ਬਠਿੰਡਾ(ਅਮਿਤ)— ਪੰਚਾਇਤੀ ਚੋਣਾਂ ਨੂੰ ਲੈ ਕੇ ਕੇਂਦਰੀ ਮੰਤਰੀ ਹਰਮਿਸਰਤ ਕੌਰ ਬਾਦਲ ਨੇ ਕਾਂਗਰਸ ਨੂੰ ਲੰਮੇ ਹੱਥੀ ਲਿਆ ਹੈ। ਬਠਿੰਡਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਸਿਮਰਤ ਬਾਦਲ ਨੇ ਕਿਹਾ ਕਿ ਕਾਂਗਰਸ ਬਿਨਾਂ ਧੱਕਾ ਕੀਤੇ ਕੋਈ ਵੀ ਚੋਣ ਨਹੀਂ ਜਿੱਤ ਸਕਦੀ। ਕਿਉਂਕਿ ਕਾਂਗਰਸ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਵੀ ਕਈ ਵਾਅਦੇ ਕੀਤੇ ਸਨ ਜੋ ਕਿ ਅਜੇ ਤੱਕ ਪੂਰੇ ਨਹੀਂ ਕੀਤੇ ਗਏ ਹਨ। ਹੁਣ ਤਾਂ ਲੋਕਾਂ ਨੂੰ ਵੀ ਸਮਝ ਆ ਚੁੱਕੀ ਹੈ ਇਹ ਸਰਕਾਰ ਵਲੋਂ ਕੀਤੇ ਗਏ ਸਾਰੇ ਵਾਅਦੇ ਲਾਰੇ ਹੀ ਹਨ।
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੌਰਾਨ ਪੰਜਾਬ ਵਿਚ ਨਸ਼ੇ ਇੰਨੇ ਜ਼ਿਆਦਾ ਵਧ ਗਏ ਹਨ ਕਿ ਹੁਣ ਤੱਕ ਕਈ ਘਰਾਂ ਦੇ ਚਿਰਾਗ ਵੀ ਬੁੱਝ ਚੁੱਕੇ ਹਨ। ਇੱਥੋਂ ਤੱਕ ਪੰਜਾਬ ਵਿਚ ਅੱਤਵਾਦ ਵੀ ਪੈਦਾ ਹੋ ਗਿਆ ਹੈ। ਸਰਕਾਰ ਹਰ ਤਰਫੋਂ ਪੂਰੀ ਤਰ੍ਹਾਂ ਨਾਲ ਫੈਲ ਹੋ ਚੁੱਕੀ ਹੈ। ਬੀਬੀ ਬਾਦਲ ਦਾ ਕਹਿਣਾ ਹੈ ਕਿ ਇੰਨੀ ਧੱਕੇਸ਼ਾਹੀ ਤੋਂ ਬਾਅਦ ਵੀ ਸਾਨੂੰ ਉਮੀਦ ਹੈ ਕਿ ਸਾਡੀਆਂ ਇਸ ਵਾਰ ਵੀ ਪੰਚਾਇਤਾਂ ਬਣਨਗੀਆਂ। ਰਾਜਾ ਵੜਿੰਗ ਵਲੋਂ ਪੰਚਾਇਤੀ ਚੋਣਾਂ 'ਤੇ ਦਿੱਤੇ ਬਿਆਨ 'ਤੇ ਹਰਸਿਮਰਤ ਬਾਦਲ ਨੇ ਕਿਹਾ ਕਿ ਕਾਂਗਰਸ ਵਲੋਂ ਪੰਚਾਇਤੀ ਚੋਣਾਂ ਵਿਚ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਇੱਥੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਕਿਉਂਕਿ ਇਨ੍ਹਾਂ ਦੇ ਖੁਦ ਦੇ ਮੰਤਰੀ ਹੀ ਕਾਗਜ਼ਾਂ ਨੂੰ ਇੱਧਰ-ਉਧਰ ਕਰਨ ਦੀਆਂ ਗੱਲਾਂ ਕਰ ਰਹੇ ਹਨ।
ਗੁਰਦਾਸਪੁਰ : 850 ਪੋਲਿੰਗ ਸਟੇਸ਼ਨਾਂ 'ਤੇ ਪੈਣਗੀਆਂ ਵੋਟਾਂ
NEXT STORY