ਸੰਗਰੂਰ, ਭਵਾਨੀਗੜ੍ਹ(ਕਾਂਸਲ, ਬੇਦੀ,ਅਨੀਸ਼ ) — ਜ਼ਿਲਾ ਬਰਨਾਲਾ 'ਚ ਪੰਚਾਇਤੀ ਚੋਣਾਂ 'ਚ ਕੁੱਲ ਲਗਭਗ 82 ਫੀਸਦੀ ਵੋਟਿੰਗ ਹੋਈ ਅਤੇ ਸੰਗਰੂਰ 'ਚ 85 ਫੀਸਦੀ ਵੋਟਾਂ ਪੈਣ ਦੀ ਜਾਣਕਾਰੀ ਮਿਲੀ ਹੈ। ਬਰਨਾਲਾ ਜ਼ਿਲੇ 'ਚ ਕੁੱਲ 175 ਗ੍ਰਾਮ ਪੰਚਾਇਤਾਂ ਹਨ, ਜਿਨ੍ਹਾਂ 'ਚ 27 ਗ੍ਰਾਮ ਪੰਚਾਇਤਾਂ ਦੀ ਸਰਬਸੰਮਤੀ ਹੋ ਗਈ ਸੀ ਅਤੇ 148 ਪਿੰਡਾਂ 'ਚ ਸਰਪੰਚੀ ਲਈ ਚੋਣ ਲੜੀ ਗਈ, ਜਿਨ੍ਹਾਂ 'ਚ ਕੁੱਲ 347 ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ। ਜਦੋਂਕਿ ਪੰਚੀ ਦੀ ਚੋਣ ਲਈ ਕੁੱਲ 1299 ਉਮੀਦਵਾਰਾਂ ਦੀ ਚੋਣ ਕੀਤੀ ਜਾਣੀ ਸੀ। ਜਿਨ੍ਹਾਂ 'ਚ 904 ਪੰਚ ਸਰਬਸੰਮਤੀ ਨਾਲ ਚੁਣੇ ਗਏ, ਜਦੋਂਕਿ 13 ਸੀਟਾਂ ਲਈ ਨਾਮੀਨੇਸ਼ਨ ਨਹੀਂ ਆਇਆ। ਕੁੱਲ 438 ਸੀਟਾਂ ਲਈ 904 ਉਮੀਦਵਾਰ ਆਪਣਾ ਭਾਗ ਅਜ਼ਮਾ ਰਹੇ ਸਨ। ਖ਼ਬਰ ਲਿਖੇ ਜਾਣ ਤਕ ਕੁੱਲ 64 ਉਮੀਦਵਾਰ ਸਰਪੰਚੀ ਲਈ ਜੇਤੂ ਕਰਾਰ ਦਿੱਤੇ ਜਾ ਚੁੱਕੇ ਸਨ। ਜਦੋਂਕਿ ਬਾਕੀ ਜਗ੍ਹਾ ਤੋਂ ਕਾਊਂਟਿੰਗ ਜਾਰੀ ਸੀ। ਬਰਨਾਲਾ ਬਲਾਕ ਦੇ ਬੀਕਾਸੂਚ ਪੱਤੀ ਤੋਂ ਰਜਿੰਦਰ ਸਿੰਘ 233 ਵੋਟਾਂ ਲੈ ਕੇ ਸਰਪੰਚ ਚੁਣੇ ਗਏ। ਇਸੇ ਤਰ੍ਹਾਂ ਤੋਂ ਕੋਠੇ ਰਾਮਸਰ ਤੋਂ ਸਤਨਾਮ ਸਿੰਘ 223 ਵੋਟਾਂ ਲੈ ਕੇ, ਨੰਗਲ ਤੋਂ ਗੁਰਦੀਪ ਸਿੰਘ 1037 ਵੋਟਾਂ ਲੈ ਕੇ, ਦਾਨਗੜ੍ਹ ਤੋਂ ਮਹਿੰਦਰ ਕੌਰ 840 ਵੋਟਾਂ ਲੈ ਕੇ, ਧਨੌਲਾ ਦਿਹਾਤੀ ਤੋਂ ਹਰਪ੍ਰੀਤ ਕੌਰ 380 ਵੋਟਾਂ ਲੈ ਕੇ, ਫਤਿਹਗੜ੍ਹ ਪਿੰਡੀ ਧੌਲਾ ਤੋਂ ਸਤਵੀਰ ਕੌਰ 246 ਵੋਟਾਂ ਲੈ ਕੇ, ਭੂਰੇ ਦੇ ਗੁਰਜੀਤ ਸਿੰਘ 657 ਵੋਟਾਂ ਲੈ ਕੇ, ਖੁੱਡੀ ਖੁਰਦ ਤੋਂ ਜਸਕਿਰਨ ਕੌਰ 603 ਵੋਟਾਂ ਲੈ ਕੇ, ਖੁੱਡੀ ਪੱਤੀ ਧੌਲਾ ਤੋਂ ਦਰਸ਼ਨ ਸਿੰਘ 792 ਵੋਟਾਂ ਲੈ ਕੇ, ਮਨੀਸਰ ਨਗਰ ਤੋਂ ਪਰਮਜੀਤ ਜਾਗਲ 98 ਵੋਟਾਂ ਲੈ ਕੇ, ਹੰਡਿਆਇਆ ਦਿਹਾਤੀ ਤੋਂ ਹਰਮੇਲ ਸਿੰਘ, ਮਨਾਲ ਤੋਂ ਕਰਤਾਰ ਸਿੰਘ ਜੇਤੂ ਕਰਾਰ ਦਿੱਤੇ ਗਏ।
ਮਹਿਲ ਕਲਾਂ ਬਲਾਕ ਦੇ ਸਹਿਜੜਾ ਤੋਂ ਸੁਖਦੇਵ ਸਿੰਘ 728 ਵੋਟਾਂ ਲੈ ਕੇ, ਕਿਰਪਾਲ ਸਿੰਘ ਵਾਲਾ ਤੋਂ ਸੁਖਵਿੰਦਰ ਕੌਰ 626 ਵੋਟਾਂ, ਬੀਹਲਾ ਖੁਰਦ ਤੋਂ ਗੁਰਪ੍ਰੀਤ 226 ਵੋਟਾਂ, ਨਰਾਇਣਗੜ੍ਹ ਸੋਹੀਆਂ ਤੋਂ ਤੇਜਿੰਦਰ ਸਿੰਘ 372 ਵੋਟਾਂ, ਸੈਦੋਵਾਲ ਤੋਂ ਪਰਮਿੰਦਰ ਸਿੰਘ 542 ਵੋਟਾਂ ਲੈ ਕੇ ਜੇਤੂ ਸਰਪੰਚ ਚੁਣੇ ਗਏ। ਬਲਾਕ ਸ਼ਹਿਣਾ ਦੇ ਪਿੰਡ ਜੰਡਸਰ ਤੋਂ ਗੁਰਮੀਤ ਕੌਰ 132 ਵੋਟਾਂ, ਨਾਨਕਪੁਰਾ ਤੋਂ ਗੁਰਮੇਲ ਕੌਰ, ਪੱਖੋਂ ਕੈਂਚੀਆਂ ਤੋਂ ਸ਼ਿੰਦਰਪਾਲ ਕੌਰ, ਈਸ਼ਰ ਸਿੰਘ ਵਾਲਾ ਤੋਂ ਰਵਨੀਤ ਕੌਰ, ਕੋਠੇ ਖਿਉਣ ਸਿੰਘ ਵਾਲਾ ਤੋਂ ਸ਼ਿੰਦਰਪਾਲ ਕੌਰ, ਧਰਮਪੁਰਾ ਤੋਂ ਪਰਮਿੰਦਰ ਸਿੰਘ 166 ਵੋਟਾਂ ਲੈ ਕੇ, ਸੰਤਪੁਰਾ ਤੋਂ ਸੁਖਵਿੰਦਰ ਸਿੰਘ, ਪੱਤੀ ਮੇਹਰ ਸਿੰਘ ਤੋਂ ਕਮਲਜੀਤ ਕੌਰ 157 ਵੋਟਾਂ, ਤਲਵੰਡੀ ਤੋਂ ਅਮਨਦੀਪ ਸਿੰਘ 973 ਵੋਟਾਂ, ਨੈਣੇਵਾਲ ਤੋਂ ਹਰਪ੍ਰੀਤ ਸਿੰਘ 302 ਵੋਟਾਂ ਲੈ ਕੇ, ਪੱਤੀ ਮੋਹਰ ਸਿੰਘ ਤੋਂ ਕਿਰਨਜੀਤ ਕੌਰ, ਮੱਝੂਕੇ ਤੋਂ ਪਰਮਜੀਤ ਕੌਰ 775 ਵੋਟਾਂ ਲੈ ਕੇ ਜੇਤੂ ਕਰਾਰ ਦਿੱਤੇ ਗਏ।
ਪੱਤੀ ਸੇਖਵਾਂ ਤੋਂ ਸਤਨਾਮ ਸਿੰਘ, ਕੋਠੇ ਰਾਜਿੰਦਰਪੁਰਾ ਤੋਂ ਚਰਨਜੀਤ ਕੌਰ, ਅਜੀਤ ਨਗਰ ਤੋਂ ਗੁਰਪ੍ਰੀਤ ਸਿੰਘ, ਕੁੱਬੇ ਤੋਂ ਰੁਪਿੰਦਰ ਕੌਰ, ਜਵੰਧਾ ਪਿੰਡੀ ਗੁਰਮੇਲ ਕੌਰ, ਬਡਬਰ ਬਾਜ਼ੀਗਰ ਬਸਤੀ ਜਗਤਾਰ ਸਿੰਘ, ਕੋਠੇ ਅਕਾਲਗੜ੍ਹ ਗੁਰਜੀਤ ਕੌਰ, ਅਸਪਾਲ ਖੁਰਦ ਗੁਰਮੀਤ ਕੌਰ, ਫਹਿਤਗੜ੍ਹ ਛੰਨਾਂ ਸੁਖਪਾਲ ਸਿੰਘ, ਕੋਟਦੁੰਨਾ ਸਰਬਜੀਤ, ਰਾਜੀਆ ਮਨਦੀਪ ਕੌਰ, ਕੋਠੇ ਵਾਹਗੁਰਪੁਰਾ ਸੁਖਵਿੰਦਰ ਕੌਰ, ਭੈਣੀ ਫੱਤਾ ਰਾਣੀ ਕੌਰ, ਹਰੀਗੜ੍ਹ ਹਰਵਿੰਦਰ ਸਿੰਘ, ਬਦਰਾ ਗੁਰਪ੍ਰੀਤ, ਹਰੀਦਾਸਪੁਰਾ ਹਰਪ੍ਰੀਤ ਸਿੰਘ, ਲੋਹਗੜ੍ਹ ਦਿਲਬਾਗ ਸਿੰਘ, ਗਹਿਲ ਜਸਪਾਲ ਕੌਰ, ਗੰਗੋਹਰ ਸੁਖਵਿੰਦਰ ਸਿੰਘ, ਗਾਗੇਵਾਲ ਸੁਖਜਿੰਦਰਪਾਲ ਕੌਰ, ਮਾਂਗੇਵਾਲ ਦੀਸ਼ਾ, ਪੱਤੀ ਬਾਜਵਾ ਪਰਮਜੀਤ ਕੌਰ, ਨਾਈਵਾਲਾ ਜਤਿੰਦਰ ਸਿੰਘ, ਰਾਜਗੜ੍ਹ ਤੇਜਾ ਸਿੰਘ, ਉਪਲੀ ਜਰਨੈਲ ਕੌਰ, ਢਿੱਲਵਾਂ ਦੱਖਣ ਕਰਮਜੀਤ ਸਿੰਘ, ਜੰਗੀਆਣਾ ਜਗਤਾਰ ਸਿੰਘ, ਰਾਮਗੜ੍ਹ ਰਾਜਵਿੰਦਰ ਸਿੰਘ, ਕੋਠੇ ਮਾਨ ਸਿੰਘ ਕਰਮਜੀਤ, ਕੋਠੇ ਬਾਬਾ ਮਲਕੀਤ ਸਿੰਘ, ਹਰਦਮ ਸਿੰਘ, ਦੀਪਗੜ੍ਹ ਤਕਵਿੰਦਰ ਸਿੰਘ, ਤਾਜੋਕੇ ਗੁਰਮੀਤ ਸਿੰਘ, ਮੱਝੂਕੇ ਅਮਰਜੀਤ ਕੌਰ, ਪੱਤੀ ਮੇਹਰ ਸਿੰਘ ਕਿਰਨਜੀਤ ਕੌਰ, ਭੈਣੀਜੱਸਾ ਗੁਰਮੁਖ ਸਿੰਘ ਜੇਤੂ ਕਰਾਰ ਦਿੱਤੇ ਗਏ।
ਪੰਚਾਇਤੀ ਚੋਣਾਂ : ਜਾਣੋ ਪਟਿਆਲਾ ਜ਼ਿਲੇ 'ਚ ਵੋਟਿੰਗ ਦਾ ਹਾਲ
NEXT STORY