ਕੋਟਕਪੂਰਾ (ਨਰਿੰਦਰ ਬੈੜ) : 25 ਅਗਸਤ ਨੂੰ ਪੰਚਕੁਲਾ ਦੀ ਸੀ. ਬੀ. ਆਈ. ਅਦਾਲਤ 'ਚ ਡੇਰਾ ਸਿਰਸਾ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਖਿਲਾਫ਼ ਚੱਲ ਰਹੇ ਮਾਮਲੇ ਦੇ ਫੈਸਲੇ ਦੇ ਆਉਣ ਦੀ ਸੰਭਾਵਨਾ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ 'ਚ ਹਾਈ ਅਲਰਟ ਐਲਾਨਿਆ ਗਿਆ ਹੈ। ਇਸ ਨੂੰ ਧਿਆਨ 'ਚ ਰੱਖਦੇ ਹੋਏ ਕੋਟਕਪੂਰਾ ਸਬ ਡਵੀਜ਼ਨ 'ਚ ਪੁਲਸ ਵਲੋਂ ਸੁਰੱਖਿਆ ਦੇ ਜ਼ਬਰਦਸਤ ਪ੍ਰਬੰਧ ਕੀਤੇ ਗਏ ਹਨ। ਕਿਸੇ ਤਰ੍ਹਾਂ ਦੀ ਵੀ ਸਥਿਤੀ ਨਾਲ ਨਿਪਟਣ ਲਈ ਪੁਲਸ ਸੁਰੱਖਿਆ ਬਲ ਲਗਾਤਾਰ 24 ਘੰਟੇ ਚੌਕਸੀ ਬਣਾ ਕੇ ਰੱਖ ਰਹੇ ਹਨ। ਸਬ ਡਵੀਜ਼ਨ ਕੋਟਕਪੂਰਾ 'ਚ ਪੈਂਦੇ ਕੋਟਕਪੂਰਾ ਸ਼ਹਿਰ ਅਤੇ ਆਲੇ-ਦੁਆਲੇ ਦੇ ਪਿੰਡਾਂ 'ਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਣਾਈ ਰੱਖਣ ਅਤੇ ਕਿਸੇ ਤਰ੍ਹਾਂ ਦੀ ਵੀ ਮੁਸ਼ਕਿਲ ਵਾਲੀ ਸਥਿਤੀ ਨਾਲ ਨਿਪਟਨ ਲਈ ਪੰਜਾਬ ਪੁਲਸ ਦੇ ਜਵਾਨਾਂ ਦੇ ਨਾਲ-ਨਾਲ ਪੈਰਾ ਮਿਲਟਰੀ ਫੋਰਸ ਨੇ ਪੂਰੇ ਇਲਾਕੇ 'ਚ ਡੇਰੇ ਲਾ ਲਏ ਹਨ। ਇਲਾਕੇ ਦੀਆਂ ਸੰਵੇਦਨਸ਼ੀਲ ਅਤੇ ਮਹੱਤਵਪੂਰਨ ਥਾਵਾਂ 'ਤੇ ਪੰਜਾਬ ਪੁਲਸ ਦੇ ਜਵਾਨਾਂ ਦੇ ਨਾਲ-ਨਾਲ ਪੈਰਾ ਮਿਲਟਰੀ ਫੋਰਸ ਦੇ ਜਵਾਨ ਤਾਇਨਾਤ ਕਰ ਦਿੱਤੇ ਗਏ ਹਨ। ਪੁਲਸ ਵਲੋਂ ਅਲੱਗ-ਅਲੱਗ ਥਾਵਾਂ 'ਤੇ ਨਾਕਾਬੰਦੀ ਕਰਕੇ ਆਉਣ ਜਾਣ ਵਾਲੇ ਵਾਹਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਜ਼ਿਲਾ ਪੁਲਸ ਮੁਖੀ ਡਾ. ਨਾਨਕ ਸਿੰਘ ਦੀ ਅਗਵਾਈ ਹੇਠ ਕੋਟਕਪੂਰਾ ਅਤੇ ਇਸਦੇ ਆਸ-ਪਾਸ ਦੇ ਇਲਾਕਿਆਂ 'ਚ ਕੀਤੇ ਵੱਡੇ ਫਲੈਗ ਮਾਰਚ ਤੋਂ ਬਾਅਦ ਆਮ ਲੋਕਾਂ 'ਚ ਸੁਰੱਖਿਆ ਦੀ ਭਾਵਨਾ ਵਧੀ ਹੈ। ਇਸ ਦੌਰਾਨ ਸਿਹਤ ਵਿਭਾਗ ਵੱਲੋਂ ਵੀ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸਿਵਲ ਹਸਪਤਾਲ ਕੋਟਕਪੂਰਾ ਦੇ ਐੱਸ. ਐਮ. ਓ. ਡਾ. ਗਾਜੀ ਉਜੈਰ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਛੁੱਟੀ ਗਏ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰਕੇ ਉਨ੍ਹਾਂ ਨੂੰ ਡਿਊਟੀ 'ਤੇ ਬੁਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕਿਸੇ ਤਰ੍ਹਾਂ ਦੀ ਵੀ ਐਮਰਜੈਂਸੀ ਨਾਲ ਨਿਪਟਨ ਲਈ ਸਭ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਡੀ. ਐੱਸ. ਪੀ. ਕੋਟਕਪੂਰਾ ਯਾਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਇਲਾਕੇ ਅੰਦਰ ਸ਼ਾਂਤੀ ਬਣਾਈ ਰੱਖਣ ਲਈ ਪੁਲਸ ਵਲੋਂ ਸਾਰੀ ਸਥਿਤੀ 'ਤੇ ਬਹੁਤ ਬਾਰੀਕੀ ਨਾਲ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਾਲਾਤ ਨਾਲ ਨਿਪਟਣ ਲਈ ਥਾਣਾ ਸਦਰ ਅਤੇ ਥਾਣਾ ਸਿਟੀ ਦੇ ਪੁਲਸ ਮੁਲਾਜ਼ਮਾਂ ਤੋਂ ਇਲਾਵਾ ਹੋਰ ਵੱਖ-ਵੱਖ ਥਾਵਾਂ ਤੋਂ ਪੰਜਾਬ ਪੁਲਸ ਦੇ ਜਵਾਨ ਅਤੇ ਪੈਰਾ ਮਿਲਟਰੀ ਫੋਰਸ ਇੱਥੇ ਪਹੁੰਚ ਚੁੱਕੀ ਹੈ। ਸ਼ਹਿਰ ਨੂੰ ਸੀਲ ਕਰਨ ਲਈ ਵੱਖ-ਵੱਖ ਡਿਊਟੀਆਂ ਲਗਾਈਆਂ ਗਈਆਂ ਹਨ ਅਤੇ ਸਥਿਤੀ 'ਤੇ ਨਜ਼ਰ ਰੱਖਣ ਲਈ ਕੋਟਕਪੂਰਾ ਸਬ ਡਵੀਜ਼ਨ 'ਚ ਸੱਤ ਐਗਜੈਕਟਿਵ ਮਜਿਸਟ੍ਰੇਟ ਤਾਇਨਾਤ ਕੀਤੇ ਗਏ ਹਨ ਤਾਂ ਜੋ ਲੋੜ ਅਨੁਸਾਰ ਮੌਕੇ 'ਤੇ ਹੀ ਤੁਰੰਤ ਫੈਸਲਾ ਲਿਆ ਜਾ ਸਕੇ
ਡੇਰਾ ਸਿਰਸਾ ਮਾਮਲਾ : ਕੋਟਕਪੂਰਾ 'ਚ 24 ਘੰਟੇ ਚੌਕਸੀ ਬਣਾ ਕੇ ਰੱਖ ਰਹੀ ਹੈ ਪੰਜਾਬ ਪੁਲਸ ਅਤੇ ਪੈਰਾ ਮਿਲਟਰੀ ਫੋਰਸ
ਕੋਟਕਪੂਰਾ (ਨਰਿੰਦਰ ਬੈੜ•) : 25 ਅਗਸਤ ਨੂੰ ਪੰਚਕੁਲਾ ਦੀ ਸੀ. ਬੀ. ਆਈ. ਅਦਾਲਤ 'ਚ ਡੇਰਾ ਸਿਰਸਾ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਖਿਲਾਫ਼ ਚੱਲ ਰਹੇ ਮਾਮਲੇ ਦੇ ਫੈਸਲੇ ਦੇ ਆਉਣ ਦੀ ਸੰਭਾਵਨਾ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ 'ਚ ਹਾਈ ਅਲਰਟ ਐਲਾਨਿਆ ਗਿਆ ਹੈ। ਇਸ ਨੂੰ ਧਿਆਨ 'ਚ ਰੱਖਦੇ ਹੋਏ ਕੋਟਕਪੂਰਾ ਸਬ ਡਵੀਜ਼ਨ 'ਚ ਪੁਲਸ ਵਲੋਂ ਸੁਰੱਖਿਆ ਦੇ ਜ਼ਬਰਦਸਤ ਪ੍ਰਬੰਧ ਕੀਤੇ ਗਏ ਹਨ। ਕਿਸੇ ਤਰ੍ਹਾਂ ਦੀ ਵੀ ਸਥਿਤੀ ਨਾਲ ਨਿਪਟਣ ਲਈ ਪੁਲਸ ਸੁਰੱਖਿਆ ਬਲ ਲਗਾਤਾਰ 24 ਘੰਟੇ ਚੌਕਸੀ ਬਣਾ ਕੇ ਰੱਖ ਰਹੇ ਹਨ। ਸਬ ਡਵੀਜ਼ਨ ਕੋਟਕਪੂਰਾ 'ਚ ਪੈਂਦੇ ਕੋਟਕਪੂਰਾ ਸ਼ਹਿਰ ਅਤੇ ਆਲੇ-ਦੁਆਲੇ ਦੇ ਪਿੰਡਾਂ 'ਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਣਾਈ ਰੱਖਣ ਅਤੇ ਕਿਸੇ ਤਰ੍ਹਾਂ ਦੀ ਵੀ ਮੁਸ਼ਕਿਲ ਵਾਲੀ ਸਥਿਤੀ ਨਾਲ ਨਿਪਟਨ ਲਈ ਪੰਜਾਬ ਪੁਲਸ ਦੇ ਜਵਾਨਾਂ ਦੇ ਨਾਲ-ਨਾਲ ਪੈਰਾ ਮਿਲਟਰੀ ਫੋਰਸ ਨੇ ਪੂਰੇ ਇਲਾਕੇ 'ਚ ਡੇਰੇ ਲਾ ਲਏ ਹਨ। ਇਲਾਕੇ ਦੀਆਂ ਸੰਵੇਦਨਸ਼ੀਲ ਅਤੇ ਮਹੱਤਵਪੂਰਨ ਥਾਵਾਂ 'ਤੇ ਪੰਜਾਬ ਪੁਲਸ ਦੇ ਜਵਾਨਾਂ ਦੇ ਨਾਲ-ਨਾਲ ਪੈਰਾ ਮਿਲਟਰੀ ਫੋਰਸ ਦੇ ਜਵਾਨ ਤਾਇਨਾਤ ਕਰ ਦਿੱਤੇ ਗਏ ਹਨ। ਪੁਲਸ ਵਲੋਂ ਅਲੱਗ-ਅਲੱਗ ਥਾਵਾਂ 'ਤੇ ਨਾਕਾਬੰਦੀ ਕਰਕੇ ਆਉਣ ਜਾਣ ਵਾਲੇ ਵਾਹਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਜ਼ਿਲਾ ਪੁਲਸ ਮੁਖੀ ਡਾ. ਨਾਨਕ ਸਿੰਘ ਦੀ ਅਗਵਾਈ ਹੇਠ ਕੋਟਕਪੂਰਾ ਅਤੇ ਇਸਦੇ ਆਸ-ਪਾਸ ਦੇ ਇਲਾਕਿਆਂ 'ਚ ਕੀਤੇ ਵੱਡੇ ਫਲੈਗ ਮਾਰਚ ਤੋਂ ਬਾਅਦ ਆਮ ਲੋਕਾਂ 'ਚ ਸੁਰੱਖਿਆ ਦੀ ਭਾਵਨਾ ਵਧੀ ਹੈ। ਇਸ ਦੌਰਾਨ ਸਿਹਤ ਵਿਭਾਗ ਵੱਲੋਂ ਵੀ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸਿਵਲ ਹਸਪਤਾਲ ਕੋਟਕਪੂਰਾ ਦੇ ਐੱਸ. ਐਮ. ਓ. ਡਾ. ਗਾਜੀ ਉਜੈਰ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਛੁੱਟੀ ਗਏ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰਕੇ ਉਨ੍ਹਾਂ ਨੂੰ ਡਿਊਟੀ 'ਤੇ ਬੁਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕਿਸੇ ਤਰ੍ਹਾਂ ਦੀ ਵੀ ਐਮਰਜੈਂਸੀ ਨਾਲ ਨਿਪਟਨ ਲਈ ਸਭ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਡੀ. ਐੱਸ. ਪੀ. ਕੋਟਕਪੂਰਾ ਯਾਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਇਲਾਕੇ ਅੰਦਰ ਸ਼ਾਂਤੀ ਬਣਾਈ ਰੱਖਣ ਲਈ ਪੁਲਸ ਵਲੋਂ ਸਾਰੀ ਸਥਿਤੀ 'ਤੇ ਬਹੁਤ ਬਾਰੀਕੀ ਨਾਲ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਾਲਾਤ ਨਾਲ ਨਿਪਟਣ ਲਈ ਥਾਣਾ ਸਦਰ ਅਤੇ ਥਾਣਾ ਸਿਟੀ ਦੇ ਪੁਲਸ ਮੁਲਾਜ਼ਮਾਂ ਤੋਂ ਇਲਾਵਾ ਹੋਰ ਵੱਖ-ਵੱਖ ਥਾਵਾਂ ਤੋਂ ਪੰਜਾਬ ਪੁਲਸ ਦੇ ਜਵਾਨ ਅਤੇ ਪੈਰਾ ਮਿਲਟਰੀ ਫੋਰਸ ਇੱਥੇ ਪਹੁੰਚ ਚੁੱਕੀ ਹੈ। ਸ਼ਹਿਰ ਨੂੰ ਸੀਲ ਕਰਨ ਲਈ ਵੱਖ-ਵੱਖ ਡਿਊਟੀਆਂ ਲਗਾਈਆਂ ਗਈਆਂ ਹਨ ਅਤੇ ਸਥਿਤੀ 'ਤੇ ਨਜ਼ਰ ਰੱਖਣ ਲਈ ਕੋਟਕਪੂਰਾ ਸਬ ਡਵੀਜ਼ਨ 'ਚ ਸੱਤ ਐਗਜੈਕਟਿਵ ਮਜਿਸਟ੍ਰੇਟ ਤਾਇਨਾਤ ਕੀਤੇ ਗਏ ਹਨ ਤਾਂ ਜੋ ਲੋੜ ਅਨੁਸਾਰ ਮੌਕੇ 'ਤੇ ਹੀ ਤੁਰੰਤ ਫੈਸਲਾ ਲਿਆ ਜਾ ਸਕੇ
ਡੇਰੀ ਪ੍ਰੇਮੀਆਂ ਨੇ ਪੰਚਕੂਲਾ 'ਚ ਬਣਾਈ 'ਮਹਾ-ਰਸੋਈ', ਤਿਆਰ ਕੀਤਾ ਜਾ ਰਿਹੈ ਲੰਗਰ (ਵੀਡੀਓ)
NEXT STORY