ਜਲੰਧਰ (ਇੰਟ.)- ਕੋਵਿਡ ਮਹਾਮਾਰੀ ਨੂੰ ਲੋਕ ਬੇਸ਼ੱਕ ਭੁੱਲਣ ਲੱਗੇ ਹਨ ਪਰ ਕੁਝ ਦੇਸ਼ਾਂ ’ਚ ਅਜੇ ਵੀ ਇਸ ਦੀ ਦਹਿਸ਼ਤ ਘੱਟ ਨਹੀਂ ਹੋਈ। ਕੋਵਿਡ-19 ਦੇ ਨਵੇਂ ਵੇਰੀਐਂਟ ਏਰਿਸ (ਈ.ਜੀ.5) ਅਤੇ ਪਿਰੋਲਾ (ਬੀ.ਏ.2.86) ਨੇ ਦੁਨੀਆ ਦੇ ਕਈ ਦੇਸ਼ਾਂ ’ਚ ਦਸਤਕ ਦੇ ਦਿੱਤੀ ਹੈ। ਕੋਰੋਨਾ ਦੇ ਓਮੀਕ੍ਰੋਨ ਵੇਰੀਐਂਟ ਦੇ ਨਵੇਂ ਸਬ-ਵੇਰੀਐਂਟ ਏਰਿਸ ਪਿੱਛੋਂ ਹੁਣ ਪਿਰੋਲਾ ਤੇਜ਼ੀ ਨਾਲ ਫੈਲ ਰਿਹਾ ਹੈ। ਅਮਰੀਕਾ, ਬ੍ਰਿਟੇਨ, ਚੀਨ ਅਤੇ ਯੂਰਪ ਦੇ ਕੁਝ ਹਿੱਸਿਆਂ ’ਚ ਪਿਰੋਲਾ ਵੇਰੀਐਂਟ ਤਾਂਡਵ ਮਚਾ ਰਿਹਾ ਹੈ। ਪੂਰੀ ਦੁਨੀਆ ’ਚ ਸਿਹਤ ਅਧਿਕਾਰੀਆਂ ਦੀ ਚਿੰਤਾ ਵਧ ਗਈ ਹੈ। ਹਾਲਾਂਕਿ ਭਾਰਤ ’ਚ ਅਜੇ ਤਕ ਪਿਰੋਲਾ ਦੇ ਮਿਲਣ ਦੀ ਪੁਸ਼ਟੀ ਨਹੀਂ ਹੋਈ ਹੈ। ਭਾਰਤ ’ਚ ਸਥਾਪਿਤ ਪ੍ਰਯੋਗਸ਼ਾਲਾਵਾਂ ਦੇ ਅਖਿਲ ਭਾਰਤੀ ਨੈੱਟਵਰਕ ਇੰਸਾਕਾਗ ਦੀ ਹਾਲ ਹੀ ’ਚ ਹੋਈ ਬੈਠਕ ’ਚ ਪਿਰੋਲਾ ਨੂੰ ਲੈ ਕੇ ਚੌਕਸੀ ਵਰਤਣ ਲਈ ਕਿਹਾ ਗਿਆ ਹੈ।
ਪਿਰੋਲਾ ’ਚ 30 ਤੋਂ ਵੱਧ ਮਿਊਟੇਸ਼ਨ
ਮੀਡੀਆ ਰਿਪੋਰਟ ਮੁਤਾਬਕ ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਨੇ ਵੀ ਪਿਰੋਲਾ ਨੂੰ ‘ਵੇਰੀਐਂਟ ਆਫ਼ ਇੰਟਰਸਟ’ ਦੀ ਕੈਟਾਗਿਰੀ ’ਚ ਰੱਖਿਆ ਹੈ। ਸਿਹਤ ਨਾਲ ਜੁੜੇ ਮਾਹਿਰਾਂ ਦਾ ਮੰਨਣਾ ਹੈ ਕਿ ਪਿਰੋਲਾ ’ਚ 30 ਤੋਂ ਵੱਧ ਮਿਊਟੇਸ਼ਨ ਪਾਏ ਜਾਂਦੇ ਹਨ। ਇਹ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੈ। ਪਿਰੋਲਾ ਵੇਰੀਐਂਟ ਵੀ ਏਰਿਸ ਤੋਂ ਪੈਦਾ ਹੋਇਆ ਹੈ। ਪਿਰੋਲਾ ਵੇਰੀਐਂਟ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਆ ਰਹੇ ਬਿਜਲੀ ਦੇ ਜ਼ੀਰੋ ਬਿੱਲਾਂ ਸਬੰਧੀ ਮੰਤਰੀ ਹਰਭਜਨ ਸਿੰਘ ETO ਦਾ ਵੱਡਾ ਬਿਆਨ
ਅਮਰੀਕਾ ਅਤੇ ਕੈਨੇਡਾ ’ਚ ਵੀ ਮਿਲੇ ਮਰੀਜ਼
ਇਹ ਓਮੀਕ੍ਰੋਨ ਦਾ ਨਵਾਂ ਵੇਰੀਐਂਟ ਹੈ ਅਤੇ ਸਿਹਤ ਮਾਹਿਰ ਇਸ ਨੂੰ ਜ਼ਿਆਦਾ ਖ਼ਤਰਨਾਕ ਮੰਨ ਰਹੇ ਹਨ। ਇਸ ਕਾਰਨ ਸਾਰੇ ਦੇਸ਼ਾਂ ਨੂੰ ਅਲਰਟ ਰਹਿਣ ਦੀ ਲੋੜ ਹੈ। ਇਸ ਵੇਰੀਐਂਟ ਦਾ ਸਭ ਤੋਂ ਵੱਧ ਪਸਾਰ ਅਜੇ ਤਕ ਅਮਰੀਕਾ ਤੋਂ ਇਲਾਵਾ ਯੂ. ਕੇ., ਡੈਨਮਾਰਕ, ਸਾਊਥ ਅਫਰੀਕਾ ਅਤੇ ਇਜ਼ਰਾਈਲ ਵਰਗੇ ਕਈ ਦੇਸ਼ਾਂ ’ਚ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਨੂੰ ਪਹਿਲੀ ਵਾਰ ਜੁਲਾਈ ਮਹੀਨੇ ’ਚ ਡੈਨਮਾਰਕ ’ਚ ਦੇਖਿਆ ਗਿਆ ਸੀ। ਫਿਰ ਅਗਸਤ ’ਚ ਇਸ ਵੇਰੀਐਂਟ ਤੋਂ ਇਨਫੈਕਟਿਡ ਮਰੀਜ਼ ਅਮਰੀਕਾ ਅਤੇ ਕੈਨੇਡਾ ’ਚ ਮਿਲੇ।
ਕਿਹੜੇ ਲੋਕਾਂ ਲਈ ਖਤਰਨਾਕ ਹੈ ਪਿਰੋਲਾ
ਪਿਰੋਲਾ ਜਾਂ ਬੀ. ਏ. 2.86 ਵੇਰੀਐਂਟ ਓਮੀਕ੍ਰੋਨ ਵੇਰੀਐਂਟ ਦਾ ਹੀ ਸਬ-ਵੇਰੀਐਂਟ ਹੈ। ਪਿਰੋਲਾ ਵੇਰੀਐਂਟ ਉਨ੍ਹਾਂ ਲੋਕਾਂ ਲਈ ਜ਼ਿਆਦਾ ਖ਼ਤਰਨਾਕ ਹੈ, ਜੋ ਪਹਿਲਾਂ ਹੀ ਕੋਵਿਡ ਤੋਂ ਇਨਫੈਕਟਿਡ ਹੋ ਚੁੱਕੇ ਹਨ। ਦਰਅਸਲ ਡਬਲਿਊ. ਐੱਚ. ਓ. ਦੀ ਇਸ ਕੈਟਾਗਿਰੀ ਦਾ ਭਾਵ ਹੈ ਕਿ ਵਿਗਿਆਨੀ ਲਗਾਤਾਰ ਇਸ ਵੇਰੀਐਂਟ ਦੀ ਨਿਗਰਾਨੀ ਕਰ ਰਹੇ ਹਨ। ਉਧਰ, ਗੱਲ ਕਰੀਏ ਇਸ ਲਈ ਵੈਕਸੀਨ ਦੀ ਤਾਂ ਪਿਰੋਲਾ ’ਤੇ ਪਹਿਲਾਂ ਵਿਕਸਤ ਹੋਈ ਵੈਕਸੀਨ ਦੇ ਅਸਰ ਨੂੰ ਲੈ ਕੇ ਅਜੇ ਤੱਕ ਕੋਈ ਹੀ ਜਾਣਕਾਰੀ ਨਹੀਂ ਮਿਲ ਸਕੀ, ਜਿਸ ਕਾਰਨ ਇਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ- ਜਲੰਧਰ 'ਚ 7 ਸਾਲਾ ਬੱਚੇ ਨੂੰ 100 ਮੀਟਰ ਤੱਕ ਘੜੀਸਦੀ ਲੈ ਗਈ 'ਥਾਰ', ਪਿਓ ਸਾਹਮਣੇ ਤੜਫ਼-ਤੜਫ਼ ਕੇ ਨਿਕਲੀ ਜਾਨ
ਪਿਰੋਲਾ ਵੇਰੀਐਂਟ ਦੇ ਲੱਛਣ
ਆਮ ਤੌਰ ’ਤੇ ਬੀ.ਏ. 2.86 ਇਨਫੈਕਸ਼ਨ ’ਚ ਬੁਖ਼ਾਰ ਅਤੇ ਆਮ ਸਰਦੀ-ਫਲੂ ਵਰਗੀਆਂ ਬਿਮਾਰੀਆਂ ਦੇ ਲੱਛਣ ਹੀ ਦੇਖਣ ਨੂੰ ਮਿਲ ਰਹੇ ਹਨ। ਕੁਝ ਲੋਕਾਂ ’ਚ ਖੰਘ, ਥਕਾਨ, ਸਿਰਦਰਦ ਅਤੇ ਸਰੀਰ ’ਚ ਦਰਦ, ਭੁੱਖ ਨਾ ਲੱਗਣਾ, ਕੰਜ਼ੰਕਟਿਵਾਈਟਿਸ, ਸਰੀਰ ’ਤੇ ਧੱਬੇ ਹੋਣਾ, ਦਸਤ ਅਤੇ ਸਾਹ ਲੈਣ ’ਚ ਸਮੱਸਿਆ ਹੋ ਰਹੀ ਹੈ। ਨਵੇਂ ਵੇਰੀਐਂਟ ਕਾਰਨ ਵਧਦੇ ਇਨਫੈਕਸ਼ਨ ਨੂੰ ਦੇਖਦੇ ਹੋਏ ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਜਿੱਥੇ ਕੋਰੋਨਾ ਇਨਫੈਕਟਿਡ ਮਰੀਜ਼ ਵਧ ਰਹੇ ਹਨ, ਉੱਥੇ ਕੋਵਿਡ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਜਿੱਥੇ ਪਿਛਲੇ ਇਕ ਮਹੀਨੇ ’ਚ ਇਨਫੈਕਸ਼ਨ ਦੇ ਕੇਸ ਤੇਜ਼ੀ ਨਾਲ ਵਧੇ ਹਨ, ਉੱਥੇ ਇਸ ਨੂੰ ਦੇਖਦੇ ਹੋਏ ਇਸ ਤੋਂ ਬਚਾਅ ਦੇ ਸਾਰੇ ਯਤਨ ਕੀਤੇ ਜਾਣੇ ਚਾਹੀਦੇ ਹਨ। ਅਮਰੀਕਾ ’ਚ ਕੁਝ ਥਾਵਾਂ ’ਤੇ ਮਾਸਕ ਲਾਉਣ ਦੀ ਅਪੀਲ ਕੀਤੀ ਗਈ ਹੈ।
ਇਹ ਵੀ ਪੜ੍ਹੋ- ਵਿਆਹ ਦੇ 7 ਮਹੀਨਿਆਂ 'ਚ ਹੀ NRI ਪਤੀ ਨੇ ਵਿਖਾਏ ਅਸਲੀ ਰੰਗ, ਵਿਦੇਸ਼ ਜਾ ਕੇ ਕੀਤਾ ਇਹ ਕਾਰਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
NRI ਥਾਣੇ 'ਚ ਥਾਣੇਦਾਰ ਨੇ ਔਰਤ ਨੂੰ ਮਾਰਿਆ ਥੱਪੜ, ਮੌਕੇ 'ਤੇ ਭਖਿਆ ਮਾਹੌਲ
NEXT STORY