ਮਾਛੀਵਾੜਾ ਸਾਹਿਬ (ਟੱਕਰ) : ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਕਟਾਣੀ ਕਲਾਂ ਦੀ ਪੰਚਾਇਤ ਵਲੋਂ ਪ੍ਰਵਾਸੀ ਮਜ਼ਦੂਰਾਂ ਅਤੇ ਹੋਰ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਜੋ ਗ੍ਰਾਮ ਸਭਾ ਬੁਲਾ ਕੇ 7 ਮਤੇ ਪਾਸ ਕੀਤੇ ਸਨ ਉਸ ਸਬੰਧੀ ਪਿੰਡ ਦੇ ਹੀ ਵਾਸੀ ਵਲੋਂ ਇਨ੍ਹਾਂ ਮਤਿਆਂ ਖਿਲਾਫ਼ ਪੰਜਾਬ-ਹਰਿਆਣਾ ਹਾਈਕੋਰਟ ਵਿਚ ਜਨਹਿੱਤ ਪਟੀਸ਼ਨ ਦਾਇਰ ਕਰ ਦਿੱਤੀ ਹੈ ਜਿਸ ਸਬੰਧੀ ਪੰਜਾਬ ਸਰਕਾਰ ਵਲੋਂ ਐਡਵੋਕੇਟ ਜਨਰਲ ਨੇ ਪੇਸ਼ ਹੋ ਕੇ ਪੱਖ ਰੱਖਣ ਲਈ ਸਮਾਂ ਮੰਗਿਆ ਹੈ। ਪਟੀਸ਼ਨ ਦਾਇਰ ਕਰਨ ਵਾਲੀ ਪਿੰਡ ਕਟਾਣੀ ਕਲਾਂ ਦੀ ਵਾਸੀ ਸੰਧਿਆ ਗੁਪਤਾ ਦੇ ਪਤੀ ਕੁਲਵਿੰਦਰ ਮੱਟੂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪਿੰਡ ਦਾ ਵਸਨੀਕ ਹੈ ਜੋ ਪੰਚਾਇਤ ਵਲੋਂ 7 ਮਤੇ ਪਾਸ ਕੀਤੇ ਗਏ ਉਸ ’ਚੋਂ ਕੁਝ ਮਤੇ ਅਜਿਹੇ ਹਨ ਜਿਨ੍ਹਾਂ ਨੂੰ ਪਾਉਣ ਦਾ ਪੰਚਾਇਤ ਕੋਲ ਕੋਈ ਅਧਿਕਾਰ ਨਹੀਂ। ਉਨ੍ਹਾਂ ਕਿਹਾ ਕਿ ਪੰਚਾਇਤ ਵਲੋਂ ਮਤਾ ਪਾਸ ਕੀਤਾ ਗਿਆ ਕਿ 15 ਅਕਤੂਬਰ ਤੱਕ ਪਿੰਡ ਵਿਚ ਪ੍ਰਵਾਸੀ ਹੈ ਜਾਂ ਪੰਜਾਬੀ, ਜੋ ਕਿਰਾਏ ’ਤੇ ਰਹਿੰਦਾ ਹੈ ਉਸ ਕੋਲੋਂ ਮਕਾਨ ਖਾਲੀ ਕਰਵਾ ਲਏ ਜਾਣ, ਇਸ ਤੋਂ ਇਲਾਵਾ ਕੋਈ ਵੀ ਦੁਕਾਨ ਕਿਸੇ ਪ੍ਰਵਾਸੀ ਨੂੰ ਕਿਰਾਏ ’ਤੇ ਨਹੀਂ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਬਿਜਲੀ ਉਪਭੋਗਤਾਵਾਂ ਲਈ ਮਾਨ ਸਰਕਾਰ ਦਾ ਵੱਡਾ ਐਲਾਨ, 16 ਅਕਤੂਬਰ ਤਾਰੀਖ ਤੋਂ...

ਉਨ੍ਹਾਂ ਦੱਸਿਆ ਕਿ ਕਟਾਣੀ ਕਲਾਂ ਵਿਚ ਕਰੀਬ 300 ਤੋਂ ਵੱਧ ਕੁਆਰਟਰ ਹਨ ਜਿੱਥੇ ਕਿ ਜ਼ਿਆਦਾਤਰ ਪ੍ਰਵਾਸੀ ਮਜ਼ਦੂਰ ਹੀ ਰਹਿੰਦੇ ਹਨ ਅਤੇ ਜੇਕਰ ਉਹ ਖਾਲੀ ਕਰਵਾ ਲਏ ਜਾਣਗੇ ਤਾਂ ਪਿੰਡ ਦਾ ਕਾਫ਼ੀ ਆਰਥਿਕ ਨੁਕਸਾਨ ਹੋਵੇਗਾ ਅਤੇ ਕਾਰੋਬਾਰ ਘਟੇਗਾ। ਕੁਲਵਿੰਦਰ ਮੱਟੂ ਨੇ ਦੱਸਿਆ ਕਿ ਇਸ ਸਮੇਂ ਕਟਾਣੀ ਕਲਾਂ ਦੀ 2750 ਵੋਟ ਹੈ ਜਿਸ ’ਚੋਂ 850 ਤੋਂ ਵੱਧ ਵੋਟ ਬਾਹਰਲੇ ਸੂਬਿਆਂ ਤੋਂ ਆਏ ਪ੍ਰਵਾਸੀਆਂ ਦੀ ਹੈ ਜੋ ਕਿ ਹੁਣ ਪੱਕੇ ਵਸਨੀਕ ਹਨ ਪਰ ਪੰਚਾਇਤ ਵਲੋਂ ਮਤੇ ਪਾਸ ਹੋਣ ਤੋਂ ਬਾਅਦ ਕਿ ਉਨ੍ਹਾਂ ਨੂੰ ਇੱਥੇ ਕਿਰਾਏ ’ਤੇ ਦੁਕਾਨ ਨਹੀਂ ਦਿੱਤੀ ਜਾਵੇਗੀ ਅਤੇ ਜਿਨ੍ਹਾਂ ਦੀ ਵੋਟ ਨਹੀਂ ਉਹ ਪਿੰਡ ਛੱਡ ਜਾਣ, ਇਹ ਗਲਤ ਫਰਮਾਨ ਹੈ ਜਿਸ ਸਬੰਧੀ ਉਨ੍ਹਾਂ ਨੂੰ ‘ਜੀਵਨ ਅਤੇ ਆਜ਼ਾਦੀ ਦੀ ਰੱਖਿਆ’ ਲਈ ਜਨਹਿੱਤ ਪਟੀਸ਼ਨ ਦਾਇਰ ਕੀਤੀ ਹੈ ਅਤੇ ਮਾਣਯੋਗ ਅਦਾਲਤ ਵਲੋਂ ਇਸ ਸਬੰਧੀ 17 ਅਕਤੂਬਰ ਨੂੰ ਸੁਣਵਾਈ ਕੀਤੀ ਜਾਣੀ ਹੈ।
ਇਹ ਵੀ ਪੜ੍ਹੋ : ਔਰਤਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ, ਆਖਿਰ ਨੋਟੀਫਿਕੇਸ਼ਨ ਹੋਇਆ ਜਾਰੀ
100 ਤੋਂ ਵੱਧ ਪ੍ਰਵਾਸੀ ਮਜ਼ਦੂਰ ਪਿੰਡ ਛੱਡ ਗਏ
ਗ੍ਰਾਮ ਪੰਚਾਇਤ ਕਟਾਣੀ ਕਲਾਂ ਵਲੋਂ ਮਤਾ ਪਾਸ ਕਰਨ ਤੋਂ ਬਾਅਦ 100 ਤੋਂ ਵੱਧ ਪ੍ਰਵਾਸੀ ਮਜ਼ਦੂਰ ਪਿੰਡ ਛੱਡ ਗਏ ਹਨ ਜਦਕਿ ਬਾਕੀਆਂ ਵਿਚ ਸਹਿਮ ਦਾ ਮਾਹੌਲ ਹੈ ਕਿ ਜੇਕਰ ਇਹ ਫਰਮਾਨ ਲਾਗੂ ਹੋ ਗਿਆ ਤਾਂ ਉਨ੍ਹਾਂ ਨੂੰ ਭਵਿੱਖ ਧੁੰਦਲਾ ਦਿਖਾਈ ਦੇ ਰਿਹਾ ਹੈ। ਪਟੀਸ਼ਨ ਕਰਤਾ ਸੰਧਿਆ ਗੁਪਤਾ ਦੇ ਪਤੀ ਕੁਲਵਿੰਦਰ ਮੱਟੂ ਨੇ ਦੱਸਿਆ ਕਿ ਦੇਸ਼ ਵਿਚ ਅਜਿਹਾ ਕੋਈ ਕਾਨੂੰਨ ਨਹੀਂ ਜਿਸ ਵਿਚ ਤੁਸੀਂ ਕਿਸੇ ਵਿਅਕਤੀ ਨੂੰ ਪਿੰਡ, ਸ਼ਹਿਰ ਜਾਂ ਸੂਬੇ ’ਚੋਂ ਬਾਹਰ ਕੱਢਣ ਦਾ ਫਰਮਾਨ ਸੁਣਾ ਸਕਦੇ ਹੋ। ਉਨ੍ਹਾਂ ਕਿਹਾ ਕਿ ਇਨ੍ਹਾਂ ਪੰਚਾਇਤ ਮਤਿਆਂ ਖਿਲਾਫ਼ ਆਪਣੇ ਪਿੰਡ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਨੂੰ ਇਨਸਾਫ਼ ਦਿਵਾਉਣ ਲਈ ਉਨ੍ਹਾਂ ਜਨਹਿੱਤ ਪਟੀਸ਼ਨ ਦਾਇਰ ਕੀਤੀ ਹੈ।
ਇਹ ਵੀ ਪੜ੍ਹੋ : ਪੰਜਾਬ ਦੀਆਂ ਇਨ੍ਹਾਂ ਔਰਤਾਂ ਲਈ ਮਾਨ ਸਰਕਾਰ ਦਾ ਐਲਾਨ, ਸਿੱਧੀ ਖਾਤਿਆਂ 'ਚ ਆਵੇਗੀ ਰਾਸ਼ੀ
ਮੇਰੀ ਧੀ ਦੇ ਮਾਸੂਮ ਬੋਲ ਮੇਰੇ ਨਾਲ ਖੇਡਣ ਵਾਲੇ ਪਿੰਡ ਛੱਡ ਜਾਣਗੇ
ਕੁਲਵਿੰਦਰ ਮੱਟੂ ਨੇ ਦੱਸਿਆ ਕਿ ਜਦੋਂ ਕਟਾਣੀ ਕਲਾਂ ਦੀ ਪੰਚਾਇਤ ਨੇ ਕਿਰਾਏ ’ਤੇ ਰਹਿੰਦੇ ਪ੍ਰਵਾਸੀ ਜਾਂ ਪੰਜਾਬੀ ਵਿਅਕਤੀਆਂ ਨੂੰ ਪਿੰਡ ਛੱਡਣ ਦਾ ਮਤਾ ਪਾਸ ਕੀਤਾ ਤਾਂ ਉਸ ਤੋਂ ਬਾਅਦ ਇਸ ਸਬੰਧੀ ਪਿੰਡ ਵਿਚ ਕਾਫ਼ੀ ਰੌਲਾ ਪੈ ਗਿਆ। ਮੇਰੀ ਛੋਟੀ ਮਾਸੂਮ ਧੀ ਨੇ ਮੈਨੂੰ ਆ ਕੇ ਕਿਹਾ ਕਿ ਉਸ ਨਾਲ ਖੇਡਣ ਵਾਲੇ ਗੁਆਂਢੀਆਂ ਦੇ ਬੱਚੇ 15 ਅਕਤੂਬਰ ਨੂੰ ਪਿੰਡ ਛੱਡ ਚਲੇ ਜਾਣਗੇ ਅਤੇ ਉਹ ਹੁਣ ਕਿਸ ਨਾਲ ਖੇਡੇਗੀ ਅਤੇ ਇਨ੍ਹਾਂ ਬੋਲਾਂ ਨੇ ਉਸ ਨੂੰ ਬੇਹੱਦ ਭਾਵੁਕ ਕਰ ਦਿੱਤਾ। ਕੁਲਵਿੰਦਰ ਮੱਟੂ ਨੇ ਦਾਅਵਾ ਕੀਤਾ ਕਿ ਉਹ ਪੰਜਾਬੀ ਹੈ ਅਤੇ ਪਿੰਡ ਦਾ ਪੱਕਾ ਵਸਨੀਕ ਹੈ ਪਰ ਪਿੰਡ ’ਚ ਰਹਿੰਦੇ ਪ੍ਰਵਾਸੀ ਤੇ ਪੰਜਾਬੀਆਂ ਨਾਲ ਹੋ ਰਹੀ ਧੱਕੇਸ਼ਾਹੀ ਰੋਕਣ ਲਈ ਉਸਨੇ ਇਹ ਪਟੀਸ਼ਨ ਦਾਇਰ ਕੀਤੀ ਹੈ ਅਤੇ ਉਸ ਨੂੰ ਪੂਰੀ ਉਮੀਦ ਹੈ ਮਾਣਯੋਗ ਅਦਾਲਤ ਵਲੋਂ ਉਸ ਨੂੰ ਪੂਰਾ ਇਨਸਾਫ਼ ਮਿਲੇਗਾ।
ਇਹ ਵੀ ਪੜ੍ਹੋ : ਪੰਜਾਬ ਲਈ ਵੱਡੇ ਖ਼ਤਰੇ ਦੀ ਘੰਟੀ, ਇੰਨਾ ਪਵੇਗਾ ਮੀਂਹ ਜਿੰਨਾ ਪਿਛਲੇ 80 ਸਾਲਾਂ 'ਚ ਨਹੀਂ ਪਿਆ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੇ ਇਸ ਜ਼ਿਲ੍ਹੇ 'ਚ ਸੋਮਵਾਰ ਨੂੰ ਛੁੱਟੀ ਦਾ ਐਲਾਨ! ਦੋ ਦਿਨ ਬੰਦ ਰਹਿਣਗੀਆਂ ਇਹ ਦੁਕਾਨਾਂ
NEXT STORY