ਫ਼ਰੀਦਕੋਟ (ਚਾਵਲਾ)- ਫ਼ਰੀਦਕੋਟ ਵਿਚ ਪਿਛਲੇ ਦਿਨੀਂ ਫਾਰਮੇਸੀ ਅਫ਼ਸਰ ਭਰਤੀ ਪ੍ਰੀਖਿਆ ਦੇ ਪੇਪਰ ਲੀਕ 'ਤੇ ਨਕਲ ਮਾਮਲੇ 'ਚ ਪੈਦਾ ਹੋਏ ਵਿਵਾਦ ਤੋਂ ਬਾਅਦ ਪੰਜਾਬ ਸਰਕਾਰ ਨੇ ਇੱਕ ਹੋਰ ਵੱਡੀ ਕਾਰਵਾਈ ਕੀਤੀ ਹੈ। ਪਿਛਲੇ ਦਿਨੀਂ ਬਾਬਾ ਫਰੀਦ ਯੂਨੀਵਰਸਿਟੀ ਦੇ ਰਜਿਸਟਰਾਰ ਦੀ ਬਦਲੀ ਤੋਂ ਬਾਅਦ ਹੁਣ ਸਰਕਾਰ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੀ ਮੈਡੀਕਲ ਸੁਪਰਡੈਂਟ ਡਾ. ਨੀਤੂ ਕੁੱਕੜ ਨੂੰ ਵੀ ਅਹੁਦੇ ਤੋਂ ਹਟਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਡਾ. ਨੀਤੂ ਕੁੱਕੜ ਮੈਡੀਕਲ ਸੁਪਰਡੈਂਟ ਦੇ ਨਾਲ-ਨਾਲ ਯੂਨੀਵਰਸਿਟੀ ਹਸਪਤਾਲ ਦੇ ਕਈ ਹੋਰ ਮਹੱਤਵਪੂਰਨ ਅਹੁਦਿਆਂ 'ਤੇ ਵੀ ਤਾਇਨਾਤ ਸਨ। ਸਰਕਾਰ ਵਲੋਂ ਲਏ ਗਏ ਇਸ ਤਾਜ਼ਾ ਫੈਸਲੇ ਤੋਂ ਬਾਅਦ ਹੁਣ ਡਾਕਟਰ ਅਮਰਵੀਰ ਸਿੰਘ ਬੌਪਰਾਏ ਨੂੰ ਨਵਾਂ ਗੁਰੂ ਗੋਬਿੰਦ ਸਿੰਘ ਮੈਡੀਕਲ ਸੁਪਰਡੈਂਟ ਨਿਯੁਕਤ ਕੀਤਾ ਗਿਆ ਹੈ। ਜੋਂ ਪਹਿਲਾਂ ਚਮੜੀ ਦੀ ਬੀਮਾਰੀਆਂ ਦੇ ਸਪੈਸਲਿਸਟ ਮੈਡੀਕਲ ਹਸਪਤਾਲ ਵਿੱਚ ਹੀ ਸੇਵਾਵਾਂ ਨਿਭਾ ਰਹੇ ਸਨ ਜਿਨ੍ਹਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਮੈਡੀਕਲ ਸੁਪਰਡੈਂਟ ਲਗਾਇਆ ਹੈ ਉਨ੍ਹਾਂ ਨੇ ਅੱਜ ਡਾ. ਅਮਰਵੀਰ ਸਿੰਘ ਨੇ ਤੁਰੰਤ ਆਪਣਾ ਚਾਰਜ ਸੰਭਾਲ ਕੇ ਕੰਮਕਾਜ ਸ਼ੁਰੂ ਕਰ ਦਿੱਤਾ ਹੈ। ਪੇਪਰ ਲੀਕ ਮਾਮਲੇ ਤੋਂ ਬਾਅਦ ਲਗਾਤਾਰ ਹੋ ਰਹੀਆਂ ਇਨ੍ਹਾਂ ਬਦਲੀਆਂ ਨਾਲ ਪ੍ਰਸ਼ਾਸਨਿਕ ਫੇਰਬਦਲ ਤੇਜ਼ ਹੋ ਗਿਆ ਹੈ।
ਪੰਜਾਬ ਬੰਦ ਦਾ ਫਰੀਦਕੋਟ 'ਚ ਦਿਸਿਆ ਵਿਆਪਕ ਅਸਰ
NEXT STORY