ਬਠਿੰਡਾ (ਜ.ਬ.)-ਛੇੜਛਾੜ ਦੇ ਇਕ ਪੁਰਾਣੇ ਮਾਮਲੇ 'ਚ ਦੋਸ਼ੀ ਪਾਏ ਜਾਣ ਦੇ ਬਾਵਜੂਦ ਪੰਜਾਬ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਕੋਮਲ ਸਿੰਘ ਵਿਰੁੱਧ ਕਾਰਵਾਈ ਨਾ ਹੋਣ ਸਦਕਾ ਸੂਬੇ ਭਰ 'ਚ ਇਸ ਦੀ ਨਿੰਦਾ ਕੀਤੀ ਜਾ ਰਹੀ ਹੈ ਜਦਕਿ ਪ੍ਰੋ. ਕੋਮਲ ਸਿੰਘ ਨੂੰ ਯੂਨੀਵਰਸਿਟੀ 'ਚੋਂ ਕੱਢੇ ਜਾਣ ਦੀ ਮੰਗ ਵੀ ਉੱਠਣ ਲੱਗੀ ਹੈ। ਲੋਕ ਸਵਾਲ ਉਠਾ ਰਹੇ ਹਨ ਕਿ ਕੀ ਧੀਆਂ ਪੰਜਾਬ ਯੂਨੀਵਰਸਿਟੀ 'ਚ ਸੁਰੱਖਿਅਤ ਹਨ, ਜਿਥੇ ਪ੍ਰੋ. ਕੋਮਲ ਸਿੰਘ ਵਰਗੇ ਵਿਅਕਤੀਆਂ ਵਿਰੁੱਧ ਵੀ ਕਾਰਵਾਈ ਨਹੀਂ ਹੋ ਰਹੀ।
ਬਿਨਾਂ ਅੱਗ ਦੇ ਧੂੰਆਂ ਨਹੀਂ ਉੱਠਦਾ, ਜੇਕਰ ਕੋਈ ਗੱਲ ਸੀ, ਇਸ ਲਈ ਹੀ ਸ਼ਿਕਾਇਤ ਹੋਈ। ਇਸ ਤੋਂ ਬਾਅਦ ਛੇੜਛਾੜ ਮਾਮਲੇ ਦੀ ਪੜਤਾਲ ਵੀ ਹੋਈ। ਜਾਂਚ 'ਚ ਪ੍ਰੋਫੈਸਰ ਨੂੰ ਦੋਸ਼ੀ ਵੀ ਕਰਾਰ ਦਿੱਤਾ ਗਿਆ। ਇਸ ਦੇ ਬਾਵਜੂਦ ਪ੍ਰੋਫੈਸਰ ਵਿਰੁੱਧ ਕਾਰਵਾਈ ਨਾ ਹੋਣਾ ਨਿੰਦਣਯੋਗ ਹੈ। ਸਿੱਖਿਆ ਸੰਸਥਾਨਾਂ ਨੂੰ ਅਸੀਂ ਮੰਦਰ ਮੰਨਦੇ ਹਾਂ ਜਦਕਿ ਅਧਿਆਪਕਾਂ ਨੂੰ ਰੱਬ ਤੇ ਮਾਪਿਆਂ ਦੇ ਬਰਾਬਰ ਦਾ ਦਰਜਾ ਦਿੱਤਾ ਜਾਂਦਾ ਹੈ। ਜੇਕਰ ਰੱਬ ਮੰਨੇ ਜਾਂਦੇ ਅਧਿਆਪਕਾਂ ਤੋਂ ਲੜਕੀਆਂ ਨੂੰ ਸੰਭਲ ਕੇ ਰਹਿਣਾ ਪਵੇ, ਉਥੇ ਕਿਹੜੇ ਮਾਪੇ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਣਗੇ। ਜੇਕਰ ਜਾਂਚ ਕਮੇਟੀ ਪ੍ਰੋਫੈਸਰ ਨੂੰ ਦੋਸ਼ੀ ਕਰਾਰ ਦੇ ਚੁੱਕੀ ਹੈ ਤਾਂ ਉਸ ਵਿਰੁੱਧ ਕਾਰਵਾਈ ਕਰਨ 'ਚ ਦੇਰੀ ਹੋਣਾ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ ਅਤੇ ਜੇ ਅਜੇ ਵੀ ਪ੍ਰੋਫੈਸਰ ਵਿਰੁੱਧ ਕਾਰਵਾਈ ਨਾ ਹੋਈ ਤਾਂ ਕਈ ਜਥੇਬੰਦੀਆਂ ਸੜਕ 'ਤੇ ਆ ਸਕਦੀਆਂ ਹਨ।
ਪਹਿਲੀ ਗੱਲ ਤਾਂ ਇਹ ਹੀ ਨਿੰਦਣਯੋਗ ਹੈ ਕਿ ਇਕ ਅਧਿਆਪਕ 'ਤੇ ਅਜਿਹੇ ਘਿਨਾਉਣੇ ਦੋਸ਼ ਲੱਗੇ ਜਦਕਿ ਦੂਜੀ ਗੱਲ ਹੋਰ ਵੀ ਚਿੰਤਾਜਨਕ ਹੈ ਕਿ ਜਾਂਚ ਕਮੇਟੀ ਵੱਲੋਂ ਦੋਸ਼ੀ ਕਰਾਰ ਦਿੱਤੇ ਗਏ ਪ੍ਰੋਫੈਸਰ ਵਿਰੁੱਧ ਕੋਈ ਕਾਰਵਾਈ ਨਹੀਂ ਹੋ ਸਕੀ। ਪ੍ਰਬੰਧਕਾਂ ਵੱਲੋਂ ਪ੍ਰੋਫੈਸਰ ਵਿਰੁੱਧ ਕਾਰਵਾਈ ਨਾ ਕਰਨ ਦਾ ਮਤਲਬ ਇਹ ਤਾਂ ਨਹੀਂ ਮੰਨਿਆ ਜਾ ਸਕਦਾ ਕਿ ਪ੍ਰੋਫੈਸਰ ਬੇਕਸੂਰ ਹੈ। ਜੇਕਰ ਪ੍ਰਬੰਧਕਾਂ ਨੂੰ ਇੰਝ ਲੱਗਦਾ ਹੈ ਕਿ ਪ੍ਰੋਫੈਸਰ ਬੇਕਸੂਰ ਹੈ ਤਾਂ ਉਸ ਨੂੰ ਅਜੇ ਤੱਕ ਕਲੀਨ ਚਿੱਟ ਕਿਉਂ ਨਹੀਂ ਦਿੱਤੀ ਗਈ, ਜਿਸ ਤੋਂ ਸਪੱਸ਼ਟ ਹੈ ਕਿ ਦਾਲ 'ਚ ਕਾਲਾ ਨਹੀਂ, ਸਗੋਂ ਸਾਰੀ ਦਾਲ ਹੀ ਕਾਲੀ ਹੈ।
ਗਾਜ਼ੀ ਗੁੱਲਾ 'ਚ ਵੱਡੀ ਘਟਨਾ ਟਲੀ
NEXT STORY