ਕਪੂਰਥਲਾ— ਕਪੂਰਥਲਾ ਜ਼ਿਲੇ ਦੀਆਂ ਕੁੱਲ 546 ਪੰਚਾਇਤਾਂ 'ਚੋਂ 186 ਪੰਚਾਇਤਾਂ ਦੀ ਸਰਬਸੰਮਤੀ ਹੋਣ ਕਾਰਨ 360 ਪੰਚਾਇਤਾਂ ਲਈ ਅੱਜ ਵੋਟਾਂ ਪਈਆਂ। ਇਸ ਸਬੰਧੀ 467 ਬੂਥ ਬਣਾਏ ਗਏ ਸਨ। ਕਪੂਰਥਲਾ 'ਚ ਹੁਣ ਤੱਕ ਕਰੀਬ 62 ਫੀਸਦੀ ਦੀ ਵੋਟਿੰਗ ਹੋਈ। ਚੋਣ ਪ੍ਰਕਿਰਿਆ ਨੂੰ ਸ਼ਾਂਤੀਪੂਰਵਕ, ਸੁਤੰਤਰ, ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਸਾਰੇ ਬੂਥਾਂ 'ਤੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰਨ ਤੋਂ ਇਲਾਵਾ ਸੰਵੇਦਨਸ਼ੀਲ ਅਤੇ ਅਤਿ-ਸੰਵੇਦਨਸ਼ੀਲ ਬੂਥਾਂ 'ਤੇ ਸੁਰੱਖਿਆ ਦੇ ਵਾਧੂ ਪ੍ਰਬੰਧ ਕੀਤੇ ਗਏ ਸਨ। ਕਪੂਰਥਲਾ ਦੇ ਦਬੁਰਜੀ, ਕਾਦੂਪੁਰ, ਨੂਰਪੁਰ ਦੋਨਾ, ਡੈਣਵਿੰਡ, ਮੈਣਵਾਂ ਅਤੇ ਹੋਰਨਾਂ ਪਿੰਡਾਂ 'ਚ ਵੋਟਾਂ ਦਾ ਕੰਮ ਸ਼ਾਂਤੀਪੂਰਵਕ ਨੇਪਰੇ ਚੜ੍ਹਿਆ।
2018 ਦੀ ਸਿਆਸਤ 'ਚ ਛਾਏ ਇਹ ਮੁੱਦੇ, 2019 'ਚ ਵੀ ਬਟੋਰਨਗੇ ਸੁਰਖੀਆਂ
NEXT STORY