀ ਬੱਚੀ ਨੂੰ ਪੰਘੂੜੇ ਵਿਚ ਛੱਡ ਗਿਆ ਸੀ, ਜਿਥੇ ਰੈੱਡ ਕਰਾਸ ਦਫਤਰ ਦੇ ਕਰਮਚਾਰੀਆਂ ਵੱਲੋਂ ਬੱਚੀ ਦਾ ਮੈਡੀਕਲ ਕਰਵਾਇਆ ਗਿਆ। ਰੈੱਡ ਕਰਾਸ ਦੀ ਸਕੱਤਰ ਮੈਡਮ ਵਿਨੇ ਸ਼ਰਮਾ ਦੀ ਬੇਨਤੀ ਤੋਂ ਬਾਅਦ ਰੈੱਡ ਕਰਾਸ ਸੋਸਾਇਟੀ ਦੀ ਪੈਟਰਨ ਜੀ. ਐੱਸ. ਬਾਵਾ, ਸੰਤੋਸ਼ ਖੰਨਾ, ਮੈਡਮ ਨਾਗਪਾਲ ਤੇ ਹੋਰ ਮੈਂਬਰਾਂ ਵੱਲੋਂ ਬੱਚੀ ਨੂੰ ਰਿਸੀਵ ਕੀਤਾ ਗਿਆ।
'ਆਟਾ-ਦਾਲ ਸਕੀਮ' ਦਾ ਲਾਭ ਲੈਣ ਵਾਲੇ ਕਰੋੜਾਂ ਲੋਕਾਂ ਲਈ ਖੁਸ਼ਖਬਰੀ ਪਰ...
NEXT STORY